ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ
ਖਮਾਣੋਂ, 2 ਅਗਸਤ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਚੜੀ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਖਮਾਣੋਂ ਇਕਾਈ ਵਲੋਂ ਸੰਗਰੂਰ ਵਿਖੇ ਹੋਈ ਰੈਲੀ ਵਿਚ ਗਰਮੀ ਦੇ ਬਾਵਜੂਦ ਭਰਵੀਂ ਸ਼ਮੂਲੀਅਤ ਕੀਤੀ ਗਈ, ਜਿਸ ਦੀ ਸਮੂਹ ਮੈਂਬਰਾਂ ਵਲੋਂ ਹੌਸਲਾ ਅਫਜਾਈ ਕੀਤੀ ਗਈ।
ਖਮਾਣੋਂ, 2 ਅਗਸਤ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਚੜੀ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਖਮਾਣੋਂ ਇਕਾਈ ਵਲੋਂ ਸੰਗਰੂਰ ਵਿਖੇ ਹੋਈ ਰੈਲੀ ਵਿਚ ਗਰਮੀ ਦੇ ਬਾਵਜੂਦ ਭਰਵੀਂ ਸ਼ਮੂਲੀਅਤ ਕੀਤੀ ਗਈ, ਜਿਸ ਦੀ ਸਮੂਹ ਮੈਂਬਰਾਂ ਵਲੋਂ ਹੌਸਲਾ ਅਫਜਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਅੱਗੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਸਾਂਝੇ ਫ਼ਰੰਟ ਦੇ ਸੱਦੇ ’ਤੇ ਪੈਨਸ਼ਨਰ ਤੇ ਮੁਲਾਜ਼ਮਾਂ ਵਲੋਂ 23 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾ ਰੈਲੀ ਵਿਚ ਵੀ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਹਾਜ਼ਰ ਮੈਂਬਰਾਂ ਵਲੋਂ ਪਿਛਲੇ ਦਿਨੀਂ ਬਰਨਾਲਾ ਵਿਖੇ ਸਫ਼ਾਈ ਕਾਮਿਆਂ ਨੂੰ ਪੁਲਿਸ ਵਲੋਂ ਲਾਠੀਚਾਰਜ ਅਤੇ ਪਾਣੀ ਦੀ ਵੁਛਾੜਾਂ ਰਾਹੀਂ ਜ਼ਖ਼ਮੀ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਇਸ ਕਾਰਵਾਈ ਤੋਂ ਸਰਕਾਰ ਦਾ ਕਰਮਚਾਰੀਆਂ ਤੇ ਕਾਮਿਆਂ ਪ੍ਰਤੀ ਵਰਤਾਰਾ ਸਾਫ਼ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਮੈਂਬਰਾਂ ਨੂੰ ਮੁੜ ਸੁਚੇਤ ਕੀਤਾ ਗਿਆ ਕਿ ਇਕ ਜਨਵਰੀ ਤੋਂ 30 ਜੂਨ ਤੱਕ ਸੇਵਾ ਮੁਕਤ ਹੋਏ ਪੈਨਸ਼ਨਾਂ ਨੂੰ ਸਰਕਾਰ ਵਲੋਂ ਹਰ ਦੋ ਸਾਲ ਬਾਅਦ ਜੁਲਾਈ ਦੀ ਪੈਨਸ਼ਨ ਨਾਲ ਮਿਲਣ ਵਾਲਾ ਐਲ. ਟੀ. ਏ. ਇਸ ਮਹੀਨੇ ਦੀ ਪੈਨਸ਼ਨ ਨਾਲ ਅਦਾ ਕੀਤਾ ਗਿਆ ਹੈ ਜੇਕਰ ਕਿਸੇ ਯੋਗ ਪੈਨਸ਼ਨਰ ਦੇ ਭੱਤੇ ਦੀ ਰਕਮ ਨਾ ਆਈ ਹੋਵੇ ਤਾਂ ਉਹ ਇਸ ਸੰਬੰਧੀ ਬੈਂਕ ਨਾਲ ਸੰਪਰਕ ਕਰੇ। ਮੀਟਿੰਗ ’ਚ ਗੁਰਦੇਵ ਸਿੰਘ ਜਟਾਣਾ, ਭਗਤ ਸਿੰਘ ਪੰਜਕੋਹਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਕਰਤਾਰ ਸਿੰਘ ਜਟਾਣਾ, ਸੁਖਦੇਵ ਸਿੰਘ ਕੰਗ, ਅਜਮੇਰ ਸਿੰਘ, ਜਗਜੀਤ ਸਿੰਘ ਮਨੈਲੀ, ਚਰਨਜੀਤ ਸਿੰਘ, ਤਾਰਾ ਸਿੰਘ, ਸੁਭਾਸ਼ ਚੰਦਰ ਜੈਨ, ਸਤੀਸ਼ ਕੁਮਾਰ, ਜਰਨੈਲ ਸਿੰਘ ਮਨੈਲਾ, ਧਿਆਨ ਸਿੰਘ ਜਟਾਣਾ, ਹਰਦਮ ਸਿੰਘ ਜਟਾਣਾ, ਹਰਬੰਸ ਸਿੰਘ ਭੁੱਟਾ, ਰਾਮ ਸਿੰਘ ਚੜੀ, ਅਵਤਾਰ ਸਿੰਘ ਭਾਮੀਆਂ, ਬਹਾਦਰ ਸਿੰਘ, ਮਲਕੀਅਤ ਸਿੰਘ ਖਮਾਣੋਂ, ਲਾਭ ਸਿੰਘ ਘੁਮਾਣ, ਗੁਰਚਰਨ ਸਿੰਘ ਫਰੌਰ ਤੇ ਮਹਿੰਦਰ ਸਿੰਘ ਸੁਹਾਵੀ ਹਾਜ਼ਰ ਸਨ।