ਮੰਡੀ ਗੋਬਿੰਦਗੜ੍ਹ ’ਚ 19 ਨੂੰ ਮਹਾਰਾਜਾ ਅਗਰਸੈਨ ਭਵਨ ਵਿਖੇ ਹੋਵੇਗੀ ‘ਡਾਂਡੀਆ ਨੀ ਰਾਤ’
ਮੰਡੀ ਗੋਬਿੰਦਗੜ੍ਹ, 15 ਸਤੰਬਰ (ਰਾਜੇਸ਼ ਸ਼ਰਮਾ)- ਨਵਰਾਤਰਿਆਂ ਦੇ ਸ਼ੁੱਭ ਅਵਸਰ ਨੂੰ ਸਮਰਪਿਤ ਸ਼ਹਿਰ ਵਿਚ ਦੂਜੀ ਵਾਰ ‘ਡਾਂਡੀਆ ਨੀ ਰਾਤ’ ਪ੍ਰੋਗਰਾਮ ਦਾ ਵਿਸ਼ੇਸ਼ ਆਯੋਜਨ ਟੀਮ ‘ਮੈਮੋਰੀ ਮੇਕਰਜ਼’ ਵਲੋਂ 19 ਅਕਤੂਬਰ ਨੂੰ ਸਥਾਨਕ ਮਹਾਰਾਜਾ ਅਗਰਸੈਨ ਭਵਨ ਵਿਖੇ ਕਰਵਾਇਆ ਜਾਵੇਗਾ। ਆਯੋਜਕਾਂ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਡਾਇਮੰਡ ਗੈੱਸਟ ਵਜੋਂ ਸ਼ਿਰਕਤ ਕਰਨਗੇ, ਜਦਕਿ ਪਾਇਨੀਅਰ ਸਿਰਾਮਿਕਸ ਦੇ ਕਰਨ ਗੁਪਤਾ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ।
ਮੰਡੀ ਗੋਬਿੰਦਗੜ੍ਹ, 15 ਸਤੰਬਰ (ਰਾਜੇਸ਼ ਸ਼ਰਮਾ)- ਨਵਰਾਤਰਿਆਂ ਦੇ ਸ਼ੁੱਭ ਅਵਸਰ ਨੂੰ ਸਮਰਪਿਤ ਸ਼ਹਿਰ ਵਿਚ ਦੂਜੀ ਵਾਰ ‘ਡਾਂਡੀਆ ਨੀ ਰਾਤ’ ਪ੍ਰੋਗਰਾਮ ਦਾ ਵਿਸ਼ੇਸ਼ ਆਯੋਜਨ ਟੀਮ ‘ਮੈਮੋਰੀ ਮੇਕਰਜ਼’ ਵਲੋਂ 19 ਅਕਤੂਬਰ ਨੂੰ ਸਥਾਨਕ ਮਹਾਰਾਜਾ ਅਗਰਸੈਨ ਭਵਨ ਵਿਖੇ ਕਰਵਾਇਆ ਜਾਵੇਗਾ। ਆਯੋਜਕਾਂ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਡਾਇਮੰਡ ਗੈੱਸਟ ਵਜੋਂ ਸ਼ਿਰਕਤ ਕਰਨਗੇ, ਜਦਕਿ ਪਾਇਨੀਅਰ ਸਿਰਾਮਿਕਸ ਦੇ ਕਰਨ ਗੁਪਤਾ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ਆਯੋਜਕਾਂ ਅਨੁਸਾਰ ‘ਮੈਮੋਰੀ ਮੇਕਰਜ਼’ ਵਲੋਂ ਦੂਜੀ ਵਾਰ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਉਦੇਸ਼ ਨਵਰਾਤਰਿਆਂ ਦੇ ਤਿਉਹਾਰ ਨੂੰ ਉਤਸ਼ਾਹ ਅਤੇ ਸਭਿਆਚਾਰਕ ਰੰਗ ਨਾਲ ਮਨਾਉਣਾ ਹੈ। ਪ੍ਰੋਗਰਾਮ ਵਿਚ ਪਾਸ ਰਾਹੀਂ ਐਂਟਰੀ ਹੋਵੇਗੀ ਅਤੇ ਵਿਸ਼ੇਸ਼ ਤੌਰ ’ਤੇ ਕੇਵਲ ਕਪਲਜ਼ ਨੂੰ ਹੀ ਐਂਟਰੀ ਦਿੱਤੀ ਜਾਵੇਗੀ। ਸਿੰਗਲ ਐਂਟਰੀ ਦੀ ਵਿਵਸਥਾ ਨਹੀਂ ਹੋਵੇਗੀ। ਆਯੋਜਕਾਂ ਨੇ ਕਿਹਾ ਕਿ ਇਸ ਵਿਵਸਥਾ ਦਾ ਮਕਸਦ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਡਾਂਡੀਆ ਨਾਚ ਦਾ ਖ਼ੂਬਸੂਰਤ ਅਤੇ ਯਾਦਗਾਰ ਮਾਹੌਲ ਸਿਰਜਣਾ ਹੈ। ਇਸ ਮੌਕੇ ਸੀਮਾ ਗੋਇਲ, ਪੂਜਾ ਗੋਇਲ, ਸੋਨਿਕਾ ਕਕਰੀਆ, ਸੋਨੂੰ ਅਗਰਵਾਲ, ਰਿਆ ਬੱਸੀ, ਦਿਵਿਆ ਕਕਰੀਆ, ਮੀਨਾਕਸ਼ੀ ਸ਼ਾਹੀ, ਨਿਸ਼ਾ ਸ਼ਾਹੀ, ਸੱਜਣ ਗੋਇਲ ਤੇ ਰਵੀ ਸ਼ਾਹੀ ਆਦਿ ਹਾਜ਼ਰ ਸਨ।