ਈਡੀ ਵਲੋਂ ਡੀ.ਜੀ.ਪੀ. ਪੰਜਾਬ ਨੂੰ ਲਿਖੀ ਚਿੱਠੀ ਦਾ ਸੱਚ ਸਾਹਮਣੇ ਲਿਆ ਕੇ ‘ਆਪ’ ਸਰਕਾਰ ਸਥਿਤੀ ਸਪੱਸ਼ਟ ਕਰੇ-ਅਕਾਲੀ ਆਗੂ
ਖਮਾਣੋਂ, 19 ਅਗਸਤ (ਮਨਮੋਹਣ ਸਿੰਘ ਕਲੇਰ)-ਪਿਛਲੇ ਦਿਨੀਂ ਈ. ਡੀ.
ਖਮਾਣੋਂ, 19 ਅਗਸਤ (ਮਨਮੋਹਣ ਸਿੰਘ ਕਲੇਰ)-ਪਿਛਲੇ ਦਿਨੀਂ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਕੇਂਦਰੀ ਏਜੰਸੀ ਵਲੋਂ ਡੀ.ਜੀ.ਪੀ. ਪੰਜਾਬ ਨੂੰ ਚਿੱਠੀ ਲਿਖ ਕੇ ਜੋ ਕੁਝ ਕਾਰਵਾਈ ਕਰਨ ਲਈ ਕਿਹਾ ਗਿਆ ਹੈ, ਉਸ ਤੇ ਆਪ ਸਰਕਾਰ ਅਮਲ ਕਰਕੇ ਸਮੁੱਚੀ ਸਥਿਤੀ ਨੂੰ ਸਪਸ਼ਟ ਕਰੇ। ਇਹ ਮੰਗ ਅਕਾਲੀ ਲੀਡਰਸ਼ਿਪ ਡਾ.ਜਗਦੀਪ ਰਾਣਾ,ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਖਮਾਣੋਂ, ਜਥੇਦਾਰ ਬਲਵਿੰਦਰ ਸਿੰਘ, ਕੇਸਰ ਸਿੰਘ , ਅਮਰਜੀਤ ਸਿੰਘ ਭਾਮੀਆ, ਗੁਰਮੀਤ ਸਿੰਘ , ਸੁਦਾਗਰ ਸਿੰਘ ਭੁੱਟਾ ਪ੍ਰਧਾਨ ਐਸ ਸੀ ਵਿੰਗ ਹਲਕਾ ਬਸੀ ਪਠਾਣਾ ਨੇ ਸਾਂਝੇ ਰੂਪ ਵਿਚ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜਿਹੜੀ ਚਿੱਠੀ ਦੀ ਚਰਚਾ ਅੱਜ ਕੱਲ੍ਹ ਹੋ ਰਹੀ ਹੈ। ਉਸ ਦਾ ਅਸਲ ਸੱਚ ਆਪ ਸਰਕਾਰ ਨੂੰ ਜਨਤਾ ਸਾਹਮਣੇ ਲਿਆਉਣਾ ਚਾਹੀਦਾ ਹੈ। ਜੇਕਰ ਇਹ ਚਿੱਠੀ ਦੀ ਜਾਂਚ ਸੱਚ ਮੁਚ ਡੀ.ਜੀ.ਪੀ. ਪੰਜਾਬ ਇਮਾਨਦਾਰੀ ਨਾਲ ਕਰਦੇ ਹਨ ਤਾਂ ਜੋ ਉਸ ਵਿਚ ਤੱਥ ਪੇਸ਼ ਕੀਤੇ ਗਏ ਹਨ ਉਨ੍ਹਾਂ ਮੁਤਾਬਿਕ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਜੋ ਬੋਲਬਾਲਾ ਹੈ, ਖ਼ਤਮ ਹੋ ਜਾਵੇਗਾ। ਜਦਕਿ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਸ ਵਿਚ ਸਰਕਾਰ ਦੇ ਆਪਣੇ ਨੇੜਲੇ ਪਰਿਵਾਰਿਕ ਮੈਂਬਰ ਸ਼ਾਮਿਲ ਹਨ।