ਭਾਜਪਾ ਦੇ ਨਸ਼ਾ ਮੁਕਤ ਪ੍ਰੋਗਰਾਮ ਤਹਿਤ ਮਨਜਿੰਦਰ ਸਿੰਘ ਰੋਮੀ ਨੇ ਨਸ਼ਾ ਮੁਕਤੀ ਕੇਂਦਰਾਂ ਨਾਲ ਕੀਤਾ ਸੰਪਰਕ
ਖਮਾਣੋਂ, 20 ਸਤੰਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਦੁਆਰਾ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਮਨਜਿੰਦਰ ਸਿੰਘ ਰੋਮੀ ਨੂੰ ਨਸ਼ਾ ਛਡਾਓ ਕੇਂਦਰਾਂ ਅਤੇ ਐਨ. ਜੀ.
ਖਮਾਣੋਂ, 20 ਸਤੰਬਰ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਦੁਆਰਾ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਮਨਜਿੰਦਰ ਸਿੰਘ ਰੋਮੀ ਨੂੰ ਨਸ਼ਾ ਛਡਾਓ ਕੇਂਦਰਾਂ ਅਤੇ ਐਨ.ਜੀ.ਓ ਸੰਪਰਕ ਪ੍ਰੋਗਰਾਮ ਦਾ ਸੂਬਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧ ਵਿਚ ਮਨਜਿੰਦਰ ਸਿੰਘ ਰੋਮੀ ਵਲੋਂ ਖਮਾਣੋਂ ਅਤੇ ਬਸੀ ਪਠਾਣਾਂ ਦੇ ਨਸ਼ਾ ਛੁਡਾਊ ਕੇਂਦਰਾਂ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ। ਰੋਮੀ ਨੇ ਦੱਸਿਆ ਕਿ ਇਹ ਯਾਤਰਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗੀ ਅਤੇ ਆਗੂਆਂ ਵਲੋਂ ਨਸ਼ੇ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਰੈਲੀਆਂ ਦੌਰਾਨ ਪੰਜਾਬ ਵਾਸੀਆਂ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਭਜਪਾ ਦੀ ਸਰਕਾਰ ਆਉਣ ਤੇ ਨਸ਼ੇ ਦਾ ਪੂਰਨ ਤੌਰ ਤੇ ਖ਼ਾਤਮਾ ਕਰ ਦਿੱਤਾ ਜਾਵੇਗਾ। ਇਸ ਮੋਕੇ ਕੋ-ਕੋਆਰਡੀਨੇਟਰ ਗੁਰਵਿੰਦਰ ਸਿੰਘ ਸੋਹੀ, ਗੁਰਦੇਵ ਸਿੰਘ ਚੇਅਰਮੈਨ ਪੀ.ਏ.ਡੀ.ਬੀ ਬੈਂਕ ਖਮਾਣੋਂ, ਲਕਸ਼ਮੀ ਕਾਂਤ ਸ਼ਰਮਾ, ਅਰਵਿੰਦਰ ਸਿੰਘ ਅਤੇ ਹਰਸ਼ਦੀਪ ਸ਼ਰਮਾ ਹਾਜ਼ਰ ਰਹੇ।