24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਅਜੀਤ, ਜਲੰਧਰ ਡਾ. ਜੰਨਤ ਸੇਖੋਂ ਨੇ ਡੀ. ਐਮ. ਸੀ. ਹਸਪਤਾਲ ਦੇ ਰਿਸਰਚ ਡੇਅ ’ਚ ਤੀਜਾ ਸਥਾਨ ਕੀਤਾ ਹਾਸਿਲ

ਖਮਾਣੋਂ, 23 ਅਗਸਤ (ਜੋਗਿੰਦਰ ਪਾਲ)-ਖਮਾਣੋਂ ਦੇ ਰਾਣਾ ਹਸਪਤਾਲ ਦੇ ਡਾ. ਜਗਦੀਪ ਰਾਣਾ ਦੀ ਨੂੰਹ ਡਾ.

Ad Position 21
No active advertisement
ਡਾ. ਜੰਨਤ ਸੇਖੋਂ ਐਮ.ਡੀ .(ਰੇਡਿਓਲੋਜੀ) ਆਪਣਾ ਸਨਮਾਨ ਪ੍ਰਾਪਤ ਕਰਦੀ ਹੋਈ। ਅਜੀਤ ਤਸਵੀਰ 24-08-2026
ਖਮਾਣੋਂ, 23 ਅਗਸਤ (ਜੋਗਿੰਦਰ ਪਾਲ)-ਖਮਾਣੋਂ ਦੇ ਰਾਣਾ ਹਸਪਤਾਲ ਦੇ ਡਾ. ਜਗਦੀਪ ਰਾਣਾ ਦੀ ਨੂੰਹ ਡਾ. ਜੰਨਤ ਸੇਖੋਂ ਐਮ. ਡੀ .(ਰੇਡਿਓਲੋਜੀ) ਪਤਨੀ ਡਾ. ਸੈਫੀ ਰਾਣਾ ਡੀ. ਐਮ. (ਗੈਸਟਰੋ) ਨੇ ਡੀ. ਐਮ. ਸੀ. ਹਸਪਤਾਲ ਵਲੋਂ ਕਰਵਾਏ ਗਏ ‘ਰਿਸਰਚ ਡੇਅ-2026’ ਵਿਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਐਮ. ਡੀ,, ਐਮ. ਐਸ. ਸ਼੍ਰੇਣੀ ਜੇ ਆਪਣੇ ਰਿਸਰਚ ਕਾਰਜ ਵਿਚ ਤੀਜਾ ਸਥਾਨ ਹਾਸਿਲ ਕਰਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਡੀ. ਐਮ. ਸੀ. ਹਸਪਤਾਲ ਵਲੋਂ ਮੈਡੀਕਲ ਖੇਤਰ ਵਿਚ ਰਿਸਰਚ ਅਤੇ ਇਸ ਦੇ ਮਜ਼ਬੂਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਏ ਸਮਾਗਮ ਵਿਚ ਫੈਕਲਟੀ ਮੈਂਬਰਾਂ, ਅੰਡਰ ਗੈ੍ਰਜੂਏਟ ਤੇ ਪੋਸਟ ਗੈ੍ਰਜੂਏਟ ਵਿਦਿਆਰਥੀਆਂ ਸਮੇਤ 300 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐਮ. ਆਰ.) ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਜੰਨਤ ਸੇਖੋਂ ਨੇ ਐਮ. ਡੀ., ਐਮ. ਐਸ. ਸ਼੍ਰੇਣੀ ਵਿਚ ਆਪਣੇ ਰਿਸਰਚ ਕਾਰਜ ਰਾਹੀਂ ਤੀਜਾ ਸਥਾਨ ਪ੍ਰਾਪਤ ਕੀਤਾ। ਉਸ ਦੀ ਇਸ ਪ੍ਰਾਪਤੀ ’ਤੇ ਡਾ. ਜਗਦੀਪ ਰਾਣਾ ਤੇ ਪਰਿਵਾਰਕ ਮੈਂਬਰਾਂ ਅਤੇ ਖਮਾਣੋਂ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੰਨਤ ਦੀ ਮਿਹਨਤ ਅਤੇ ਲਗਨ ਨੌਜਵਾਨ ਮੈਡੀਕਲ ਵਿਦਿਆਰਥੀਆਂ ਲਈ ਪੇ੍ਰਨਾ ਦਾ ਸਰੋਤ ਹੈ।
Ad Position 22
No active advertisement
ਪਿਛਲੀ ਖ਼ਬਰ 6 ਨੂੰ ਬਸੀ ਪਠਾਣਾਂ ਵਿਖੇ ਅਕਾਲੀ ਦਲ ਦੀ ਵਿਸ਼ਾਲ ਕਾਨਫ਼ਰੰਸ ਇਤਿਹਾਸਿਕ ਸਾਬਤ ਹੋਵੇਗੀ-ਦਰਬਾਰਾ ਸਿੰਘ ਗੁਰੂ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੇ ਟੈਕਸਾਂ ਨਾਲ ਇਕੱਠੀ ਹੋਈ ਰਕਮ ਦਾ ਪੂਰਾ ਹਿਸਾਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ-ਜਥੇਦਾਰ ਮੁਕਾਰੋਂਪੁਰ
Ad Position 24