22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ, ਮਾਮਲਾ ਦਰਜ

ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਥਾਣਾ ਕੋਤਵਾਲੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ। ਮੁਲਜਮ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਗਿਲਾਂ ਸਟਰੀਟ ਨਾਭਾ ਵਜੋਂ ਹੋਈ।

Ad Position 21
No active advertisement
ਅਜੀਤ ਡੈਸਕ 23-09-2026
ਨਾਭਾ, 22 ਸਤੰਬਰ (ਵਰਿੰਦਰ ਵਰਮਾ)- ਥਾਣਾ ਕੋਤਵਾਲੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ। ਮੁਲਜਮ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਗਿਲਾਂ ਸਟਰੀਟ ਨਾਭਾ ਵਜੋਂ ਹੋਈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੌਰਾਨ ਖੰਡਾ ਚੌਕ ਨਾਭਾ ਕੋਲ ਮੌਜੂਦ ਸਨ ਤਾਂ ਇਤਲਾਹ ਮਿਲੀ ਇਕ ਵਿਅਕਤੀ ਪਰੈਗਾ ਕੈਪਸੂਲ ਵੇਚਣ ਲਈ ਪੁਰਾਣੀ ਖੰਡਰ ਲਾਇਬ੍ਰੇਰੀ ਕੋਲ ਖੜਾ ਹੈ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਉਸ ਕੋਲੋਂ 1000 ਪਰੈਗਾ ਮਾਰਕਾ ਦੇ ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਟੀਮ ਦੀ ਵੱਡੀ ਕਾਰਵਾਈ ਮਠਿਆਈ ਬਣਾਉਣ ਵਾਲੀਆਂ ਥਾਵਾਂ ਦੀ ਅਚਾਨਕ ਜਾਂਚ
Ad Position 24