27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਹਵਾਈ ਫਾਇਰ ਕਰਨ ’ਤੇ 2 ਵਿਅਕਤੀਆਂ ਤੇ 6 ਅਣਪਛਾਤੇ ਜਣਿਆਂ ਵਿਰੁੱਧ ਮੁਕੱਦਮਾ ਦਰਜ

ਸਮਾਣਾ, 27 ਅਗਸਤ (ਸਾਹਿਬ ਸਿੰਘ)-ਰਾਜਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪੇ੍ਰਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਨੇ ਲਵਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬੁਜਰਕ ਥਾਣਾ ਸਦਰ ਸਮਾਣਾ ਅਤੇ ਸਤਬੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਬਿੰਦਪੁਰਾ ਪੜਤਾ ਥਾਣਾ ਮੂਣਕ ਜ਼ਿਲਾ ਸੰਗਰੂਰ ਅਤੇ 6 ਹੋਰਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਬੁਜਰਕ ਵਲੋਂ ਉਨਾਂ ਦੇ ਪਿੰਡ ਵਿਚੋਂ ਦੀ ਹੁੰਦੇ ਹੋਏ ਮਿੱਟੀ ਵਾਲੇ ਟਿੱਪਰ-ਟਰਾਲੇ ਚਲਦੇ ਹਨ, ਜਿਸ ਕਾਰਨ ਪਿੰਡ ਦੀ ਫਿਰਨੀ ਅਤੇ ਸੜਕ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਪੰਚਾਇਤੀ ਤੌਰ ’ਤੇ ਇੰਨਾਂ ਟਿੱਪਰਾਂ-ਟਰਾਲਿਆਂ ਨੂੰ ਕਾਫੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 28-08-2026
ਸਮਾਣਾ, 27 ਅਗਸਤ (ਸਾਹਿਬ ਸਿੰਘ)-ਰਾਜਵਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪੇ੍ਰਮ ਸਿੰਘ ਵਾਲਾ ਥਾਣਾ ਸਦਰ ਸਮਾਣਾ ਨੇ ਲਵਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬੁਜਰਕ ਥਾਣਾ ਸਦਰ ਸਮਾਣਾ ਅਤੇ ਸਤਬੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਬਿੰਦਪੁਰਾ ਪੜਤਾ ਥਾਣਾ ਮੂਣਕ ਜ਼ਿਲਾ ਸੰਗਰੂਰ ਅਤੇ 6 ਹੋਰਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਬੁਜਰਕ ਵਲੋਂ ਉਨਾਂ ਦੇ ਪਿੰਡ ਵਿਚੋਂ ਦੀ ਹੁੰਦੇ ਹੋਏ ਮਿੱਟੀ ਵਾਲੇ ਟਿੱਪਰ-ਟਰਾਲੇ ਚਲਦੇ ਹਨ, ਜਿਸ ਕਾਰਨ ਪਿੰਡ ਦੀ ਫਿਰਨੀ ਅਤੇ ਸੜਕ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਪੰਚਾਇਤੀ ਤੌਰ ’ਤੇ ਇੰਨਾਂ ਟਿੱਪਰਾਂ-ਟਰਾਲਿਆਂ ਨੂੰ ਕਾਫੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਤੇ ਦਿਨ ਉਸ ਦੇ ਪਿੰਡ ਦੇ ਕੱੁਝ ਮੋਤਹਬਾਰ ਵਿਅਕਤੀਆਂ ਵਲੋਂ ਟਰਾਲਿਆਂ ਨੂੰ ਰੋਕ ਕੇ ਪਿੰਡ ਵਿਚੋਂ ਨਾ ਲੰਘਣ ਲਈ ਕਿਹਾ ਗਿਆ। ਮੌਜੂਦਾ ਪੰਚਾਇਤ ਅਤੇ ਉਸ ਨੂੰ ਮੌਕਾ ’ਤੇ ਬੁਲਾਇਆ ਗਿਆ। ਟਰਾਲਿਆਂ ਦੇ ਮਾਲਕਾਂ ਦਾ ਮੁਨਸ਼ੀ ਸਤਬੀਰ ਸਿੰਘ ਸਮੇਤ ਲਵਪ੍ਰੀਤ ਸਿੰਘ ਅਤੇ 6 ਅਣਪਛਾਤੇ ਵਿਅਕਤੀ ਵੀ ਮੌਕੇ ’ਤੇ ਆ ਗਏ ਤੇ ਬਹਿਸ ਕਰਨ ਲੱਗ ਪਏ। ਇਸ ਦੌਰਾਨ ਦੋਸ਼ੀਆਂ ਲਵਪ੍ਰੀਤ ਸਿੰਘ ਅਤੇ ਸਤਬੀਰ ਸਿੰਘ ਨੇ ਆਪੋ ਆਪਣੇ ਕੱਢ ਕੇ ਹਵਾਈ ਫਾਇਰ ਕੀਤੇ ਅਤੇ ਕਥਿਤ ਦੋਸ਼ੀਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋ ਫਰਾਰ ਹੋ ਗਏ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਮਹਿਰਾ ਅਤੇ ਕਸ਼ਯਪ ਸਮਾਜ ਦਾ ਵਫ਼ਦ ਓ.ਐਸ.ਡੀ ਮੁੱਖ ਮੰਤਰੀ ਨੂੰ ਮਿਲਿਆ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਬਿਆਨ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ-...
Ad Position 24