ਸਰਬਜੀਤ ਸਿੰਘ ਭੰਗੂ ਨੂੰ ਅੱਜ 5 ਸਤੰਬਰ ਨੂੰ ਮਿਲੇਗਾ ਸਟੇਟ ਅਵਾਰਡ
ਖਮਾਣੋਂ, 4 ਸਤੰਬਰ (ਜੋਗਿੰਦਰ ਪਾਲ)- ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਹਵਾਰਾ ਕਲਾਂ ਦੇ ਵਸਨੀਕ ਲੈਕਚਰਾਰ ਸਰਬਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਇਹ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਡਾ.
ਖਮਾਣੋਂ, 4 ਸਤੰਬਰ (ਜੋਗਿੰਦਰ ਪਾਲ)- ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਹਵਾਰਾ ਕਲਾਂ ਦੇ ਵਸਨੀਕ ਲੈਕਚਰਾਰ ਸਰਬਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਇਹ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਡਾ. ਅੰਬੇਡਕਰ ਆਡੀਟੋਰੀਅਮ, ਵਿਕਾਸ ਭਵਨ, ਫ਼ੇਜ਼-8, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਹੈ। ਉਹ 22 ਅਕਤੂਬਰ 2024 ਨੂੰ ਐਸ.ਐਸ. ਮਾਸਟਰ ਤੋਂ ਪਰਮੋਟ ਇੱਕਨੋਮਿਕਸ ਲੈਕਚਰਾਰ ਬਣੇ ਅਤੇ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲ) ਸਮਰਾਲਾ, ਜ਼ਿਲ੍ਹਾ ਲੁਧਿਆਣਾ 23 ਅਕਤੂਬਰ ਨੂੰ ਜੁਆਇਨ ਕੀਤਾ ਤੇ ਮੌਜੂਦਾ ਸਮੇਂ ਇਥੇ ਹੀ ਪੜ੍ਹਾ ਰਹੇ ਹਨ।