20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦੁਰਗਾ ਮੰਦਰ ਖਮਾਣੋਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਦੁਰਗਾ ਮੰਦਰ ਖਮਾਣੋਂ ਵਿਖੇ ਤੀਆਂ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਮੰਦਰ ਵਿਖੇ ਕੀਰਤਨ ਨਾਲ ਹੋਈ, ਜਿਸ ਦੌਰਾਨ ਮਹਿਲਾ ਸ਼ਰਧਾਲੂਆਂ ਨੇ ਭਗਤੀ ਭਾਵਨਾ ਨਾਲ ਕੀਰਤਨ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 21-08-2026
ਖਮਾਣੋਂ, 20 ਅਗਸਤ (ਜੋਗਿੰਦਰ ਪਾਲ)-ਦੁਰਗਾ ਮੰਦਰ ਖਮਾਣੋਂ ਵਿਖੇ ਤੀਆਂ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਮੰਦਰ ਵਿਖੇ ਕੀਰਤਨ ਨਾਲ ਹੋਈ, ਜਿਸ ਦੌਰਾਨ ਮਹਿਲਾ ਸ਼ਰਧਾਲੂਆਂ ਨੇ ਭਗਤੀ ਭਾਵਨਾ ਨਾਲ ਕੀਰਤਨ ਵਿਚ ਸ਼ਮੂਲੀਅਤ ਕੀਤੀ। ਉਪਰੰਤ ਮਹਿਲਾ ਸ਼ਰਧਾਲੂਆਂ ਵਲੋਂ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦਿਆਂ ਗਿੱਧਾ ਪਾਇਆ ਅਤੇ ਤੀਆਂ ਦੇ ਰਵਾਇਤੀ ਤਿਉਹਾਰ ਨੂੰ ਖ਼ੁਸ਼ੀ-ਖ਼ੁਸ਼ੀ ਮਨਾਇਆ। ਇਸ ਮੌਕੇ ਔਰਤਾਂ ਨੇ ਪੰਜਾਬੀ ਲੋਕ ਗੀਤਾਂ ਅਤੇ ਸਭਿਆਚਾਰਕ ਰਵਾਇਤਾਂ ਨੂੰ ਯਾਦ ਕਰਦਿਆਂ ਸਮਾਗਮ ਦਾ ਅਨੰਦ ਮਾਣਿਆ ਅਤੇ ਮੰਦਰ ਦਾ ਮਾਹੌਲ ਪੂਰੀ ਤਰ੍ਹਾਂ ਖ਼ੁਸ਼ੀ ਤੇ ਉਤਸ਼ਾਹ ਨਾਲ ਭਰ ਗਿਆ। ਸਮਾਗਮ ਦੇ ਅੰਤ ਵਿਚ ਦੁਰਗਾ ਕੀਰਤਨ ਮੰਡਲੀ ਖਮਾਣੋਂ ਵਲੋਂ ਸ਼ਰਧਾਲੂਆਂ ਲਈ ਖੀਰ ਤੇ ਪਕੌੜਿਆਂ ਦਾ ਲੰਗਰ ਵਰਤਾਇਆ, ਹਾਜ਼ਰ ਸੰਗਤਾਂ ਨੇ ਲੰਗਰ ਛਕ ਕੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਨੀਤਾ ਗੁਪਤਾ, ਨਿਰਮਲ ਗਾਬਾ, ਕੁਸ਼ਮਲਤਾ ਸ਼ਰਮਾ, ਮਨੂੰ ਸ਼ਰਮਾ, ਰੇਨੂੰ ਸ਼ਰਮਾ, ਸਰੋਜ ਕੈਂਥ, ਸ਼ਾਖਾ ਸ਼ਰਮਾ, ਵੀਨਾ ਸ਼ਰਮਾ, ਰੀਨਾ ਗਰਗ, ਇੰਦੂ ਸ਼ੁਕਲਾ, ਰੀਟਾ ਗਾਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰੀਜ਼ਾਂ ਦੀ ਗਿਣਤੀ ਅਨੁਸਾਰ ਸਿਵਲ ਹਸਪਤਾਲ ਅਮਲੋਹ ਵਿਚ ਸਟਾਫ਼ ਦੀ ਤੁਰੰਤ ਤਾਇਨਾਤੀ ਕਰੇ, ਪੰਜਾਬ ਸਰਕਾਰ-ਰਾਜੂ ਖੰਨਾ ਅਗਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਚੋਣਾਂ ’ਚ ਸਰਕਾਰ ਦਾ ਡਟਵਾਂ ਵਿਰੋਧ ਕਰਾਂਗੇ-ਨੰਬਰਦਾਰ ਯੂਨੀਅਨ
Ad Position 24