17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਧੂੜ ’ਤੇ ਕਾਬੂ ਨਾਲ ਮੰਡੀ ਗੋਬਿੰਦਗੜ੍ਹ ਦੀ ਹਵਾ ’ਚ ਹੋਇਆ ਵੱਡਾ ਸੁਧਾਰ

ਮੰਡੀ ਗੋਬਿੰਦਗੜ੍ਹ, 16 ਸਤੰਬਰ (ਰਾਜੇਸ਼ ਸ਼ਰਮਾ)- ਉਦਯੋਗਿਕ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸਵੱਛ ਵਾਯੂ ਸਰਵੇਖਣ-2026 ਵਿਚ ਸ਼ਹਿਰ ਨੇ 60 ਸ਼ਹਿਰਾਂ ਵਿਚੋਂ 18ਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ ਸ਼ਹਿਰ 33ਵੇਂ ਸਥਾਨ ’ਤੇ ਸੀ ਤੇ ਇਸ ਸਾਲ ਮੰਡੀ ਗੋਬਿੰਦਗੜ੍ਹ ਨੂੰ 200 ਵਿਚੋਂ 180.

Ad Position 21
No active advertisement
ਅਜੀਤ ਡੈਸਕ 17-09-2026
ਮੰਡੀ ਗੋਬਿੰਦਗੜ੍ਹ, 16 ਸਤੰਬਰ (ਰਾਜੇਸ਼ ਸ਼ਰਮਾ)- ਉਦਯੋਗਿਕ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸਵੱਛ ਵਾਯੂ ਸਰਵੇਖਣ-2026 ਵਿਚ ਸ਼ਹਿਰ ਨੇ 60 ਸ਼ਹਿਰਾਂ ਵਿਚੋਂ 18ਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ ਸ਼ਹਿਰ 33ਵੇਂ ਸਥਾਨ ’ਤੇ ਸੀ ਤੇ ਇਸ ਸਾਲ ਮੰਡੀ ਗੋਬਿੰਦਗੜ੍ਹ ਨੂੰ 200 ਵਿਚੋਂ 180.2 ਅੰਕ ਮਿਲੇ ਹਨ, ਜਦਕਿ 2025 ਵਿਚ ਸਕੋਰ 151 ਸੀ। ਸੜਕਾਂ ਤੋਂ ਉੱਡਣ ਵਾਲੀ ਧੂੜ ਨੂੰ ਪ੍ਰਦੂਸ਼ਣ ਦਾ ਵੱਡਾ ਸਰੋਤ ਮੰਨਦਿਆਂ ਨਗਰ ਕੌਂਸਲ ਵਲੋਂ ਇਸ ’ਤੇ ਕਾਬੂ ਪਾਉਣ ਲਈ ਸੜਕਾਂ ਦੇ ਕੱਚੇ ਕਿਨਾਰੇ ਪੱਕੇ ਕਰਨ, ਮਕੈਨੀਕਲ ਸਵੀਪਿੰਗ ਅਤੇ ਪਾਣੀ ਦੇ ਛਿੜਕਾਅ ਸਮੇਤ ਕਈ ਕਦਮ ਚੁੱਕੇ ਗਏ ਹਨ। ਆਈ.ਆਈ.ਟੀ. ਦਿੱਲੀ ਦੇ ਅਧਿਐਨ ਅਨੁਸਾਰ ਸ਼ਹਿਰ ਦੇ ਪੀ.ਐੱਮ-10 ਪ੍ਰਦੂਸ਼ਣ ਵਿਚ ਸੜਕਾਂ ਦੀ ਧੂੜ ਦੀ ਹਿੱਸੇਦਾਰੀ ਕਰੀਬ 60 ਫ਼ੀਸਦੀ ਅਤੇ ਪੀ.ਐੱਮ.-2.5 ਵਿਚ 37 ਫ਼ੀਸਦੀ ਦੱਸੀ ਗਈ ਹੈ। ਨਗਰ ਕੌਂਸਲ ਵਲੋਂ ਜੀ.ਟੀ. ਰੋਡ, ਨੈਸ਼ਨਲ ਹਾਈਵੇ-44 ਅਤੇ ਅਮਲੋਹ ਰੋਡ ਦੇ ਮਿੱਟੀ ਵਾਲੇ ਕਿਨਾਰਿਆਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਪੱਕਾ ਕੀਤਾ ਗਿਆ ਹੈ। ਸੜਕਾਂ ਦੀ ਮਕੈਨੀਕਲ ਸਵੀਪਿੰਗ ਦੇ ਨਾਲ ਟਰੀਟ ਕੀਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਅਮਲੋਹ ਚੌਕ ਸਮੇਤ ਧੂੜ ਵਾਲੇ ਸਥਾਨਾਂ ’ਤੇ ਗ੍ਰੀਨ ਕਵਰ ਸਕਰੀਨਾਂ ਵੀ ਲਗਾਈਆਂ ਗਈਆਂ ਹਨ। ਧੂੜ ਪ੍ਰਦੂਸ਼ਣ ਵਿਚ ਕਮੀ ਲਈ ਹੋਰ ਕਦਮ ਚੁੱਕੇ ਜਾਣਗੇ- ਗੈਰੀ ਬੜਿੰਗ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਸ਼ਹਿਰ ਵਿਚ ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਨਗਰ ਕੌਂਸਲ ਵਲੋਂ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਰਵਾਈ ਗਈ ਅਸੈਸਮੈਂਟ ਅਨੁਸਾਰ ਸ਼ਹਿਰ ਦੇ ਕੁੱਲ ਪ੍ਰਦੂਸ਼ਣ ਵਿਚ ਧੂੜ ਦੀ ਹਿੱਸੇਦਾਰੀ ਲਗਪਗ 42 ਫ਼ੀਸਦੀ ਸੀ। ਧੂੜ ਦੀ ਸਫ਼ਾਈ ਲਈ ਮਸ਼ੀਨਾਂ ਅਤੇ ਪਾਣੀ ਦੇ ਛਿੜਕਾਅ ਲਈ ਸਪ੍ਰਿੰਕਲਰ ਗੱਡੀਆਂ ਨਿਯਮਤ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਸਰਕਾਰ ਵਲੋਂ ਧੂੜ ਪ੍ਰਦੂਸ਼ਣ ਘਟਾਉਣ ਲਈ ਜ਼ਮੀਨੀ ਪੱਧਰ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਪਰ ਜੇਕਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਉਮੀਦ ਮੁਤਾਬਿਕ ਸਹਿਯੋਗ ਦਿੱਤਾ ਜਾਂਦਾ ਤਾਂ ਮੰਡੀ ਗੋਬਿੰਦਗੜ੍ਹ ਦੀ ਹਵਾ ਦੀ ਗੁਣਵੱਤਾ ਵਿਚ ਹੋਰ ਵੱਡਾ ਸੁਧਾਰ ਸੰਭਵ ਸੀ। ਇਸ ਦੇ ਬਾਵਜੂਦ ਅਸੀਂ ਆਪਣੇ ਪੱਧਰ ’ਤੇ ਯਤਨ ਜਾਰੀ ਰੱਖਦਿਆਂ ਸ਼ਹਿਰ ਦੀ ਰੈਂਕਿੰਗ ਨੂੰ ਹੋਰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਮੁੱਖ ਤਰਜੀਹ- ਪ੍ਰਿੰਸ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਮਾਨਯੋਗ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਰਹਿਨੁਮਾਈ ਹੇਠ ਸ਼ਹਿਰ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਸਵੱਛ ਵਾਯੂ ਸਰਵੇਖਣ ਵਿਚ ਸ਼ਹਿਰ ਦੀ ਰੈਂਕਿੰਗ 33ਵੇਂ ਤੋਂ ਸੁਧਰ ਕੇ 18ਵੇਂ ਸਥਾਨ ’ਤੇ ਪੁੱਜਣਾ ਇਸ ਦਿਸ਼ਾ ਵਿਚ ਅਹਿਮ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਟੀਮ ਦਾ ਟੀਚਾ ਮੰਡੀ ਗੋਬਿੰਦਗੜ੍ਹ ਨੂੰ ਆਉਣ ਵਾਲੇ ਸਮੇਂ ਵਿਚ ਸਵੱਛ ਵਾਯੂ ਸਰਵੇਖਣ ਦੇ ਮੋਹਰੀ ਸ਼ਹਿਰਾਂ ਵਿਚ ਸ਼ਾਮਲ ਕਰਵਾਉਣਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੂੜਾ ਸੜਕਾਂ ’ਤੇ ਨਾ ਸੁੱਟਣ ਤੇ ਸਫ਼ਾਈ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਨੇ 10 ਸਾਲ ਪੂਰੇ ਹੋਣ ’ਤੇ ਧਾਰਮਿਕ ਮਿਲ਼ਨੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਪੰਜਾਬ ਬਚਾਓ ਰੈਲੀਆਂ ’ਚ ਹੋ ਰਹੇ ਇਕੱਠਾਂ ਨੇ ਅਕਾਲੀ ਵਰਕਰਾਂ ਵਿਚ ਭਰਿਆ ਜੋਸ਼- ਪਰਦੀਪ ਸਿੰਘ ਖੱਟੜਾ
Ad Position 24