04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜ਼ਿਲ੍ਹਾ ਪੱਧਰੀ ਸਕੂਲ ਗੇਮਜ਼ ’ਚ ਗ੍ਰੀਨਫੀਲਡਜ਼ ਸਕੂਲ ਦੀਆਂ ਵਾਲੀਬਾਲ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਮਨਪ੍ਰੀਤ ਸਿੰਘ)- ਜ਼ਿਲ੍ਹਾ ਪੱਧਰੀ ਸਕੂਲ ਗੇਮਜ਼ ਵਿਚ ਗ੍ਰੀਨਫੀਲਡਜ਼ ਸਕੂਲ, ਸਰਹਿੰਦ ਦੀਆਂ ਬੀਚ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਅਤੇ 19 ਸਾਲਾ ਵਰਗਾਂ ਵਿਚ ਪਹਿਲਾ, ਜਦਕਿ 17 ਸਾਲਾ ਵਰਗ ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਮਨਪ੍ਰੀਤ ਸਿੰਘ)- ਜ਼ਿਲ੍ਹਾ ਪੱਧਰੀ ਸਕੂਲ ਗੇਮਜ਼ ਵਿਚ ਗ੍ਰੀਨਫੀਲਡਜ਼ ਸਕੂਲ, ਸਰਹਿੰਦ ਦੀਆਂ ਬੀਚ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਅਤੇ 19 ਸਾਲਾ ਵਰਗਾਂ ਵਿਚ ਪਹਿਲਾ, ਜਦਕਿ 17 ਸਾਲਾ ਵਰਗ ਵਿਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਡਾ.ਸਾਲੂ ਰੰਧਾਵਾ ਨੇ ਦੱਸਿਆ ਕਿ 14 ਸਾਲਾ ਲੜਕੀਆਂ ਦੀ ਬੀਚ ਵਾਲੀਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਵਿਚ ਸਚਲੀਨ ਨਾਗਰਾ, ਖੁਸ਼ਪ੍ਰੀਤ ਕੌਰ, ਏਕਮ ਕੌਰ, ਗੁਰਲੀਨ ਕੌਰ ਅਤੇ ਸੰਜੋਤ ਕੌਰ ਸ਼ਾਮਲ ਸਨ। ਇਸੇ ਤਰ੍ਹਾਂ 17 ਸਾਲਾ ਲੜਕੀਆਂ ਦੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਵਿਚ ਸਦਨਾ, ਹਰਲੀਨ ਕੌਰ, ਪਰਮੀਤ ਕੌਰ ਅਤੇ ਨੰਦਨੀ ਸ਼ਰਮਾ ਨੇ ਬਿਹਤਰੀਨ ਖੇਡ-ਕੁਸ਼ਲਤਾ, ਤਾਲਮੇਲ ਅਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ 19 ਸਾਲਾਂ ਲੜਕੀਆਂ ਦੀ ਬੀਚ ਵਾਲੀਬਾਲ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਟੀਮ ਵਿਚ ਹਰਮਨਜੋਤ ਕੌਰ, ਸਿਮਰਨਜੀਤ ਕੌਰ, ਦਿਲਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਸ਼ਾਮਿਲ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਸਕੂਲ ਦੀਆਂ 5 ਹੋਣਹਾਰ ਖਿਡਾਰਨਾਂ ਦੀ ਸਟੇਟ ਪੱਧਰੀ ਬੀਚ ਵਾਲੀਬਾਲ ਮੁਕਾਬਲੇ ਲਈ ਚੋਣ ਹੋਣਾ ਵੀ ਸਕੂਲ ਲਈ ਮਾਣ ਵਾਲੀ ਗੱਲ ਹੈ। ਇਹ ਉਪਲਬਧੀ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਚੇਅਰਮੈਨ ਦੀਦਾਰ ਸਿੰਘ ਭੱਟੀ ਅਤੇ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਸਮੂਹ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਡੀ.ਪੀ.ਈ. ਅਧਿਆਪਕ ਜਗਦੀਪ ਸਿੰਘ ਅਤੇ ਅਮਨਦੀਪ ਕੌਰ ਨੂੰ ਵੀ ਵਿਦਿਆਰਥਣਾਂ ਦੀ ਸ਼ਾਨਦਾਰ ਤਿਆਰੀ ਅਤੇ ਮਾਰਗ ਦਰਸ਼ਨ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਮੁਖ ਸਿੰਘ ਭੰਗੂ ਦਾ ਗੁਰਦੀਪ ਸਿੰਘ ਘੁਮਾਣ ਤੇ ਸਾਥੀਆਂ ਵਲੋਂ ਸਨਮਾਨ ਅਗਲੀ ਖ਼ਬਰ ਰਾਣਾ ਹਸਪਤਾਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
Ad Position 24