21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੁਲਿਸ ਨੇ 1 ਕਰੋੜ ਰੁਪਏ ਦੀ ਕੀਮਤ ’ਤੇ 500 ਗੁਆਚੇ ਜਾਂ ਚੋਰੀ ਹੋਏ ਮੋਬਾਈਲ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ

ਫ਼ਤਹਿਗੜ੍ਹ ਸਾਹਿਬ, 20 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਰੀਬ 1 ਕਰੋੜ ਰੁਪਏ ਦੀ ਕੀਮਤ ਦੇ ਚੋਰੀ ਜਾਂ ਗੁੰਮ ਹੋਏ ਮੋਬਾਈਲ ਤਕਨੀਕੀ ਵਿੰਗ ਦੀ ਮਿਹਨਤ ਸਦਕਾ ਬਰਾਮਦ ਕਰਕੇ ਅਸਲ ਵਾਰਿਸਾਂ ਦੇ ਹਵਾਲੇ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਗੁਆਚੇ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ।

Ad Position 21
No active advertisement
ਅਜੀਤ ਡੈਸਕ 21-08-2026
ਫ਼ਤਹਿਗੜ੍ਹ ਸਾਹਿਬ, 20 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਕਰੀਬ 1 ਕਰੋੜ ਰੁਪਏ ਦੀ ਕੀਮਤ ਦੇ ਚੋਰੀ ਜਾਂ ਗੁੰਮ ਹੋਏ ਮੋਬਾਈਲ ਤਕਨੀਕੀ ਵਿੰਗ ਦੀ ਮਿਹਨਤ ਸਦਕਾ ਬਰਾਮਦ ਕਰਕੇ ਅਸਲ ਵਾਰਿਸਾਂ ਦੇ ਹਵਾਲੇ ਕੀਤੇ ਗਏ ਹਨ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਗੁਆਚੇ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੀ. ਈ. ਆਈ. ਆਰ. ਪੋਰਟਲ ਤੇ ਆਧੁਨਿਕ ਟਰੈਕਿੰਗ ਤਕਨੀਕਾਂ ਦੀ ਮਦਦ ਨਾਲ ਲਗਪਗ 1 ਕਰੋੜ ਰੁਪਏ ਦੀ ਕੀਮਤ ਦੇ 500 ਮੋਬਾਈਲ ਫ਼ੋਨ ਟਰੇਸ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਦੀ ਸਾਈਬਰ ਤੇ ਤਕਨੀਕੀ ਟੀਮ ਵਲੋਂ ਨਿਰੰਤਰ ਕੀਤੀ ਗਈ ਮਿਹਨਤ ਨਾਲ ਇਹ ਸਫਲਤਾ ਮਿਲੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੁੰਦਾ ਹੈ, ਤਾਂ ਉਸ ਦੀ ਸੂਚਨਾ ਤੁਰੰਤ ਨੇੜਲੇ ਸਾਂਝ ਕੇਂਦਰ ਜਾਂ ਸੀ.ਈ.ਆਈ.ਆਰ ਪੋਰਟਲ ’ਤੇ ਦਰਜ ਕਰਵਾਉਣ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਣਪਛਾਤੇ ਜਾਂ ਬਿਨਾਂ ਬਿਲ ਵਾਲੇ ਪੁਰਾਣੇ ਮੋਬਾਈਲ ਖ਼ਰੀਦਣ ਤੋਂ ਬਚਣ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਆਪਣੇ ਗੁਆਚੇ ਮੋਬਾਈਲ ਫ਼ੋਨ ਵਾਪਸ ਮਿਲਣ ’ਤੇ ਅਸਲ ਮਾਲਕਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਜਿਥੇ ਪੁਲਿਸ ਦੀ ਕਾਰਵਾਈ ਦੀ ਪ੍ਰਸੰਸਾ ਕੀਤੀ ਉੱਥੇ ਹੀ ਉਨ੍ਹਾਂ ਫ਼ਤਹਿਗੜ੍ਹ ਸਾਹਿਬ ਪੁਲਿਸ ਦਾ ਧੰਨਵਾਦ ਵੀ ਕੀਤਾ। ਕਈ ਮਾਲਕਾਂ ਨੇ ਕਿਹਾ ਕਿ ਉਹ ਆਪਣਾ ਮੋਬਾਈਲ ਫ਼ੋਨ ਵਾਪਸ ਮਿਲਣ ਦੀ ਉਮੀਦ ਹੀ ਛੱਡ ਚੁੱਕੇ ਸਨ ਪਰ ਪੁਲਿਸ ਨੇ ਇੰਨੀ ਵੱਡੀ ਗਿਣਤੀ ਵਿਚ ਮੋਬਾਈਲ ਟਰੇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਸ ਮੌਕੇ ਡੀ. ਐਸ. ਪੀ. ਕੁਲਵੀਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਉੱਚਕੋਟੀ ਦੀਆਂ ਵਿੱਦਿਅਕ ਸਹੂਲਤਾਂ ਉਪਲਬਧ-ਇੰਜੀ. ਸੁਖਮਿੰਦਰ ਸਿੰਘ ਅਗਲੀ ਖ਼ਬਰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੀਆਂ ਬੂਥ ਪੱਧਰੀ ਕਮੇਟੀਆਂ-ਭੁੱਟਾ
Ad Position 24