24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਾਜਪਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵਲੋਂ ਹਲਕਾ ਬਸੀ ਪਠਾਣਾਂ ਦਾ ਦੌਰਾ

ਖਮਾਣੋਂ, 23 ਅਗਸਤ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵਲੋਂ ਹਲਕਾ ਬਸੀ ਪਠਾਣਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੋਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਮਹੀਪਾਲ ਸਿੰਘ ਮਾਨ ਏ.

Ad Position 21
No active advertisement
ਅਜੀਤ ਡੈਸਕ 24-08-2026
ਖਮਾਣੋਂ, 23 ਅਗਸਤ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵਲੋਂ ਹਲਕਾ ਬਸੀ ਪਠਾਣਾਂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੋਕੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਮਹੀਪਾਲ ਸਿੰਘ ਮਾਨ ਏ. ਆਈ. ਜੀ. (ਰਿਟਾਇਰਡ) ਤੇ ਐਨ. ਜੀ. ਓ. ਸੈੱਲ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਦੀਦਾਰ ਸਿੰਘ ਭੱਟੀ ਨੇ ਜ਼ਿਲ੍ਹਾ ਭਾਜਪਾ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਦਿੱਤੀ। ਮਹੀਪਾਲ ਸਿੰਘ ਮਾਨ ਨੇ ਦੱਸਿਆ ਕਿ ਪੁਰਾਣੇ ਸਮੇਂ ਵਿਚ ਬਸੀ ਪਠਾਣਾਂ ਨੂੰ ਸਰਕਾਰੀ ਤੌਰ ’ਤੇ ਹੈੱਡ ਕੁਆਰਟਰ ਹੋਣ ਦਾ ਰੁਤਬਾ ਹਾਸਲ ਸੀ ਪਰ ਸਮੇਂ ਨਾਲ ਇਹ ਇਕ ਅਣਗੌਲਿਆ ਸ਼ਹਿਰ ਬਣ ਕੇ ਰਹਿ ਗਿਆ ਹੈ ਜਿਸ ਕਰਕੇ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਖ਼ਾਸ ਲੋੜ ਹੈ। ਮਨਜਿੰਦਰ ਸਿੰਘ ਰੋਮੀ ਨੇ ਦੱਸਿਆ ਕਿ 1925 ਵਿਚ ਬਸੀ ਪਠਾਣਾਂ ਨੂੰ ਏਸ਼ੀਆ ਦਾ ਸਲਾਈ ਮਸ਼ੀਨ ਸੰਸਥਾਪਕ ਹੋਣ ਦਾ ਮਾਣ ਹਾਸਲ ਸੀ ਪਰ ਅੱਜ ਇਹ ਉਦਯੋਗ ਮੰਦੀ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਿੱਤੇ ਨੂੰ ਮੁੜ ਲੀਹ ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਭਾਜਪਾ ਆਗੂ ਰਾਜੀਵ ਮਲਹੋਤਰਾ ਨੇ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਲ੍ਹਾ ਕੋਆਰਡੀਨੇਟਰ ਹਰਸ਼ਦੀਪ ਸ਼ਰਮਾ ਨੇ ਸ਼ਹਿਰ ਵਿਚ ਉਦਯੋਗ ਤੇ ਵਪਾਰਕ ਅਦਾਰਿਆਂ ਦੀ ਕਮੀ ਕਾਰਨ ਘੱਟ ਰਹੀ ਵਸੋਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿਚ ਜ਼ਿਲ੍ਹਾ ਮੀਡੀਆ ਇੰਚਾਰਜ ਤਰਲੋਚਨ ਸਿੰਘ ਲਾਲੀ, ਐਨ.ਜੀਓ ਸੈੱਲ ਪੰਜਾਬ ਦੇ ਕੋ-ਕਨਵੀਨਰ ਐਡ. ਅਰੁਣ ਗੁਸਾਈਂ, ਕਾਰਜਕਾਰੀ ਮੈਂਬਰ ਜਗਦੀਸ਼ ਸਿੰਘ, ਆੜ੍ਹਤੀ ਸੈੱਲ ਦੇ ਇੰਚਾਰਜ ਗੁਰਦੇਵ ਸਿੰਘ ਅਤੇ ਰਮਨੀਸ਼ ਲਖਨਪਾਲ ਆਦੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਖੰਟ-ਮਾਨਪੁਰ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹਰਿਆਵਲੇ ਭਵਿੱਖ ਵੱਲ ਸੰਤ ਨਿਰੰਕਾਰੀ ਮਿਸ਼ਨ ਦਾ ਜਨ-ਅੰਦੋਲਨ
Ad Position 24