ਕਲੀਅਰ ਸ਼ਰੀਫ਼ ਵਿਖੇ 35ਵੇਂ ਲੰਗਰ ਲਈ ਟਰੱਕ ਨੂੰ ਭਾਂਬਰੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮੰਡੀ ਗੋਬਿੰਦਗੜ੍ਹ, 27 ਅਗਸਤ (ਰਾਜੇਸ਼ ਸ਼ਰਮਾ)-ਲੋਹਾ ਨਗਰੀ ਤੋਂ ਕਲੀਆਰ ਸ਼ਰੀਫ਼ ਦਰਗਾਹ ਵਿਖੇ ਲਗਾਏ ਜਾਣ ਵਾਲੇ ਸਾਲਾਨਾ 35ਵੇਂ ਲੰਗਰ ਲਈ ਰਾਸ਼ਨ ਅਤੇ ਵਲੰਟੀਅਰਾਂ ਦਾ ਟਰੱਕ ਬਟਨ ਲਾਲ ਰੋਡ ਤੋਂ ਰਵਾਨਾ ਕੀਤਾ ਗਿਆ। ਟਰੱਕ ਨੂੰ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਭਾਂਬਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਮੰਡੀ ਗੋਬਿੰਦਗੜ੍ਹ, 27 ਅਗਸਤ (ਰਾਜੇਸ਼ ਸ਼ਰਮਾ)-ਲੋਹਾ ਨਗਰੀ ਤੋਂ ਕਲੀਆਰ ਸ਼ਰੀਫ਼ ਦਰਗਾਹ ਵਿਖੇ ਲਗਾਏ ਜਾਣ ਵਾਲੇ ਸਾਲਾਨਾ 35ਵੇਂ ਲੰਗਰ ਲਈ ਰਾਸ਼ਨ ਅਤੇ ਵਲੰਟੀਅਰਾਂ ਦਾ ਟਰੱਕ ਬਟਨ ਲਾਲ ਰੋਡ ਤੋਂ ਰਵਾਨਾ ਕੀਤਾ ਗਿਆ। ਟਰੱਕ ਨੂੰ ਜ਼ਿਲ੍ਹਾ ਯੋਜਨਾ ਬੋਰਡ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਭਾਂਬਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਲੰਗਰ ਦਾ ਪ੍ਰਬੰਧ ਰਣਧੀਰ ਸਾਵਰੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਮੋਹਨ ਸਿੰਘ ਜੱਸੜ, ਜਗਦੀਪ ਸਿੰਘ ਬੰਟੀ, ਰਾਜੇਸ਼ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ। ਇਸ ਮੌਕੇ ਹਰਿੰਦਰ ਸਿੰਘ ਭਾਂਬਰੀ ਅਤੇ ਰਣਧੀਰ ਸਵਾਰੀ ਨੇ ਦੱਸਿਆ ਕਿ ਲੋਹਾ ਨਗਰੀ ਦੇ ਦਾਨੀ ਸੱਜਣਾਂ ਅਤੇ ਕਲਿਆਰ ਸ਼ਰੀਫ਼ ਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਾਲ 1992 ਤੋਂ ਲੰਗਰ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਤੱਕ ਚੱਲਣ ਵਾਲੇ ਲੰਗਰ ਉਪਰੰਤ ਸਾਰੇ ਵਲੰਟੀਅਰ ਅਤੇ ਸ਼ਰਧਾਲੂ ਵਾਪਸ ਪਰਤਣਗੇ।