15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਕੌਮੀ ਝੰਡਾ

ਨਾਭਾ, 16 ਅਗਸਤ (ਵਰਿੰਦਰ ਵਰਮਾ)-ਸਾਬਕਾ ਮੰਤਰੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਹੰਤ ਹਰਵਿੰਦਰ ਸਿੰਘ ਖਨੌੜਾ ਅਗਵਾਈ ਹੇਠ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਤੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਸਾਧੂ ਸਿੰਘ ਧਰਮਸੋਤ, ਮਹੰਤ ਖਨੌੜਾਂ ਨੇ ਝੰਡਾ ਲਹਿਰਾਇਆ।

Ad Position 21
No active advertisement
ਅਜੀਤ ਡੈਸਕ 17-08-2026
ਨਾਭਾ, 16 ਅਗਸਤ (ਵਰਿੰਦਰ ਵਰਮਾ)-ਸਾਬਕਾ ਮੰਤਰੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਹੰਤ ਹਰਵਿੰਦਰ ਸਿੰਘ ਖਨੌੜਾ ਅਗਵਾਈ ਹੇਠ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਤੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਸਾਧੂ ਸਿੰਘ ਧਰਮਸੋਤ, ਮਹੰਤ ਖਨੌੜਾਂ ਨੇ ਝੰਡਾ ਲਹਿਰਾਇਆ। ਉਪਰੰਤ ਸੰਬੋਧਨ ਕਰਦਿਆਂ ਕਿਹਾ ਅਨੇਕਾਂ ਕੁਰਬਾਨੀਆਂ ਦੇ ਕੇ ਦੇਸ਼ ਅਜ਼ਾਦ ਹੋਣ ਉਪਰੰਤ ਅੱਜ ਹਰ ਵਰਗ ਤਰੱਕੀ ਕਰ ਰਿਹਾ ਹੈ ਤੇ ਮਾਨ ਸਨਮਾਨ ਨਾਲ ਰਹਿ ਰਿਹਾ ਹੈ। ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਅਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇਸ ਮੌਕੇ ਹੋਏ ਰਿਕਾਰਡਤੋੜ ਵਰਕਰਾਂ ਦੇ ਇਕੱਠ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ। ਇਸ ਮੌਕੇ ਚਰਨਜੀਤ ਬਾਤਿਸ਼, ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ, ਸੀਨੀਅਰ ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ, ਸਾਬਕਾ ਸੂਬਾ ਸਕੱਤਰ ਅਵਤਾਰ ਸਿੰਘ ਨੰਨੜੇ, ਭਗਵੰਤ ਸਿੰਘ ਮਣਕੂ ਸਾਬਕਾ ਸਰਪੰਚ ਭਾਦਸੋਂ, ਪਾਖਰ ਸਿੰਘ ਸਹੌਲੀ, ਹਰੀ ਕ੍ਰਿਸ਼ਨ ਸੇਠ, ਜੱਤੀ ਅਭੇਪੁਰ ਸਾਬਕਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖਟੜਾ, ਜਗਜੀਤ ਸਿੰਘ ਦੁਲੱਦੀ, ਹਰਦੇਵ ਸਿੰਘ ਅਗੇਤੀ, ਇਛੇਮਾਨ ਸਿੰਘ ਭੋਜੋਮਾਜਰੀ, ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ, ਸ਼ਹਿਰੀ ਪ੍ਰਧਾਨ ਵਿਵੇਕ ਸਿੰਗਲਾ, ਕੌਂਸਲਰ ਅਸ਼ੋਕ ਬਿੱਟੂ, ਗੁਰਬਖਸ਼ੀਸ਼ ਸਿੰਘ ਭੱਟੀ, ਚਮਕੌਰ ਸਿੰਘ ਨਿੱਕੂ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਚੀਕੂ, ਕੁਲਵੰਤ ਸਿੰਘ ਸਿਆਣ, ਚੰਚਲ ਵੋਰਾ, ਭੀਮ ਸਿੰਘ ਬਨੇਰਾ ਸੰਮਤੀ ਮੈਬਰ, ਪਿਆਰਾ ਸਿੰਘ ਨੌਹਰਾ, ਕਰਨੈਲ ਸਿੰਘ ਸੋਜਾਂ, ਗੁਰਜੰਟ ਸਿੰਘ ਸਰਪੰਚ ਦੁਲੱਦੀ , ਹੁਸ਼ਿਆਰ ਸਿੰਘ ਕੈਦੂਪੁਰ, ਸੁਖਦੇਵ ਸਿੰਘ ਸੇਖੋਂ, ਗੁਰਮੀਤ ਸਿੰਘ ਥੂਹੀ, ਇਸ਼ਰ ਸਿੰਘ ਕਕਰਾਲਾ, ਸਵਰਨ ਸਿੰਘ ਰਾਮਗੜ੍ਹ, ਕੁਲਦੀਪ ਸਿੰਘ ਪਾਲੀਆ, ਸਹਿਜਵੀਰ ਸਿੰਘ ਚੱਠਾ ਸਰਪੰਚ ਸਾਧੋਹੇੜੀ, ਮੱਖਣ ਸਿੰਘ ਨਰਮਾਣਾ, ਯਾਦਵਿੰਦਰ ਸਿੰਘ ਨੰਬਰਦਾਰ, ਸਵਰਨ ਸਿੰਘ ਰਾਮਗੜ੍ਹ, ਹਰਪਾਲ ਸਿੰਘ ਬਿਨਾਂਹੇੜੀ, ਆਇਆ ਸਿੰਘ ਸਾਬਕਾ ਸਰਪੰਚ, ਦਰਸ਼ੀ ਠੇਕੇਦਾਰ, ਕੁਲਵੀਰ ਸਿੰਘ ਗਦਾਈਆਂ, ਪ੍ਰਗਟ ਸਿੰਘ ਭੜੀ, ਦਿਲਵਰ ਸਿੰਘ ਸੰਮਤੀ ਮੈਂਬਰ, ਹਰਜੀਤ ਸਿੰਘ ਰੂਪਰਾਏ, ਗੁਰਚਰਨ ਸਿੰਘ ਦੁਲੱਦੀ, ਸਰਬਜੀਤ ਸਿੰਘ ਸੁੱਖੇਵਾਲ, ਕੇਵਲ ਕਿ੍ਸ਼ਨ ਕੋਮੀ, ਮਾਨਵ ਤਲਵਾੜ, ਜੱਗੀ ਘਮਰੋਦਾ, ਮੱਖਣ ਸਿੰਘ ਕੁਲਾਰਾਂ, ਮਸਤਾਨਾ ਭਾਦਸੋਂ, ਚਰਨ ਸਿੰਘ ਕੋਟ, ਗੁਰਵਿੰਦਰ ਸਿੰਘ ਵਿਰਕ, ਹਰਬੰਤ ਸਿੰਘ ਅਗੇਤਾ, ਚਮਕੌਰ ਸਿੰਘ ਅਗੇਤਾ, ਜਗਸੀਰ ਸਿੰਘ ਧਾਰੋਂਕੀ, ਅਮਰੀਸ਼ ਜੱਸੋਮਾਜਰਾ, ਗੁਲਾਬ ਸਿੰਘ ਸੁਰਾਜਪੁਰ, ਜੱਗਾ ਸਿੰਘ ਚੱਠੇ, ਰਾਜੇਸ਼ ਬਬਲਾ ਨਾਭਾ, ਬਿੱਟੂ ਅਲੌਹਰਾਂ ਗੇਟ, ਬਾਬਾ ਬਚਿੱਤਰ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਭਵਨ ਵਿਖੇ ਮਨਾਇਆ 80ਵਾਂ ਆਜ਼ਾਦੀ ਦਿਵਸ ਅਗਲੀ ਖ਼ਬਰ ਸਮਾਣਾ ਦੇ ਪਬਲਿਕ ਕਾਲਜ ’ਚ ਐਸ. ਡੀ. ਐਮ. ਰਿਚਾ ਗੋਇਲ ਨੇ ਲਹਿਰਾਇਆ ਕੌਮੀ ਝੰਡਾ
Ad Position 24