ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ‘ਭਰਤ ਮੁਨੀ ਦੇ ਰਸ ਸਿਧਾਂਤ’ ਨੂੰ ਸਮਝਣ ਲਈ ਅਨੁਭਵ ਅਧਾਰਿਤ ਗਤੀਵਿਧੀ
ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਭਾਰਤੀ ਕਲਾ-ਸੋਚ ਤੇ ਭਾਵਾਂ ਦੀ ਸਮਝ ਨਾਲ ਜੋੜਨ ਲਈ ‘ਭਰਤ ਮੁਨੀ ਦੇ ਰਸ ਸਿਧਾਂਤ ਨੂੰ ਸਮਝਣਾ’ ਵਿਸ਼ੇ ’ਤੇ ਅਨੁਭਵ ਅਧਾਰਤ ਗਤੀਵਿਧੀ ਕਰਵਾਈ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਸ ਅਤੇ ਭਾਵ ਨਾਲ ਜੁੜੀਆਂ ਧਾਰਨਾਵਾਂ ਨੂੰ ਕਿਤਾਬੀ ਰੂਪ ਤੋਂ ਅੱਗੇ ਲੈ ਜਾ ਕੇ ਰਚਨਾਤਮਿਕ ਢੰਗ ਨਾਲ ਸਮਝਣ ਦਾ ਮੌਕਾ ਦੇਣਾ ਸੀ।
ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਭਾਰਤੀ ਕਲਾ-ਸੋਚ ਤੇ ਭਾਵਾਂ ਦੀ ਸਮਝ ਨਾਲ ਜੋੜਨ ਲਈ ‘ਭਰਤ ਮੁਨੀ ਦੇ ਰਸ ਸਿਧਾਂਤ ਨੂੰ ਸਮਝਣਾ’ ਵਿਸ਼ੇ ’ਤੇ ਅਨੁਭਵ ਅਧਾਰਤ ਗਤੀਵਿਧੀ ਕਰਵਾਈ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਸ ਅਤੇ ਭਾਵ ਨਾਲ ਜੁੜੀਆਂ ਧਾਰਨਾਵਾਂ ਨੂੰ ਕਿਤਾਬੀ ਰੂਪ ਤੋਂ ਅੱਗੇ ਲੈ ਜਾ ਕੇ ਰਚਨਾਤਮਿਕ ਢੰਗ ਨਾਲ ਸਮਝਣ ਦਾ ਮੌਕਾ ਦੇਣਾ ਸੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਅੰਕਦੀਪ ਕੌਰ ਅਟਵਾਲ ਮੁਖੀ ਅੰਗਰੇਜ਼ੀ ਵਿਭਾਗ ਨੇ ਭਾਰਤੀ ਕਲਾ-ਸੋਚ ਵਿਚ ਭਰਤ ਮੁਨੀ ਦੇ ਰਸ ਸਿਧਾਂਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਵ, ਭਾਵਾਂ ਦੇ ਪ੍ਰਗਟਾਵੇ ਤੇ ਰਸ ਦੇ ਆਪਸੀ ਸਬੰਧ ਨੂੰ ਸਮਝਾਉਂਦਿਆਂ ਵਿਦਿਆਰਥੀਆਂ ਨੂੰ ਸਿਧਾਂਤ ਨੂੰ ਰਚਨਾਤਮਿਕ ਗਤੀਵਿਧੀਆਂ ਰਾਹੀਂ ਸਮਝਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਭਾਵ ਤੋਂ ਚਿੱਤਰਕਾਰੀ, ਸ਼ੁਕਰਾਨੇ ਦੀ ਚਿੱਠੀ, ਭੂਮਿਕਾ ਅਦਾਇਗੀ, ਭਾਵ ਪਛਾਣੋ, ਕਵਿਤਾ ਪਾਠ, ਸੰਵਾਦ ਅਦਾਇਗੀ, ਕਹਾਣੀ ਸੁਣਾਉਣ ਤੇ ਨਾਟਕੀ ਪੇਸ਼ਕਾਰੀ ਵਰਗੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਰਾਹੀਂ ਉਨ੍ਹਾਂ ਨੇ ਪਿਆਰ, ਦਇਆ, ਹਾਸੇ, ਦੁੱਖ, ਹਿੰਮਤ, ਗ਼ੁੱਸੇ, ਹੈਰਾਨੀ ਅਤੇ ਸ਼ਾਂਤੀ ਵਰਗੇ ਵੱਖ-ਵੱਖ ਭਾਵਾਂ ਨੂੰ ਸਮਝਿਆ ਅਤੇ ਪ੍ਰਗਟ ਕੀਤਾ। ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਚਿਹਰੇ ਦੇ ਹਾਵ-ਭਾਵ, ਸਰੀਰਕ ਇਸ਼ਾਰਿਆਂ, ਆਵਾਜ਼, ਬੋਲੀ ਤੇ ਅਦਾਕਾਰੀ ਰਾਹੀਂ ਭਾਵਾਂ ਨੂੰ ਕਲਾਤਮਕ ਅਨੁਭਵ ਵਿਚ ਬਦਲਣ ਦੀ ਪ੍ਰਕਿਰਿਆ ਨੂੰ ਸਮਝਿਆ। ਇਸ ਪਹਿਲਕਦਮੀ ਨੇ ਰਚਨਾਤਮਿਕਤਾ, ਆਤਮ-ਵਿਸ਼ਵਾਸ, ਸੰਚਾਰ-ਕੁਸ਼ਲਤਾ ਅਤੇ ਮਿਲਜੁਲ ਕੇ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਗਿਆਨ ਪਰੰਪਰਾ ਨੂੰ ਅਨੁਭਵ ਆਧਾਰਤ ਸਿੱਖਣ ਨਾਲ ਜੋੜਿਆ। ਇਸ ਗਤੀਵਿਧੀ ਦਾ ਤਾਲਮੇਲ ਜਸਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਅੰਗਰੇਜ਼ੀ ਵਿਭਾਗ ਵਲੋਂ ਕੀਤਾ।