28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਵਿਸ਼ਾਲ ਰੈਲੀ ਤੇ ਰੋਸ ਮਾਰਚ

ਫ਼ਤਹਿਗੜ੍ਹ ਸਾਹਿਬ, 27 ਅਗਸਤ (ਬਲਜਿੰਦਰ ਸਿੰਘ)-ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਅੱਜ ਮਹਾਂ ਹੜਤਾਲ ਦੇ ਸੱਦੇ ਦੇ ਸਮਰਥਨ ਵਿਚ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਵਿਰੁੱਧ ਸਾਰੇ ਅਦਾਰਿਆਂ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲਗਾਏ ਧਰਨੇ ਵਿਚ ਸ਼ਮੂਲੀਅਤ ਕਰਕੇ ਮਹਾਂ ਹੜਤਾਲ ਦੀ ਪੂਰਨ ਹਮਾਇਤ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਦੇ ਲਈ ਕੁਝ ਵੀ ਨਹੀਂ ਕਰ ਸਕੀ।

Ad Position 21
No active advertisement
ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਮਹਾਂ ਹੜਤਾਲ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲਗਾਏ ਧਰਨੇ ਵਿਚ ਸ਼ਾਮਿਲ ਵੱਖ-ਵੱਖ ਯੂਨੀਅਨਾਂ ਦੇ ਆਗੂ, ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਦਿਖਾਈ ਦਿੰਦੇ ਹੋਏ। ਤਸਵੀਰ: ਕਰਨ 28-08-2026
ਫ਼ਤਹਿਗੜ੍ਹ ਸਾਹਿਬ, 27 ਅਗਸਤ (ਬਲਜਿੰਦਰ ਸਿੰਘ)-ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਅੱਜ ਮਹਾਂ ਹੜਤਾਲ ਦੇ ਸੱਦੇ ਦੇ ਸਮਰਥਨ ਵਿਚ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੁਆਰਾ ਪੰਜਾਬ ਸਰਕਾਰ ਵਿਰੁੱਧ ਸਾਰੇ ਅਦਾਰਿਆਂ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਲਗਾਏ ਧਰਨੇ ਵਿਚ ਸ਼ਮੂਲੀਅਤ ਕਰਕੇ ਮਹਾਂ ਹੜਤਾਲ ਦੀ ਪੂਰਨ ਹਮਾਇਤ ਕੀਤੀ। ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਦੇ ਲਈ ਕੁਝ ਵੀ ਨਹੀਂ ਕਰ ਸਕੀ। ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, 18 ਫ਼ੀਸਦੀ ਪੈਂਡਿੰਗ ਡੀ.ਏ ਦੀਆਂ ਕਿਸ਼ਤਾਂ, 17 ਜੁਲਾਈ 2020 ਅਤੇ 15 ਜਨਵਰੀ 2015 ਦੇ ਮੁਲਾਜ਼ਮ ਵਿਰੋਧੀ ਪੱਤਰ ਸਬੰਧੀ, ਏ.ਸੀ.ਪੀ. ਸਕੀਮ ਬਹਾਲ ਕਰਨ ਸਬੰਧੀ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਸਰਵਿਸ ਪ੍ਰੋਵਾਈਡਰਾਂ, ਵਲੰਟੀਅਰ ਐਨ.ਐਸ.ਕਿਊ. ਐਫ. ਅਧਿਆਪਕਾਂ, ਆਦਰਸ਼ ਸਕੂਲ ਅਧਿਆਪਕਾਂ, ਏ.ਆਈ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ, ਮਿਡ-ਡੇ ਮੀਲ ਵਰਕਰਾਂ ਅਤੇ ਮਾਣ ਭੱਤਾ ਵਰਕਰਾਂ ਤੇ ਆਊਟ ਸੋਰਸ ਮੁਲਾਜ਼ਮਾਂ ਤੇ ਵਿਭਾਗੀ ਤਨਖ਼ਾਹ ਸਕੇਲ ਲਾਗੂ ਕੀਤੇ ਜਾਣ, ਟੈਟ ਦੀ ਜਬਰੀ ਮੜੀ ਸ਼ਰਤ ਰੱਦ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਨੂੰ ਭਗਵੰਤ ਮਾਨ ਦੀ ਸਰਕਾਰ ਹੁਣ ਤੱਕ ਨਹੀਂ ਲਾਗੂ ਕਰ ਸਕੀ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ, ਸਗੋਂ ਲਾਰੇ ਲੱਪੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂਅ ’ਤੇ ਧੋਖਾ ਕੀਤਾ ਜਾ ਰਿਹਾ ਹੈ। ਅਖੀਰ ਵਿਚ ਸਮੂਹ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਚੌਂਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਰੋਸ ਰੈਲੀ ਕੱਢੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਜੀਟੀਯੂ, ਹਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜਸਵਿੰਦਰ ਸਿੰਘ ਆਹਲੂਵਾਲੀਆ, ਕੁਲਵੰਤ ਸਿੰਘ ਢਿੱਲੋਂ, ਪ੍ਰੀਤਮ ਸਿੰਘ ਨਾਗਰਾ, ਧਰਮਪਾਲ ਆਜ਼ਾਦ, ਜੋਸ਼ੀਲ ਤਿਵਾੜੀ ਡੀ.ਟੀ.ਐਫ., ਬਲਤੇਜ ਸਿੰਘ ਤਹਿਸੀਲ ਪ੍ਰਧਾਨ ਅਮਲੋਹ, ਬਲਜੀਤ ਸਿੰਘ ਸਲਾਣਾ, ਲਛਮਣ ਸਿੰਘ ਨਬੀਪੁਰ, ਬਲਤੇਜ ਸਿੰਘ, ਜਸਪਾਲ ਸਿੰਘ ਗਡਹੇੜਾ, ਗੁਰਮੇਲ ਸਿੰਘ ਵੇਅਰ ਹਾਊਸ, ਰਾਹੁਲਦੀਪ ਸਿੰਘ, ਲਖਵੀਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਪੀ. ਐਸ. ਐਮ. ਐਸ.ਯੂ., ਬਰਜਿੰਦਰ ਸਿੰਘ ਜਨਰਲ ਸਕੱਤਰ, ਹਰਜੀਤ ਕੌਰ ਪੰਜੋਲਾ, ਰਮੇਸ਼ ਭੜੀ, ਜਗਤਾਰ ਸਿੰਘ ਪੀ.ਐਸ.ਈ.ਬੀ., ਜਗਤਾਰ ਸਿੰਘ ਫੈਜੁਲਾਪੁਰ, ਗੁਰਪ੍ਰੀਤ ਸਿੰਘ ਸਹਾਇਕ ਉਪਵੈਦ ਯੂਨੀਅਨ, ਬਹਾਦਰ ਸਿੰਘ, ਹਰਚੰਦ ਸਿੰਘ ਪੰਜੋਲੀ, ਹਰਜੀਤ ਸਿੰਘ ਹਿੰਦੂਪੁਰ, ਜਰਨੈਲ ਸਿੰਘ ਔਜਲਾ ਸੀ.ਪੀ.ਐਫ. ਯੂਨੀਅਨ, ਰਾਜੇਸ਼ ਕੁਮਾਰ ਅਮਲੋਹ, ਗੁਰਿੰਦਰ ਸਿੰਘ ਗੁਰਮ, ਰਾਜਿੰਦਰ ਪਾਲ ਫ਼ੀਲਡ ਅਫ਼ਸਰ ਵਰਕਰ ਯੂਨੀਅਨ, ਰਛਪਾਲ ਸਿੰਘ ਪੀ.ਸੀ.ਪੀ ਸੀ. ਐਲ., ਪਿ੍ਰਤਪਾਲ ਸਿੰਘ, ਗੁਰਿੰਦਰ ਸਿੰਘ ਗੁਰੂ, ਆਸ਼ੂ ਵਰਮਾ ਡੀ.ਸੀ. ਦਫ਼ਤਰ, ਗੁਰਮੁਖ ਸਿੰਘ, ਸਤਨਾਮ ਸਿੰਘ ਪੁਰਾਣੀ ਪੈਨਸ਼ਨ ਯੂਨੀਅਨ, ਦਿਨੇਸ਼ ਕੁਮਾਰ, ਸ਼ਮਸ਼ੇਰ ਸਿੰਘ ਪ੍ਰਧਾਨ ਪੁਲਿਸ ਪੈਨਸ਼ਨਰ, ਅਜਮੀਲ ਖ਼ਾਨ, ਰਜਿੰਦਰ ਸਿੰਘ, ਬਲਤੇਜ ਪੰਨੂ, ਅਸ਼ੋਕ ਕੁਮਾਰ ਸੰਘੋਲ, ਮਨਦੀਪ ਸਿੰਘ ਜਿੰਮੀ ਪ੍ਰਧਾਨ, ਪ੍ਰਭਜੋਤ ਕੌਰ, ਸੰਦੀਪ ਕੌਰ, ਰਾਜਿੰਦਰ ਸਿੰਘ ਰਾਜਨ, ਬੇਅੰਤ ਭਾਂਬਰੀ, ਆਸ਼ੂਤੋਸ਼ ਧੀਮਾਨ, ਸੁਖਜਿੰਦਰ ਸਿੰਘ, ਪ੍ਰਕਾਸ਼ ਕੌਰ ਮਿਡ ਡੇ ਮੀਲ, ਰਣਜੀਤ ਸਿੰਘ ਬਰਵਾਲੀ, ਅਮਰਜੀਤ ਸਿੰਘ, ਗੁਰਿੰਦਰ ਕੌਰ, ਅਮਨਦੀਪ ਕੌਰ ਮੂਲੇਪੁਰ, ਸਰਬਜੀਤ ਕੌਰ, ਹਰਵਿੰਦਰ ਸਿੰਘ ਲਾਇਬਰੇਰੀ ਯੂਨੀਅਨ, ਹਰਜੀਤ ਸਿੰਘ ਜੁਨੇਜਾ, ਪਰਮਿੰਦਰ ਸਿੰਘ ਨਰਸਿੰਗ ਸਟਾਫ਼ ਜ਼ਿਲ੍ਹਾ ਪ੍ਰਧਾਨ, ਦਲਵੀਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂ ਹੜਤਾਲ ਦੇ ਸਮਰਥਨ ਵਿਚ ਵੱਖ-ਵੱਖ ਯੂਨੀਅਨਾਂ ਵਲੋਂ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੇਟ ਮੂਹਰੇ ਪੰਜਾ... ਅਗਲੀ ਖ਼ਬਰ ਮਾਮਲਾ ਕਸਬਾ ਖੇੜੀ ਨੌਧ ਸਿੰਘ ਦਾ… … ਦੁਕਾਨਦਾਰਾਂ ਵਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ, ਕਬਜ਼ਿਆਂ ਕਾਰਨ ਆਵਾਜਾਈ ਹੋ ਰ...
Ad Position 24