25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਇਕ ਦਿਨ ਮੇਰਾ ਪਿੰਡ ਮੁਹਿੰਮ ਤਹਿਤ ਡਾ. ਚੌਹਾਨ ਵਲੋਂ ਪਿੰਡ ਫ਼ਤਹਿਪੁਰ ਜੱਟਾਂ ਦਾ ਦੌਰਾ

ਬਸੀ ਪਠਾਣਾਂ, 24 ਅਗਸਤ (ਰਾਜਿੰਦਰ ਸ਼ਰਮਾ)-ਸਾਬਕਾ ਐਸ. ਐਮ.

Ad Position 21
No active advertisement
ਅਜੀਤ ਡੈਸਕ 25-08-2026
ਬਸੀ ਪਠਾਣਾਂ, 24 ਅਗਸਤ (ਰਾਜਿੰਦਰ ਸ਼ਰਮਾ)-ਸਾਬਕਾ ਐਸ. ਐਮ. ਓ. ਤੇ ਸੀਨੀਅਰ ਕਾਂਗਰਸ ਆਗੂ ਡਾ. ਨਰੇਸ਼ ਚੌਹਾਨ ਵਲੋਂ ‘ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਆਪਣੀ ਟੀਮ ਦੇ ਮੈਂਬਰਾਂ ਨਾਲ ਪਿੰਡ ਫ਼ਤਹਿਪੁਰ ਜੱਟਾਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਮੀਟਿੰਗ ਦਾ ਆਯੋਜਨ ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਵਲੋਂ ਕੀਤਾ। ਪਿੰਡ ਵਾਸੀਆਂ ਨੇ ਡਾ. ਨਰੇਸ਼ ਚੌਹਾਨ ਨੂੰ ਪਿੰਡ ’ਚ ਗੰਦੇ ਪਾਣੀ, ਟੁੱਟੀਆਂ ਪਾਈਪ ਲਾਈਨਾਂ ਤੇ ਟੋਭੇ ਦੀ ਸਫ਼ਾਈ ਦੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨਹਿਰ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਤੇ ਪਾਣੀ ਦੀ ਸਪਲਾਈ ਪ੍ਰਣਾਲੀ ਨੂੰ ਤੁਰੰਤ ਠੀਕ ਕਰਵਾਉਣ ਦੇ ਨਾਲ-ਨਾਲ ਲੋਕਾਂ ਦੀਆਂ ਹੋਰਨਾਂ ਸਮੱਸਿਆਵਾਂ ਦੇ ਹੱਲ ਦੀ ਆਵਾਜ਼ ਚੁੱਕਣ ਦੀ ਮੰਗ ਕੀਤੀ। ਸਰਪੰਚ ਅਮਰਿੰਦਰ ਸਿੰਘ ਨੇ ਦੱਸਿਆ ਕਿ ਸ਼ਾਮਲਾਟ ਜ਼ਮੀਨ ’ਤੇ ਲੋੜਵੰਦ ਲੋਕਾਂ ਨੂੰ ਘਰ ਬਣਾਉਣ ਲਈ ਸਰਕਾਰੀ ਪ੍ਰਵਾਨਗੀ ਨਾ ਮਿਲਣ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਕਾਂਗਰਸ ਹਰ ਗ਼ਰੀਬ, ਹਰ ਵਰਗ ਤੇ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇਣ ’ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਰਾਹੁਲ ਗਾਂਧੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਡੀ ਲੜਾਈ ਲੜ ਰਹੇ ਹਨ। ਡਾ. ਚੌਹਾਨ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਰੋਕਥਾਮ ਦੇ ਮਾਮਲੇ ’ਚ ਹਾਲਾਤ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਮੌਕਾ ਦੇ ਕੇ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਮਨਮੋਹਨ ਸਿੰਘ ਕੰਗ ਮੀਤ ਪ੍ਰਧਾਨ, ਪਰਮਿੰਦਰ ਕੌਰ ਕੰਗ ਦਿਹਾਤੀ ਬਲਾਕ ਪ੍ਰਧਾਨ, ਪੂਨਮ ਸਿੰਘ ਵਾਈਸ ਪ੍ਰਧਾਨ ਹਿਊਮਨ ਕਮਿਸ਼ਨ, ਕੁਲਵਿੰਦਰ ਸਿੰਘ, ਸਵਰਨ ਕੌਰ, ਕਸ਼ਮੀਰੋ, ਕੁਜਿੰਦਰ ਕੌਰ, ਕਾਕੀ, ਅਮਰਜੀਤ, ਸੁਖਵਿੰਦਰ ਕੌਰ, ਜਸਕਰਨ ਸਿੰਘ, ਕਰਨੈਲ ਸਿੰਘ, ਸੁਖਦੇਵ ਸਿੰਘ ਤੇ ਮਹਿੰਦਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅਗਲੀ ਖ਼ਬਰ ਜਥੇ. ਮੁਕਾਰੋਂਪੁਰ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਲਿਆ ਥਾਪੜਾ
Ad Position 24