03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦੇਸ਼ ਭਗਤ ਯੂਨੀਵਰਸਿਟੀ ’ਚ ਕੌਮੀ ਖੇਡ ਦਿਵਸ ਮਨਾਇਆ

ਅਮਲੋਹ, 2 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਰਵਾਏ ਗਏ ਸ਼ਾਨਦਾਰ ਤਿੰਨ ਰੋਜ਼ਾ ਖੇਡ ਮਹਾਕੁੰਭ ਨਾਲ ਰਾਸ਼ਟਰੀ ਖੇਡ ਦਿਵਸ ਦੇ ਸਮਾਗਮਾਂ ਦੀ ਸਫਲਤਾਪੂਰਵਕ ਸਮਾਪਤੀ ਹੋਈ। ਡਾਇਰੈਕਟਰ ਸਪੋਰਟਸ ਵਲੋਂ ਕਰਵਾਏ ਗਏ ਇਸ ਖੇਡ ਸਮਾਰੋਹ ਦੌਰਾਨ ਪੁਰਸ਼ ਤੇ ਮਹਿਲਾ ਵਰਗਾਂ ਵਿਚ ਫੁੱਟਬਾਲ, ਵਾਲੀਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ।

Ad Position 21
repet_subhas-goyals [Copy P29]
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 03-09-2026
ਅਮਲੋਹ, 2 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਵਲੋਂ ਕਰਵਾਏ ਗਏ ਸ਼ਾਨਦਾਰ ਤਿੰਨ ਰੋਜ਼ਾ ਖੇਡ ਮਹਾਕੁੰਭ ਨਾਲ ਰਾਸ਼ਟਰੀ ਖੇਡ ਦਿਵਸ ਦੇ ਸਮਾਗਮਾਂ ਦੀ ਸਫਲਤਾਪੂਰਵਕ ਸਮਾਪਤੀ ਹੋਈ। ਡਾਇਰੈਕਟਰ ਸਪੋਰਟਸ ਵਲੋਂ ਕਰਵਾਏ ਗਏ ਇਸ ਖੇਡ ਸਮਾਰੋਹ ਦੌਰਾਨ ਪੁਰਸ਼ ਤੇ ਮਹਿਲਾ ਵਰਗਾਂ ਵਿਚ ਫੁੱਟਬਾਲ, ਵਾਲੀਬਾਲ ਅਤੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਵੱਖ-ਵੱਖ ਅਕਾਦਮਿਕ ਵਿਭਾਗਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪੁਰਸ਼ ਫੁੱਟਬਾਲ ਵਿਚ ਵੈਸਟ ਅਫ਼ਰੀਕਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਾਊਥ ਅਫ਼ਰੀਕਾ ਟੀਮ ਦੂਜੇ ਸਥਾਨ ’ਤੇ ਰਹੀ। ਪੀ. ਐਨ. ਜੀ. ਅਤੇ ਭਾਰਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਫੁੱਟਬਾਲ ਵਿਚ ਮੈਡੀਕਲ ਟੀਮ ਜੇਤੂ ਰਹੀ, ਜਦਕਿ ਇੰਜੀਨੀਅਰਿੰਗ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ ਬਾਸਕਟਬਾਲ ਵਿਚ ਟੀਮ ‘ਏ’ ਨੇ ਪਹਿਲਾ, ਟੀਮ ‘ਬੀ’ ਨੇ ਦੂਜਾ ਅਤੇ ਟੀਮ ਸੀ (ਆਯੁਰਵੇਦ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਬਾਸਕਟਬਾਲ ਵਿਚ ਇੰਜੀਨੀਅਰਿੰਗ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੈਡੀਕਲ ਟੀਮ ਦੂਜੇ ਸਥਾਨ ’ਤੇ ਰਹੀ। ਪੁਰਸ਼ ਵਾਲੀਬਾਲ ਵਿਚ ਨੈੱਟ ਵਾਰੀਅਰ ਚੈਂਪੀਅਨ ਬਣਿਆ, ਡੀ. ਬੀ. ਯੂ. ਯੂਨਾਈਟਿਡ ਨੇ ਦੂਜਾ ਤੇ ਅਸ਼ਵਗੰਧਾ (ਆਯੁਰਵੇਦ) ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਾਲੀਬਾਲ ਵਿਚ ਇੰਜੀਨੀਅਰਿੰਗ ਟੀਮ ਨੇ ਪਹਿਲਾ ਅਤੇ ਮੈਡੀਕਲ ਟੀਮ ਦੂਜੇ ਸਥਾਨ ’ਤੇ ਰਹੀ। ਇਸ ਸਮਾਗਮ ਦਾ ਤਾਲਮੇਲ ਵਿਭਾਗ ਮੁਖੀ ਡਾ. ਪ੍ਰਵੀਨ ਕੁਮਾਰ, ਡਾ. ਨਵਜੋਤ ਕੌਰ ਅਤੇ ਖੇਡ ਵਿਭਾਗ ਦੀ ਟੀਮ ਵਲੋਂ ਕੀਤਾ ਗਿਆ। ਇਹ ਖੇਡ ਮਹਾ ਕੁੰਭ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਅਤੇ ਡਾ. ਜੌਏ ਬੱਤਾ ਦੇ ਮਾਰਗ ਦਰਸ਼ਨ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਸਮਾਪਤੀ ਸਮਾਰੋਹ ਦੌਰਾਨ ਜੇਤੂਆਂ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟਰਾਫ਼ੀਆਂ ਤੇ ਇਨਾਮ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਬਸੀ ਪਠਾਣਾਂ ’ਚ ਸਫ਼ਾਈ ਮੁਹਿੰਮ ਜਾਰੀ ਅਗਲੀ ਖ਼ਬਰ ਦਫੇੜਾ ਵਿਖੇ ਸੰਤ ਬਾਬਾ ਰਾਮ ਸਿੰਘ ਜੀ ਯਾਦਗਾਰੀ ਦਸਤਾਰ ਐਵਾਰਡ 5 ਨੂੰ
Ad Position 24