ਦੋ ਘਰਾਂ ’ਚੋਂ ਗਹਿਣੇ ਤੇ ਨਕਦੀ ਚੋਰੀ
ਸੰਘੋਲ, 2 ਸਤੰਬਰ (ਪਰਮਵੀਰ ਸਿੰਘ ਧਨੋਆ)- ਥਾਣਾ ਖੇੜੀ ਨੌਧ ਸਿੰਘ ਅਧੀਨ ਪਿੰਡ ਉਦਲਪੁਰ ਵਿਖੇ ਨੰਬਰਦਾਰ ਸੁਖਵਿੰਦਰ ਸਿੰਘ ਦੇ ਘਰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਨੁਸਾਰ ਉਹ ਬਸੀ ਪਠਾਣਾਂ ਵਿਖੇ ਦੁਕਾਨ ਕਰਦਾ ਹੈ ਤੇ ਪਤਨੀ ਨੌਕਰੀ ਕਰਦੀ ਹੈ।
ਸੰਘੋਲ, 2 ਸਤੰਬਰ (ਪਰਮਵੀਰ ਸਿੰਘ ਧਨੋਆ)- ਥਾਣਾ ਖੇੜੀ ਨੌਧ ਸਿੰਘ ਅਧੀਨ ਪਿੰਡ ਉਦਲਪੁਰ ਵਿਖੇ ਨੰਬਰਦਾਰ ਸੁਖਵਿੰਦਰ ਸਿੰਘ ਦੇ ਘਰ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅਨੁਸਾਰ ਉਹ ਬਸੀ ਪਠਾਣਾਂ ਵਿਖੇ ਦੁਕਾਨ ਕਰਦਾ ਹੈ ਤੇ ਪਤਨੀ ਨੌਕਰੀ ਕਰਦੀ ਹੈ। ਬੀਤੇ ਦਿਨ ਘਰ ਕੋਈ ਨਹੀਂ ਸੀ ਕਿ ਜਦੋਂ ਉਹ ਘਰ ਪਹੁੰਚੇ ਤਾਂ ਬਾਹਰਲੇ ਗੇਟ ਨੂੰ ਤਾਂ ਜਿੰਦਰਾ ਲੱਗਾ ਸੀ, ਪਰ ਘਰ ਅੰਦਰ ਦਾਖਲ ਹੋਣ ‘ਤੇ ਉੱਥੇ ਦਰਵਾਜ਼ੇ ਅਤੇ ਅੰਦਰ ਅਲਮਾਰੀ, ਲਾਕਰ ਦਾ ਜਿੰਦਰਾ ਟੁੱਟਾ ਹੋਇਆ ਮਿਲਿਆ। ਘਰ ਦਾ ਸਮਾਨ ਅਗਿਆਤ ਚੋਰਾਂ ਵਲੋਂ ਫਰੋਲਿਆ ਮਿਲਿਆ। ਪੀੜਤ ਅਨੁਸਾਰ ਚੋਰ ਕਰੀਬ 8/10 ਤੋਲੇ ਸੋਨਾ, ਅੱਧਾ ਕਿੱਲੋ ਚਾਂਦੀ ਅਤੇ ਕਰੀਬ 80 ਹਜ਼ਾਰ ਦੀ ਨਗਦੀ ਲੈ ਗਏ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਦੁਪਹਿਰ 10 ਤੋਂ 12 ਵਜੇ ਵਿਚਕਾਰ ਵਾਪਰੀ ਹੈ। ਮਾਮਲੇ ਬਾਰੇ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਦੂਜੇ ਮਾਮਲੇ ‘ਚ ਪਿੰਡ ਖੇੜੀ ਨੌਧ ਸਿੰਘ ਵਿਖੇ ਚੋਰਾਂ ਨੇ ਦਿਨ ਦਿਹਾੜੇ ਹਰਜਿੰਦਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਪੀੜਤ ਪਰਿਵਾਰ ਅਨੁਸਾਰ ਉਹ ਕਿਸੇ ਕੰਮ ਕਾਰਨ ਬਾਹਰ ਸੀ ਕਿ ਜਦੋਂ ਸ਼ਾਮ ਕਰੀਬ 7 ਵਜੇ ਘਰ ਪਹੁੰਚੇ ਤਾਂ ਜਿੰਦਰੇ ਟੁੱਟੇ ਪਏ ਸਨ ਅਤੇ ਗਹਿਣੇ ਤੇ ਕਰੀਬ 15 ਹਜ਼ਾਰ ਦੀ ਚੋਰੀ ਹੋ ਚੁੱਕੀ ਸੀ। ਉਕਤ ਪਰਿਵਾਰ ਵਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।