23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪਿੰਡ ਚੁੰਨ੍ਹੀ ਕਲਾਂ ਵਿਖੇ ਭਰਵਾਂ ਸਵਾਗਤ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਦੂਜੇ ਪੜਾਅ ਤਹਿਤ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਬਸੀ ਪਠਾਣਾਂ ਹਲਕੇ ਦੇ ਪਿੰਡ ਚੁੰਨ੍ਹੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਗਵਾਈ ਹੇਠ ਸਥਾਨਕ ਆਗੂਆਂ ਅਤੇ ਆਮ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਹੰਸਾਲੀ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਮਗਰੋਂ ਬਡਾਲੀ ਆਲਾ ਸਿੰਘ ਤੇ ਸਰਕਲ ਚੁੰਨੀ ਕਲਾਂ ਵਿਖੇ ਪਹੁੰਚਣ ’ਤੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਦੂਜੇ ਪੜਾਅ ਤਹਿਤ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਬਸੀ ਪਠਾਣਾਂ ਹਲਕੇ ਦੇ ਪਿੰਡ ਚੁੰਨ੍ਹੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਗਵਾਈ ਹੇਠ ਸਥਾਨਕ ਆਗੂਆਂ ਅਤੇ ਆਮ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਹੰਸਾਲੀ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਮਗਰੋਂ ਬਡਾਲੀ ਆਲਾ ਸਿੰਘ ਤੇ ਸਰਕਲ ਚੁੰਨੀ ਕਲਾਂ ਵਿਖੇ ਪਹੁੰਚਣ ’ਤੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਮਨੋਜ ਕੁਮਾਰ ਤਿਵਾੜੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਗੇਜਾ ਰਾਮ ਬਾਲਮੀਕੀ ਸੂਬਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ, ਮੀਨੂ ਸੇਠੀ ਸੈਕਟਰੀ, ਇੰਜੀ. ਕੰਵਰਵੀਰ ਸਿੰਘ ਟੌਹੜਾ ਸੂਬਾ ਸਕੱਤਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਨਸ਼ੇ ਦੀ ਦਲਦਲ ਵਿਚ ਫਸ ਚੁੱਕਾ ਹੈ, ਕਿਉਂਕਿ ਨਸ਼ਾ ਹਰ ਘਰ ਵਿਚ ਪਹੁੰਚ ਚੁੱਕਾ ਹੈ, ਜਿਸ ਨੂੰ ਠੱਲ੍ਹ ਪਾਉਣ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਆਗੂਆਂ ਨੇ ਦਾਅਵਾ ਪੰਜਾਬ ਵਿਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਬਣਨ ਤੇ ਪੰਜਾਬ ਵਿਚੋਂ ਨਸ਼ੇ ਦਾ ਜੜ੍ਹੋਂ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ’ਤੇ ਭਾਜਪਾ ਐਸ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਅਤੇ ਨੰਬਰਦਾਰ ਮੋਹਨ ਸਿੰਘ ਚੁੰਨ੍ਹੀ ਸਰਕਲ ਪ੍ਰਧਾਨ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿਚ ਸ਼ਾਮਿਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮੋਹਨ ਸਿੰਘ ਚੁੰਨ੍ਹੀ ਸਰਕਲ ਪ੍ਰਧਾਨ , ਗੁਰਤੇਜ ਸਿੰਘ, ਰਮਨ ਮਹਿਤਾ, ਮਨਪ੍ਰੀਤ ਸਿੰਘ ਗੋਲਡੀ, ਮਨੀ ਮਹਿਤਾ, ਗੁਰਦੀਪ ਸਿੰਘ ਗੜੋਲੀਆ, ਡਾ. ਹਰਬੰਸ ਲਾਲ, ਕੁਲਦੀਪ ਸਿੰਘ ਸਹੋਤਾ, ਸਤਨਾਮ ਸਿੰਘ ਨਿਆਮੂ ਮਾਜਰਾ, ਕੁਲਦੀਪ ਸਿੰਘ ਸਿੱਧੂਪੁਰ, ਸਿਕੰਦਰ ਸਿੰਘ ਚੋਲਟੀ ਖੇੜੀ, ਰਣਜੀਤ ਸਿੰਘ ਯਾਮਪੁਰ, ਨਛੱਤਰ ਸਿੰਘ ਨੰਬਰਦਾਰ, ਰਾਜੀਵ ਕੁਮਾਰ ਮਲਹੋਤਰਾ, ਓਮ ਪ੍ਰਕਾਸ਼ ਗੌਤਮ, ਸੰਇਅਮ ਪਾਠਕ, ਸ਼ਾਮ ਲਾਲ ਨਰੂਲਾ, ਕਰਨੈਲ ਸਿੰਘ ਫ਼ੌਜੀ, ਮੋਹਨ ਸਿੰਘ ਰਸੂਲਪੁਰ, ਜੋਗਾ ਸਿੰਘ ਨਾਮਧਾਰੀ, ਬਿਧੀ ਸਿੰਘ, ਬਾਬੂ ਸਿੰਘ ਡਡਿਆਣਾ, ਹਰਮਿੰਦਰ ਸਿੰਘ ਬੈਂਸ, ਸੁਖਦੀਪ ਸਿੰਘ ਭਟੇੜੀ, ਪਰਮਜੀਤ ਸਿੰਘ ਭਗਤਾ, ਕਰਨੈਲ ਸਿੰਘ ਧੂੰਦਾ, ਬਾਬਾ ਸਤਨਾਮ ਸਿੰਘ ਪਿੱਪਲ ਮਾਜਰਾ, ਜਸਪਾਲ ਸਿੰਘ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਹੀਦਗੜ੍ਹ, ਗੁਰਮੇਲ ਸਿੰਘ ਮਹਿਮੂਦਪੁਰ, ਸਵਰਨ ਸਿੰਘ, ਬਹਾਦਰ ਸਿੰਘ ਤੇ ਬੂਟਾ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਵਲੋਂ ਦਰਜਨਾਂ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਮੋਰਿੰਡਾ-ਸਰਹਿੰਦ ਹਾਈਵੇ ’ਤੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
Ad Position 24