15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐਡਵੋਕੇਟ ਹਿਤੇਸ਼ ਥੌਰ ਬਾਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਬਣੇ

ਖਮਾਣੋਂ, 15 ਸਤੰਬਰ (ਜੋਗਿੰਦਰ ਪਾਲ)- ਬਾਰ ਐਸੋਸੀਏਸ਼ਨ ਖਮਾਣੋਂ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ, ਜਿਸ ਦੌਰਾਨ ਐਡਵੋਕੇਟ ਹਿਤੇਸ਼ ਥੌਰ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵਲੋਂ ਗਠਿਤ ਪੰਜ ਮੈਂਬਰੀ ਐਡਹਾਕ ਕਮੇਟੀ ਵਲੋਂ ਚੋਣ ਪ੍ਰਕਿਰਿਆ ਮੁਕੰਮਲ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਖਮਾਣੋਂ, 15 ਸਤੰਬਰ (ਜੋਗਿੰਦਰ ਪਾਲ)- ਬਾਰ ਐਸੋਸੀਏਸ਼ਨ ਖਮਾਣੋਂ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ, ਜਿਸ ਦੌਰਾਨ ਐਡਵੋਕੇਟ ਹਿਤੇਸ਼ ਥੌਰ ਨੂੰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵਲੋਂ ਗਠਿਤ ਪੰਜ ਮੈਂਬਰੀ ਐਡਹਾਕ ਕਮੇਟੀ ਵਲੋਂ ਚੋਣ ਪ੍ਰਕਿਰਿਆ ਮੁਕੰਮਲ ਕਰਵਾਈ ਗਈ। ਰਿਟਰਨਿੰਗ ਅਫ਼ਸਰ ਐਡਵੋਕੇਟ ਸ਼ਤਿੰਦਰਜੀਤ ਸਿੰਘ ਬਾਜਵਾ ਅਤੇ ਕਮੇਟੀ ਮੈਂਬਰਾਂ ਸੁਖਿਤ ਮੋਖਾ, ਰਾਣਾ ਜੇ. ਬੀ. ਸਿੰਘ, ਗੁਰਿੰਦਰਦੀਪ ਸਿੰਘ ਅਤੇ ਹਰਕਰਨ ਸਿੰਘ ਕੰਗ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਤਹਿਤ ਹਿਤੇਸ਼ ਥੌਰ ਨੂੰ ਪ੍ਰਧਾਨ, ਹਰਪ੍ਰੀਤ ਕੌਰ ਸੇਖੋਂ ਨੂੰ ਵਾਈਸ ਪ੍ਰਧਾਨ, ਸੁਖਵੀਰ ਸਿੰਘ ਭੰਗੂ ਨੂੰ ਸੈਕਟਰੀ, ਜਗਤਾਰ ਸਿੰਘ ਨੂੰ ਜੁਆਇੰਟ ਸੈਕਟਰੀ ਅਤੇ ਗੁਰਚਰਨ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਨਵੀਂ ਚੁਣੀ ਟੀਮ ਨੂੰ ਸੀਨੀਅਰ ਵਕੀਲਾਂ ਅਤੇ ਬਾਰ ਦੇ ਮੈਂਬਰਾਂ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਵਕੀਲਾਂ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਐਸੋਸੀਏਸ਼ਨ ਦੀ ਨਵੀਂ ਟੀਮ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਅਤੇ ਵਕੀਲਾਂ ਦੇ ਹਿਤਾਂ ਦੀ ਮਜ਼ਬੂਤੀ ਨਾਲ ਪੈਰਵੀ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ। ਇਸ ਮੌਕੇ ਐਡਵੋਕੇਟ ਮਨਦੀਪ ਰਾਣਾ, ਟੀ.ਐੱਸ. ਕੰਗ, ਡੀ.ਐੱਸ. ਕੰਗ, ਅਜਮੇਰ ਰਾਣਾ, ਰੁਪਿੰਦਰ ਵਿੱਕੀ, ਜੇ.ਬੀ. ਰਾਣਾ, ਸੁਖਦੀਪ ਸਿੰਘ ਸਿੱਧੂ, ਐੱਚ. ਐੱਸ. ਕੰਗ, ਸੀ. ਐੱਸ. ਸਿੱਧੂ, ਐੱਸ. ਐੱਸ. ਬਾਜਵਾ, ਗੁਰਿੰਦਰਦੀਪ ਪੋਹਲੋਮਾਜਰਾ, ਰਾਜਦੀਪਕ ਭੰਗੂ, ਕੇ.ਐੱਸ. ਬੋਪਾਰਾਏ, ਪੀ.ਐੱਸ. ਕੰਗ, ਐੱਮ. ਐੱਸ. ਕੰਗ, ਪੀ. ਐੱਸ. ਧਾਰਨੀ, ਜਸਵੀਰ ਰਾਣਵਾਂ, ਗੁਰਸੇਵਕ ਸਿੰਘ, ਜਗਮੇਲ ਸਿੰਘ, ਐੱਸ. ਐੱਸ. ਪੁਰੀ, ਹਨੀ ਮਦਾਨ, ਜੀ. ਕੇ. ਜੋਸ਼ੀ, ਐੱਸ.ਕੇ. ਮੋਖਾ, ਗੁਰਪ੍ਰੀਤ ਸਿੰਘ, ਬੀ. ਐੱਸ. ਰਾਏ, ਪੀ. ਐੱਸ. ਨਾਗਰਾ, ਅਮਰਵੀਰ ਸਿੰਘ, ਪ੍ਰਿੰਸ, ਰਾਘਵ ਗੁਪਤਾ, ਅਰਜੁਨ ਗੁਪਤਾ, ਐਲ. ਐਸ. ਸੱਗੀ, ਮਨਪ੍ਰੀਤ ਤਿਵਾੜੀ, ਸੁਖਦੇਵ ਸਿੰਘ, ਸੁਖਮਨਜੋਤ ਹੀਰ, ਐੱਚ. ਐੱਸ. ਮਾਂਗਟ, ਜੇ. ਪੀ. ਐੱਸ. ਲਾਂਬਾ, ਚਾਨਣ ਸਿੰਘ, ਰਮਨਪ੍ਰੀਤ ਸਿੰਘ, ਹਰਪ੍ਰੀਤ ਕੌਰ, ਹਰਮਨ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਚੰਡੀਗੜ੍ਹ ਧਰਨੇ ਲਈ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਵੱਡਾ ਕਾਫ਼ਲਾ ਰਵਾਨਾ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਦੇ 9ਵੇਂ ਦਿਨ ਬਲਾਕ ਖਮਾਣੋਂ, ਖੇੜਾ ਤੇ ਬਸੀ ਪਠਾਣਾਂ ਵਿਖੇ ਖਿਡਾਰੀਆਂ ਨੇ ਦਿਖਾਏ ਖੇਡਾ...
Ad Position 24