07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਾਦੂਮਾਜਰਾ ਵਿਖੇ ਗੁੱਗਾ ਨੌਮੀ ਨੂੰ ਸਮਰਪਿਤ ਵਿਸ਼ਾਲ ਕੁਸ਼ਤੀ ਮੇਲਾ ਕਰਵਾਇਆ ਸਾਡਾ ਮਕਸਦ ਆਪਣੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਿਤ ਕਰਨਾ- ਬਲਿਹਾਰ ਸਿੰਘ ਚੁੰਨੀ

ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)- ਨਜ਼ਦੀਕੀ ਪਿੰਡ ਦਾਦੂਮਾਜਰਾ ਵਿਖੇ ਗੁੱਗਾ ਨੌਮੀ ਦੇ ਸਬੰਧ ਵਿਚ ਸਮੂਹ ਨਗਰ ਨਿਵਾਸੀਆਂ ਤੇ ਕੁਸ਼ਤੀ ਦੰਗਲ ਕਮੇਟੀ ਵਲੋਂ ਗੁੱਗਾ ਮਾੜੀ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ। ਇਸ ਦੰਗਲ ਵਿਚ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਨਾਮੀ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਤਾਕਤ ਦੇ ਜੌਹਰ ਦਿਖਾਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)- ਨਜ਼ਦੀਕੀ ਪਿੰਡ ਦਾਦੂਮਾਜਰਾ ਵਿਖੇ ਗੁੱਗਾ ਨੌਮੀ ਦੇ ਸਬੰਧ ਵਿਚ ਸਮੂਹ ਨਗਰ ਨਿਵਾਸੀਆਂ ਤੇ ਕੁਸ਼ਤੀ ਦੰਗਲ ਕਮੇਟੀ ਵਲੋਂ ਗੁੱਗਾ ਮਾੜੀ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ। ਇਸ ਦੰਗਲ ਵਿਚ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਨਾਮੀ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਤਾਕਤ ਦੇ ਜੌਹਰ ਦਿਖਾਏ। ਦੰਗਲ ਦੀ ਮੁੱਖ ਖਿੱਚ ਝੰਡੀ ਦੀ ਕੁਸ਼ਤੀ ਰਹੀ, ਜਿਸ ਦੀ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਚੁੰਨੀ ਅਤੇ ਅਮਰਇੰਦਰ ਸਿੰਘ ਲਿਬੜਾ ਵਲੋਂ ਦੋਵਾਂ ਪਹਿਲਵਾਨਾਂ ਦੀ ਹੱਥ ਜੋੜੀ ਮਿਲਾ ਕੇ ਕਰਵਾ ਕੇ ਕਰਵਾਈ ਗਈ। ਇਸ ਮੌਕੇ ਬਲਿਹਾਰ ਸਿੰਘ ਚੁੰਨੀ ਨੇ ਖੇਡ ਪੇ੍ਰਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਸ਼ਤੀ ਸਾਡੀ ਵਿਰਾਸਤੀ ਖੇਡ ਹੈ ਤੇ ਅਜਿਹੇ ਮੇਲੇ ਸਾਡੇ ਸਭਿਆਚਾਰ ਨੂੰ ਜਿਉਂਦਾ ਰੱਖਦੇ ਹਨ, ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਵਿਰਾਸਤੀ ਖੇਡਾਂ ਦੀ ਜੋੜਨ ਦੀ ਵਿਸ਼ੇਸ਼ ਲੋੜ ਹੈ ਤਾਂ ਜੋ ਉਹ ਖੇਡਾਂ ਵਿਚ ਹਿੱਸਾ ਲੈ ਕੇ ਸਰੀਰਕ ਪੱਖੋਂ ਤੰਦਰੁਸਤ ਤੇ ਮਜ਼ਬੂਤ ਬਣ ਸਕਣ ਅਤੇ ਸਮਾਜਿਕ ਬੁਰਾਈਆਂ ਤੋਂ ਬਚੇ ਰਹਿ ਸਕਣ। ਚੁੰਨੀ ਨੇ ਕਿਹਾ ਕਿ ਪਿੰਡ ਵਿਚ ਗੁੱਗਾ ਨੌਮੀ ਦੇ ਸਬੰਧ ਵਿਚ ਹਰ ਸਾਲ ਗੁੱਗਾ ਮਾੜੀ ਤੇ ਵਿਸ਼ਾਲ ਕੁਸ਼ਤੀ ਦੰਗਲ ਮੇਲਾ ਕਰਵਾਇਆ ਜਾਂਦਾ ਹੈ। ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਇਹ ਮੇਲਾ ਸਫਲ ਹੋਇਆ ਹੈ। ਸਾਡਾ ਮਕਸਦ ਆਪਣੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਕਮੇਟੀ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਜਿਨ੍ਹਾਂ ਵੱਲੋਂ ਕੁਸ਼ਤੀ ਦੰਗਲ ਵਿਚ ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਦਿੱਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ ਨੂੰ ਇੱਕਮੁੱਠ ਹੋਣ ਦੀ ਵੱਡੀ ਲੋੜ- ਜਸਟਿਸ ਨਿਰਮਲ ਸਿੰਘ ਆਉਣ... ਅਗਲੀ ਖ਼ਬਰ ਅਧਿਆਪਕ ਦੇਸ਼ ਦੇ ਭਵਿੱਖ ਨੂੰ ਸੰਵਾਰਨ ’ਚ ਅਹਿੰਮ ਯੋਗਦਾਨ ਪਾਉਂਦਾ ਹੈ- ਰਾਜ ਕੁਮਾਰ ਗੋਇਲ
Ad Position 24