13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੈਰਾਥਨ ਦੌੜ ’ਚ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਬਸੀ ਪਠਾਣਾਂ,13 ਅਗਸਤ (ਰਜਿੰਦਰ ਸ਼ਰਮਾ)-ਡਾਇਰੈਕਟੋਰੇਟ ਆਫ਼ ਯੂਥ ਸਰਵਿਸਿਜ਼ ਪੰਜਾਬ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਈ ਮੈਰਾਥਨ ਦੌੜ ’ਚ ਸੰਤ ਨਾਮਦੇਵ ਕੰਨਿ੍ਹਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ 5 ਕਿੱਲੋਮੀਟਰ ਮੈਰਾਥਨ ਦੌੜ ’ਚ ਬੀ.

Ad Position 21
No active advertisement
ਮੈਰਾਥਨ ਦੌੜ ’ਚ ਭਾਗ ਲੈਣ ਵਾਲੀਆਂ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਕੋਮਲਜੋਤ ਕੌਰ ਅਤੇ ਕੋਮਲ। ਅਜੀਤ ਤਸਵੀਰ 14-08-2026
ਬਸੀ ਪਠਾਣਾਂ,13 ਅਗਸਤ (ਰਜਿੰਦਰ ਸ਼ਰਮਾ)-ਡਾਇਰੈਕਟੋਰੇਟ ਆਫ਼ ਯੂਥ ਸਰਵਿਸਿਜ਼ ਪੰਜਾਬ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਈ ਮੈਰਾਥਨ ਦੌੜ ’ਚ ਸੰਤ ਨਾਮਦੇਵ ਕੰਨਿ੍ਹਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ 5 ਕਿੱਲੋਮੀਟਰ ਮੈਰਾਥਨ ਦੌੜ ’ਚ ਬੀ. ਸੀ. ਏ. ਭਾਗ ਦੂਜੇ ਦੀ ਵਿਦਿਆਰਥਣ ਕੋਮਲਜੋਤ ਕੌਰ ਅਤੇ ਬੀ. ਏ. ਭਾਗ ਪਹਿਲੇ ਦੀ ਵਿਦਿਆਰਥਣ ਕੋਮਲ ਨੇ ਦੌੜ ’ਚ ਭਾਗ ਲੈ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਕਾਲਜ ਦਾ ਨਾਂਅ ਵੀ ਰੌਸ਼ਨ ਕੀਤਾ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਕਾਲਜ ਪ੍ਰਬੰਧਕ ਚੇਅਰਮੈਨ ਸੁਨੀਲ ਖੁੱਲਰ ਤੇ ਪ੍ਰਿੰਸੀਪਲ ਸੰਗੀਤਾ ਵਧਵਾ ਨੇ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਅਜਿਹੀਆਂ ਗਤੀਵਿਧੀਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸੰਗੀਤਾ ਵਧਵਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ’ਚ ਸਿਹਤ ਪ੍ਰਤੀ ਜਾਗਰੂਕਤਾ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸਰੀਰਕ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਡਾਂਵਾਡੋਲ ਕਰ ਦਿੱਤਾ-ਧਰਮਸੋਤ ਅਗਲੀ ਖ਼ਬਰ ਨਸ਼ਾ-ਮੁਕਤੀ ਤਹਿਤ ਹੋਏ ਮੁਕਾਬਲਿਆਂ ਵਿਚ ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
Ad Position 24