ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰ. ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਰਸ ਮੇਘ ਜੀ ਸ਼ਬਦ ਗਾਇਣ ਨਾਲ ਕੀਤੀ ਗਈ।
ਫ਼ਤਹਿਗੜ੍ਹ ਸਾਹਿਬ, 7 ਅਗਸਤ (ਬਲਜਿੰਦਰ ਸਿੰਘ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਰਸ ਮੇਘ ਜੀ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਸਰਦਾਰਨੀ ਪਵਨਪ੍ਰੀਤ ਕੌਰ ਲਿਬੜਾ ਨੇ ਪੀਂਘ ਝੂਟ ਕੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਉਪਰੰਤ ਮਹਿਮਾਨਾਂ ਨੇ ਪੁਰਾਤਨ ਵਿਰਾਸਤੀ ਚੀਜ਼ਾਂ ਜਿਵੇਂ ਕਿ ਡੋਲ, ਗਾਗਰਾਂ, ਪਿੱਤਲ ਦੇ ਭਾਂਡੇ, ਸੁਰਾਹੀਆਂ, ਫੁਲਕਾਰੀਆਂ, ਚਰਖੇ, ਆਦਿ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸਟੇਜ ’ਤੇ ਲੜਕੀਆਂ ਵਲੋਂ ਸਭਿਆਚਾਰਕ ਗੀਤ ਤੇ ਟੱਪੇ ਗਾਏ ਗਏ। ਮੁਟਿਆਰਾਂ ਦਾ ਗਿੱਧਾ ਇਸ ਪ੍ਰੋਗਰਾਮ ਵਿਚ ਖਿੱਚ ਦਾ ਕੇਂਦਰ ਬਣਿਆ। ਇਸ ਤੀਜ ਮੇਲੇ ਤੇ ਲੜਕੀਆਂ ਨੇ ਪੀਂਘਾਂ ਝੂਟ ਅਤੇ ਖੀਰ ਪੂੜੇ ਖਾ ਕੇ ਤੀਜ ਦਾ ਅਨੰਦ ਮਾਣਿਆ। ਪ੍ਰੋਗਰਾਮ ਦੇ ਅਖੀਰ ਵਿਚ ਸਭ ਨੇ ਡੀ. ਜੇ. ’ਤੇ ਨੱਚ ਕੇ ਧਮਾਲਾਂ ਪਾਈਆਂ।