20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਹੰਤ ਡਾ.ਆਫ਼ਤਾਬ ਸਿੰਘ ਨੇ ਬਰਸੀ ਸਮਾਗਮ ’ਚ ਸਹਿਯੋਗ ਕਰਨ ਲਈ ਸਮੂਹ ਸੰਗਤਾਂ ਦਾ ਧੰਨਵਾਦ

ਬਸੀ ਪਠਾਣਾਂ, 19 ਅਗਸਤ (ਰਾਜਿੰਦਰ ਸ਼ਰਮਾ)-ਬਾਬਾ ਬੁੱਧ ਦਾਸ ਜੀ ਦੀ 59ਵੀਂ ਬਰਸੀ ਤੇਂ ਕਰਵਾਏ ਗਏ ਧਾਰਮਿਕ ਸਮਾਗਮਾਂ ਨੂੰ ਸਫਲ ਬਣਾਉਣ ਲਈ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਵਲੋਂ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ, ਸ਼ਰਧਾਲੂਆਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਬਸੀ ਪਠਾਣਾਂ, 19 ਅਗਸਤ (ਰਾਜਿੰਦਰ ਸ਼ਰਮਾ)-ਬਾਬਾ ਬੁੱਧ ਦਾਸ ਜੀ ਦੀ 59ਵੀਂ ਬਰਸੀ ਤੇਂ ਕਰਵਾਏ ਗਏ ਧਾਰਮਿਕ ਸਮਾਗਮਾਂ ਨੂੰ ਸਫਲ ਬਣਾਉਣ ਲਈ ਡੇਰਾ ਮਹੰਤ ਡਾ.ਆਫ਼ਤਾਬ ਸਿੰਘ ਵਲੋਂ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ, ਸ਼ਰਧਾਲੂਆਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਡੇਰਾ ਮੁਖੀ ਮਹੰਤ ਡਾ. ਆਫ਼ਤਾਬ ਸਿੰਘ ਨੇ ਕਿਹਾ ਕਿ ਬਾਬਾ ਬੁੱਧ ਦਾਸ ਜੀ ਦੀ 59 ਵੀਂ ਬਰਸੀ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਅਤੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਆਪਣਾ ਯੋਗਦਾਨ ਪਾਇਆ, ਜਿਸ ਸਦਕਾ ਸਮਾਗਮ ਸੁਚੱਜੇ ਢੰਗ ਨਾਲ ਸੰਪੰਨ ਹੋ ਸਕਿਆ। ਉਨ੍ਹਾਂ ਸਮੂਹ ਡੇਰਾ ਪ੍ਰਮੁੱਖਾਂ ਤੋਂ ਇਲਾਵਾ ਵੱਖ - ਵੱਖ ਅਖਾੜਿਆਂ ਤੋਂ ਪਹੁੰਚੇ ਸਾਧੂ-ਸੰਤਾਂ, ਮਹਾਪੁਰਸ਼ਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ ਦੀ ਧਾਰਮਿਕ ਮਹੱਤਤਾ ਨੂੰ ਦੇਖਦੇ ਹੋਏ ਸਾਧੂ-ਸੰਤਾਂ, ਮਹਾਪੁਰਸ਼ਾਂ ਦੀ ਹਾਜ਼ਰੀ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ। ਡੇਰੇ ਦੀ ਪ੍ਰਮੁੱਖ ਸੇਵਿਕਾ ਰੇਨੂ ਹੈਪੀ ਨੇ ਵੀ ਸਮੂਹ ਸ਼ਹਿਰ ਵਾਸੀਆਂ, ਮਹਿਲਾਵਾਂ, ਸੇਵਾਦਾਰਾਂ ਅਤੇ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਸੀ ਸਮਾਗਮਾਂ ਨੂੰ ਸਫਲ ਬਣਾਉਣ ’ਚ ਹਰ ਵਰਗ ਵਲੋਂ ਮਿਲਿਆ ਸਹਿਯੋਗ ਬੇਮਿਸਾਲ ਰਿਹਾ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸ਼ਰਧਾ, ਸੇਵਾ ਅਤੇ ਸਹਿਯੋਗ ਹੀ ਅਜਿਹੇ ਧਾਰਮਿਕ ਸਮਾਗਮਾਂ ਦੀ ਅਸਲ ਤਾਕਤ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਬੁੱਧ ਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਡੇਰਾ ਮਹੰਤ ਆਫ਼ਤਾਬ ਸਿੰਘ ਨੇ ਮਹੰਤ ਬਲਵਿੰਦਰ ਦਾਸ ਮੁੱਲਾਂਪੁਰ, ਡਾ.ਅਕਿੰਤ ਸ਼ਰਮਾ, ਡਾ.ਸੁਸ਼ਾਂਤ ਸ਼ਰਮਾ, ਡਾ.ਮੌਸਮ ਕਪਿਲ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ ਡੂਮਛੇੜੀ, ਅਨੂ ਬਾਲਾ, ਆੜ੍ਹਤੀ ਰਾਜੇਸ਼ ਸਿੰਗਲਾ, ਅਨੂ ਸ਼ਰਮਾ, ਤਰਲੋਕ ਸਿੰਘ ਬਾਜਵਾ, ਗੁਰਮੇਲ ਸਿੰਘ ਬਾਜਵਾ, ਰਿੰਕੂ ਬਾਜਵਾ, ਜੇ.ਈ.ਰੁਪਿੰਦਰ ਸੁਰਜਨ, ਅਵਿਨਾਸ਼ ਗੁਪਤਾ ਜੁਗਨੂੰ, ਰਾਜੇਸ਼ ਕੁਮਾਰ ਮੱਖਣ, ਦੀਦਾਰ ਸਿੰਘ ਦਾਰੀ, ਅੰਮ੍ਰਿਤ ਬਾਜਵਾ, ਗੁਰਸ਼ੇਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਸੁਖਦੀਪ ਸਿੰਘ, ਅਮਰਿੰਦਰ ਸਿੰਘ ਸੰਨੀ, ਸੁੱਖੀ ਵੈਦਵਾਨ, ਖੁਸ਼ਵੰਤ ਰਾਏ ਥਾਪਰ, ਬਿੱਟੂ, ਰਾਜੂ ਨੇਪਾਲੀ, ਬੀਬੀ ਗੁਰਨਾਮ ਕੌਰ, ਸੋਨੀਆਂ ਧੀਮਾਨ, ਮਨਪ੍ਰੀਤ ਕੌਰ ਬਾਜਵਾ, ਮੇਹਰ ਬਾਜਵਾ, ਹੀਰਾ ਲਾਲ, ਗੁਰਮੇਲ ਸਿੰਘ ਗੇਲੀ, ਅੰਮ੍ਰਿਤਪਾਲ ਸਿੰਘ, ਬੰਟੀ ਯਾਦਵ, ਰਾਜੂ ਹਲਵਾਈ ਸਮੇਤ ਸਮੂਹ ਮੀਡੀਆ ਕਰਮੀਆਂ, ਵਲੰਟੀਅਰਾਂ, ਮਜ਼ਦੂਰਾਂ ਅਤੇ ਸਫ਼ਾਈ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਵਿਖੇ 21 ਤੋਂ 26 ਅਗਸਤ ਤੱਕ ਲੱਗੇਗਾ ਪੰਜਾਬ ਸਖੀ ਸ਼ਕਤੀ ਮੇਲਾ-ਡਾ. ਸੋਨਾ ਥਿੰਦ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨੀ ਨੂੰ ਆਧੁਨਿਕ ਤਕਨੀਕਾਂ ਮੁਹੱਈਆ ਕਰਵਾ ਕੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ-ਗੈਰੀ ਬੜਿੰਗ
Ad Position 24