ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਅਮਲੋਹ, 13 ਅਗਸਤ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਮਲੋਹ ਵਿਖੇ ਪ੍ਰਧਾਨ ਰੌਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਮੈਂਬਰ ਚਰਨਜੀਤ ਸਿੰਘ ਮਾਜਰੀ ਦੇ ਭਰਾ ਤੇ ਜੋਰਾ ਸਿੰਘ ਗਿੱਲ ਦੇ ਭਤੀਜੇ ਦੀ ਹੋਏ ਬੇਵਕਤੀ ਦਿਹਾਂਤ ’ਤੇ ਉਨ੍ਹਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਅਮਲੋਹ, 13 ਅਗਸਤ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਮਲੋਹ ਵਿਖੇ ਪ੍ਰਧਾਨ ਰੌਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਮੈਂਬਰ ਚਰਨਜੀਤ ਸਿੰਘ ਮਾਜਰੀ ਦੇ ਭਰਾ ਤੇ ਜੋਰਾ ਸਿੰਘ ਗਿੱਲ ਦੇ ਭਤੀਜੇ ਦੀ ਹੋਏ ਬੇਵਕਤੀ ਦਿਹਾਂਤ ’ਤੇ ਉਨ੍ਹਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਸੁਪਰੀਮ ਕੋਰਟ ਵਿਚ ਕੈਵੇਟ ਦਾਇਰ ਕਰਨ ਸੰਬੰਧੀ ਜਾਣਕਾਰੀ ਦਿੱਤੀ। ਅਜਿਹਾ ਕਰਨ ਨਾਲ ਸੁਪਰੀਮ ਕੋਰਟ ਵਿਚ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪੱਖ ਸੁਣਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਡੀ. ਏ. ਦੇ ਮਾਮਲੇ ਤੇ ਧਾਰੀ ਚੁੱਪ ਦੀ ਨਿਖੇਧੀ ਕੀਤੀ। ਮਾਂਗੇ ਰਾਮ ਨੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਰੈਲੀ ਮੌਕੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਵਲੋਂ ਕੀਤੇ ਗਏ ਬੇਮਿਸਾਲ ਇਕੱਠ ਲਈ ਜਿੱਥੇ ਪ੍ਰਸੰਸਾ ਕੀਤੀ ਗਈ ਉੱਥੇ ਲਗਾਤਾਰ ਸੰਘਰਸ਼ ਕਰਨ ਅਤੇ ਸਦਾ ਏਕੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਬੰਤ ਸਿੰਘ ਲੈਕ. ਵਲੋਂ ਪੈਨਸ਼ਨਰਜ਼ ਨੂੰ ਬੈਂਕਾਂ ਵਿਚ ਆ ਰਹੀਆਂ ਦਿੱਕਤਾਂ ਬਾਰੇ ਦੱਸਿਆ। ਕਰਮਜੀਤ ਸਿੰਘ ਸੇਵਾ ਮੁਕਤ ਕਾਨੂੰਗੋ ਵਲੋਂ ਚੰਡੀਗੜ੍ਹ ਰੈਲੀ ਵਿਚ ਇਤਿਹਾਸਕ ਇਕੱਠ ਲਈ ਸਾਰਿਆਂ ਦਾ ਧੰਨਵਾਦ ਕੀਤਾ। ਜਤਿੰਦਰਪਾਲ ਖੁੱਲਰ ਨੇ ਆਪਣੇ ਪੁੱਤਰ ਦੇ ਦਿੱਲੀ ਵਿਖੇ ਸਰਕਾਰੀ ਅਸਿਸਟੈਂਟ ਪ੍ਰੋਫ਼ੈਸਰ ਲੱਗਣ ਤੇ ਸਭਾ ਨਾਲ ਖੁਸ਼ੀ ਸਾਂਝੀ ਕੀਤੀ। ਪ੍ਰਧਾਨ ਰੌਸ਼ਨ ਸੂਦ ਨੇ ਅਮਲੋਹ ਸ਼ਹਿਰ ਵਿਚ ਸੀਵਰੇਜ ਸਿਸਟਮ ਦੇ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਕਾਰਨ ਪ੍ਰਸ਼ਾਸਨ ਨੂੰ ਸਮਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ। ਸਰਪ੍ਰਸਤ ਰਾਮ ਸਰਨ ਸੂਦ ਵਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੱਘਰ ਸਿੰਘ ਸਲਾਣਾ, ਹਾਕਮ ਰਾਏ, ਗੁਰਮਿੰਦਰ ਸਿੰਘ ਕਾਨੂੰਗੋ, ਰਾਮ ਸਰੂਪ, ਸੁਰਜੀਤ ਸਿੰਘ, ਬਲਬੀਰ ਸਿੰਘ, ਕੌਰ ਸਿੰਘ, ਜੋਰਾ ਸਿੰਘ ਭਾਦਸੋਂ, ਦੇਵਰਾਜ, ਸ਼ੇਰ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਨੇਤਰ ਸਿੰਘ, ਭੀਮ ਸਿੰਘ, ਰਾਕੇਸ਼ ਕੁਮਾਰ ਗਾਂਧੀ, ਮਹਿੰਦਰ ਸਿੰਘ, ਜਗਦੀਸ਼ ਮੋਦੀ, ਅਮਰਜੀਤ ਸਿੰਘ, ਇੰਦਰਜੀਤ ਆਦਿ ਮੌਜੂਦ ਸਨ।