26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਧੜੱਲੇ ਨਾਲ ਵਿਕ ਰਹੀ ਗੈਰ-ਮਿਆਰੀ ਮਠਿਆਈ ਤੇ ਹੋਰ ਸਾਮਾਨ

ਸੰਘੋਲ , 25 ਅਗਸਤ ( ਪਰਮਵੀਰ ਸਿੰਘ ਧਨੋਆ )- ਇਲਾਕੇ ਭਰ ’ ਚ ਸ਼ਰੇਆਮ ਵਿਕ ਰਹੀ ਗੈਰ ਮਿਆਰੀ ਮਠਿਆਈ ਤੇ ਹੋਰ ਸਾਮਾਨ ਨਾਲ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉੱਥੇ ਇਹ ਧੰਦਾ ਕਰਨ ਵਾਲੇ ਲੋਕ ਅੰਨ੍ਹੀ ਲੁੱਟ ਮਚਾ ਕੇ ਮੋਟੀ ਕਮਾਈ ਕਰ ਰਹੇ ਹਨ । ਸ਼ੀਸ਼ੇ ਦੇ ਕਾਊਂਟਰਾਂ ਵਿਚ ਸਜਾ ਕੇ ਚਿਣੀ ਹੋਈ ਮਠਿਆਈ ਦਾ ਅਸਲ ਪਤਾ ਜਾਣਨ ਲਈ ਜੇਕਰ ਜਿੱਥੇ ਮਠਿਆਈ ਤਿਆਰ ਕੀਤੀ ਜਾਂਦੀ ਹੈ , ਦੀ ਜਾਂਚ ਕੀਤੀ ਜਾਵੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ ।

Ad Position 21
No active advertisement
ਅਜੀਤ ਡੈਸਕ 26-08-2026
ਸੰਘੋਲ , 25 ਅਗਸਤ ( ਪਰਮਵੀਰ ਸਿੰਘ ਧਨੋਆ )- ਇਲਾਕੇ ਭਰ ’ ਚ ਸ਼ਰੇਆਮ ਵਿਕ ਰਹੀ ਗੈਰ ਮਿਆਰੀ ਮਠਿਆਈ ਤੇ ਹੋਰ ਸਾਮਾਨ ਨਾਲ ਜਿੱਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉੱਥੇ ਇਹ ਧੰਦਾ ਕਰਨ ਵਾਲੇ ਲੋਕ ਅੰਨ੍ਹੀ ਲੁੱਟ ਮਚਾ ਕੇ ਮੋਟੀ ਕਮਾਈ ਕਰ ਰਹੇ ਹਨ । ਸ਼ੀਸ਼ੇ ਦੇ ਕਾਊਂਟਰਾਂ ਵਿਚ ਸਜਾ ਕੇ ਚਿਣੀ ਹੋਈ ਮਠਿਆਈ ਦਾ ਅਸਲ ਪਤਾ ਜਾਣਨ ਲਈ ਜੇਕਰ ਜਿੱਥੇ ਮਠਿਆਈ ਤਿਆਰ ਕੀਤੀ ਜਾਂਦੀ ਹੈ , ਦੀ ਜਾਂਚ ਕੀਤੀ ਜਾਵੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ । ਕਾਊਂਟਰਾਂ ਵਿਚ ਪਈਆਂ ਜਿਹੜੀਆਂ ਮਠਿਆਈ ਖ਼ਰਾਬ ਹੋ ਜਾਂਦੀ ਹੈ , ਉਸ ਨੂੰ ਸੁੱਟਣ ਦੀ ਬਜਾਏ ਰੰਗ , ਸੈਂਟ ਤੇ ਕੈਮੀਕਲ ਦੀ ਮਦਦ ਨਾਲ ਦੁਬਾਰਾ ਤਿਆਰ ਕਰਕੇ ਮੁੜ ਤੋਂ ਕਾਊਂਟਰਾਂ ਵਿਚ ਸਜਾ ਦਿੱਤਾ ਜਾਂਦਾ ਹੈ , ਇਹ ਸਾਰਾ ਵਰਤਾਰਾ ਸਿਹਤ ਵਿਭਾਗ ਦੀ ਕਥਿਤ ਲਾਪ੍ਰਵਾਹੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਕਿਉਂਕਿ ਜਦੋਂ ਵੀ ਕੋਈ ਸੰਬੰਧਿਤ ਅਧਿਕਾਰੀ ਸੈਂਪਲ ਵਗ਼ੈਰਾ ਲੈਣ ਆਉਂਦਾ ਹੈ ਤਾਂ ਉਹ ਖਾਨਾਪੂਰਤੀ ਕਰਕੇ ਚਲਾ ਜਾਂਦਾ ਹੈ । ਕਥਿਤ ਮਿਲੀਭੁਗਤ ਦੇ ਚੱਲਦਿਆਂ ਦੁਕਾਨਦਾਰ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੰਦੇ ਹਨ ਜਾਂ ਸਾਮਾਨ ਏਧਰ ਓਧਰ ਕਰ ਦਿੰਦੇ ਹਨ , ਜਿਸ ਕਰਕੇ ਇਹ ਗੋਰਖਧੰਦਾ ਕਰਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ । ਇਹ ਗੱਲ ਵੀ ਚਰਚਾ ’ ਚ ਹੈ ਕਿ ਜ਼ਿਆਦਾਤਰ ਮਠਿਆਈ , ਖੋਆ , ਪਨੀਰ , ਦਹੀਂ ਆਦਿ ਜੋ ਕਿ ਦੁੱਧ ਦੀ ਬਜਾਏ ਪਾਊਡਰ ਨਾਲ ਤਿਆਰ ਕਰਕੇ ਬਾਹਰਲੇ ਸ਼ਹਿਰਾਂ ਦੇ ਵੱਡੇ ਵਪਾਰੀਆਂ ਵਲੋਂ ਸਵੇਰੇ - ਸਵੇਰੇ ਗੱਡੀਆਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ ਜਿਸ ਨੂੰ ਲੋਕਲ ਦੁਕਾਨਦਾਰ ਮਹਿੰਗੇ ਭਾਅ ’ ਚ ਵੇਚ ਕੇ ਮੋਟੀ ਕਮਾਈ ਕਰਦੇ ਹਨ । ਇਲਾਕਾ ਵਾਸੀਆਂ ਰਾਜਿੰਦਰ ਸਿੰਘ , ਮਨਪ੍ਰੀਤ ਸਿੰਘ , ਸ਼ਿੰਗਾਰਾ ਸਿੰਘ , ਬਰਿੰਦਰ ਸਿੰਘ , ਮਨਤੇਜ ਸਿੰਘ , ਸਸ਼ੀਰਾਜ , ਰਾਕੇਸ਼ ਸਿੰਘ , ਗਿਆਨ ਚੰਦ , ਹਰਚੰਦ ਸਿੰਘ , ਸੁਖਵਿੰਦਰ ਸਿੰਘ , ਦਵਿੰਦਰ ਸਿੰਘ , ਪ੍ਰਿਤਪਾਲ ਸਿੰਘ , ਅਸ਼ੋਕ ਕੁਮਾਰ , ਮਹੇਸ਼ ਕਾਲੀਆ , ਜਸਵੀਰ ਸਿੰਘ , ਸਵਰਨ ਸਿੰਘ ਆਦਿ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਗ਼ੈਰ ਮਿਆਰੀ ਮਠਿਆਈ ਵੇਚਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੀ ਜਾਂਚ ਕਰਕੇ ਉਨ੍ਹਾਂ ’ ਤੇ ਸ਼ਿਕੰਜਾ ਕੱਸਿਆ ਜਾਵੇ । ਸੰਪਰਕ ਕਰਨ ’ ਤੇ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਵਿਭਾਗ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਗ਼ੈਰ - ਮਿਆਰੀ ਮਠਿਆਈ ਵੇਚਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ ਤੇ ਬਖ਼ਸ਼ਿਆ ਨਹੀਂ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ 175 ਪਿੰਡਾਂ ਦਾ ਮਾਲ ਰਿਕਾਰਡ ਨਵੀਂ ਤਹਿਸੀਲ ਇਮਾਰਤ ਵਿਚ ਤਬਦੀਲ ਕਰਨ ਦੀ ਮੰਗ ਸੰਬੰਧੀ ਡੀ. ਸੀ. ਦੇ ਨਾਂਅ ਦਿੱਤਾ ਮੰਗ ਪੱਤ... ਅਗਲੀ ਖ਼ਬਰ ਪੰਜਾਬ ਦੇ ਆਰਥਿਕ ਸੰਕਟ ਲਈ ਸਰਕਾਰ ਦੀਆਂ ਗ਼ਲਤ ਨੀਤੀਆਂ ਜ਼ਿੰਮੇਵਾਰ- ਗੁਰਸ਼ਰਨ ਸਿੰਘ ਬਾਜਵਾ
Ad Position 24