21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਵਰਲਡ ਯੂਨੀਵਰਸਿਟੀ ਵਲੋਂ ਕੰਧਾਰੀ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ ਵਿਖੇ ਉਦਯੋਗਿਕ ਦੌਰਾ

ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਬਿਜ਼ਨਸ ਕਲੱਬ ਵਲੋਂ ਐਮ. ਬੀ.

Ad Position 21
No active advertisement
ਅਜੀਤ ਡੈਸਕ 21-09-2026
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਬਿਜ਼ਨਸ ਕਲੱਬ ਵਲੋਂ ਐਮ.ਬੀ.ਏ. ਅਤੇ ਐਮ.ਕਾਮ. ਦੇ ਵਿਦਿਆਰਥੀਆਂ ਲਈ ਕੰਧਾਰੀ ਬੈਵਰੇਜਿਜ਼ ਪ੍ਰਾਈਵੇਟ ਲਿਮਟਿਡ ਵਿਖੇ ਇਕ ਰੋਜ਼ਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਹ ਦੌਰਾ ਡਾ. ਕੰਚਨ ਰਾਣੀ ਮੁਖੀ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉਦਯੋਗ ਦੇ ਕੰਮਕਾਜ ਨਾਲ ਸਿੱਧੇ ਤੌਰ ’ਤੇ ਜਾਣੂ ਕਰਵਾਉਣਾ ਅਤੇ ਪੜ੍ਹਾਈ ਨੂੰ ਅਮਲੀ ਤਜਰਬੇ ਨਾਲ ਜੋੜਨਾ ਸੀ। ਦੌਰੇ ਦਾ ਤਾਲਮੇਲ ਡਾ. ਨਵਲੀਨ ਕੌਰ ਬਿਜ਼ਨਸ ਕਲੱਬ ਤਾਲਮੇਲ ਵਲੋਂ ਕੀਤਾ ਗਿਆ। ਡਾ. ਰੁਚੀ ਮਲਹੋਤਰਾ ਸੀਨੀਅਰ ਅਧਿਆਪਕ ਅਤੇ ਬਿਜ਼ਨਸ ਕਲੱਬ ਦੀਆਂ ਮੈਂਬਰਾਨ ਨਵਨੀਤ ਕੌਰ ਅਤੇ ਜਪਨੀਤ ਕੌਰ ਵੀ ਵਿਦਿਆਰਥੀਆਂ ਦੀ ਅਗਵਾਈ ਕੀਤੀ। ਵਿਦਿਆਰਥੀਆਂ ਨੇ ਪੀਣ ਵਾਲੇ ਪਦਾਰਥ ਤਿਆਰ ਕਰਨ, ਗੁਣਵੱਤਾ ਦੀ ਪਰਖ, ਸਮਾਨ ਦੀ ਆਵਾਜਾਈ, ਮੰਡੀਕਰਨ, ਮਨੁੱਖੀ ਵਸੀਲਿਆਂ ਦੀ ਸੰਭਾਲ ਅਤੇ ਅਦਾਰੇ ਦੇ ਹੋਰ ਕੰਮਾਂ ਬਾਰੇ ਸਿੱਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰੇ ਰਾਹੀਂ ਉਨ੍ਹਾਂ ਨੂੰ ਕਿਤਾਬੀ ਗਿਆਨ ਨੂੰ ਅਸਲ ਕੰਮਕਾਜ ਨਾਲ ਜੋੜਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਇਸ ਦੌਰੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਅਮਲੀ ਗਿਆਨ ਅਤੇ ਉਦਯੋਗ ਬਾਰੇ ਸਮਝ ਵਿਚ ਵਾਧਾ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ‘ ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸਫ਼ਾਈ ਮੁਹਿੰਮ ਜਾਰੀ ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ 532ਵਾਂ ਜਨਮ ਦਿਹਾੜਾ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਤੋਂ ਸਾਨੂੰ ਸਾਦ...
Ad Position 24