23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਸਕੂਲ ’ਚ ਤ੍ਰਿਵੇਣੀ ਤੇ 20 ਦੇ ਕਰੀਬ ਫਲਦਾਰ ਬੂਟੇ ਲਗਾਏ

ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵਿਚ ਤ੍ਰਿਵੇਣੀ ਲਗਾਉਣ ਉਪਰੰਤ 20 ਦੇ ਕਰੀਬ ਫਲਦਾਰ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 24-08-2026
ਫ਼ਤਹਿਗੜ੍ਹ ਸਾਹਿਬ, 23 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੰਜਾਬ ਡਾ. ਹਰਬੰਸ ਲਾਲ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਵਿਚ ਤ੍ਰਿਵੇਣੀ ਲਗਾਉਣ ਉਪਰੰਤ 20 ਦੇ ਕਰੀਬ ਫਲਦਾਰ ਬੂਟੇ ਲਗਾਏ ਗਏ। ਗੱਲਬਾਤ ਕਰਦੇ ਹੋਏ, ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੱਸਿਆ ਕਿ ਬੂਟੇ ਲਗਾਉਣ ਵਿਚ ਸਕੂਲ ਦੇ ਬੱਚਿਆਂ, ਟੀਚਰਾਂ ਸਮੇਤ ਉਨ੍ਹਾਂ ਦੇ ਪੋਤੇ ਵੇਦਾਂਸ ਵਰਮਾ ਤੇ ਆਰਿਆ ਵੀਰ ਵਰਮਾ ਨੇ ਵੀ ਅੱਗੇ ਹੋ ਕੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਅਤੇ ਪੰਛੀਆਂ ਦੀਆਂ ਅਲੋਪ ਹੋਈਆਂ ਕਿਸਮਾਂ ਨੂੰ ਮੋੜ ਕੇ ਲਿਆਉਣ ਲਈ ਵੱਧ ਚੜ੍ਹ ਕੇ ਬੂਟੇ ਲਗਾਉਣੇ ਚਾਹੀਦਾ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵਰ੍ਹਾ ਗੁਰੂ ਰਵਿਦਾਸ ਜੀ ਦੇ 650 ਸਾਲਾਂ ਪ੍ਰਕਾਸ਼ ਪੁਰਬ ਵਜੋਂ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਮਨਾਵਾਂਗੇ ਕਿਉਂਕਿ ਵਾਤਾਵਰਨ ਨੂੰ ਬਚਾਉਣ ਲਈ ਇਹ ਨਾਅਰਾ ਹਰ ਮਨੁੱਖ ਲਗਾਵੇ 20 ਰੁੱਖ ‘ਇਕ ਰੁੱਖ ਸੌ ਸੁੱਖ’ ’ਤੇ ਪਹਿਰਾ ਦੇਣ ਦੀ ਲੋੜ ਹੈ। ਇਸ ਮੌਕੇ ਗੁਰਦੀਪ ਸਿੰਘ, ਬਲਵਿੰਦਰ ਸਿੰਘ, ਸਰਪੰਚ ਮੋਹਣ ਸਿੰਘ, ਸਾਧੂ ਰਾਮ ਭੱਟਮਾਜਰਾ, ਪਰਮਜੀਤ ਸਿੰਘ, ਮਨਵਿੰਦਰ ਸਿੰਘ, ਲਾਡੀ, ਸੰਦੀਪ ਸਿੰਘ, ਪ੍ਰਾਇਮਰੀ ਟੀਚਰ ਰਜਨੀ ਬਾਲਾ, ਇੰਗਲਿਸ਼ ਟੀਚਰ ਸਿਖਾਂ ਭਾਰਤੀ, ਸੁਖਜੀਤ ਸਿੰਘ, ਸੁਖਬੀਰ ਸਿੰਘ ਚੌਰਵਾਲਾ, ਗੁਰਦੀਪ ਸਿੰਘ ਭਾਗਨਪੁਰ ਆਦਿ ਹਾਜ਼ਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੌਲਾਂ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਸੂਏ ’ਚ ਡਿੱਗਿਆ, ਲੱਖਾਂ ਰੁਪਏ ਦੇ ਚੌਲ ਖ਼ਰਾਬ ਅਗਲੀ ਖ਼ਬਰ ਸੜਕ ਦੀ ਮਾੜੀ ਹਾਲਤ ਤੋਂ ਅੱਕੇ ਲੋਕਾਂ ਨੇ ਖ਼ੁਦ ਪੈਸੇ ਇਕੱਠੇ ਕਰ ਕੇ ਸੜਕ ’ਤੇ ਕੇਰੀ ਪਾਉਣ ਦਾ ਕੰਮ ਕੀਤਾ ਸ਼ੁਰੂ
Ad Position 24