23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਪੜਾਅ ਸੰਬੰਧੀ ਭਾਜਪਾ ਆਗੂਆਂ ਵਲੋਂ ਮੀਟਿੰਗ

ਖਮਾਣੋਂ, 22 ਸਤੰਬਰ (ਮਨਮੋਹਨ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਪੜਾਅ ਦੇ ਸਬੰਧ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਰੱਖੇ ਵੱਖ-ਵੱਖ ਰੈਲੀਆਂ ਨੂੰ ਲੈ ਕੇ ਇਕ ਮੀਟਿੰਗ ਭਾਜਪਾ ਆਗੂਆਂ ਵਲੋਂ ਕੀਤੀ ਗਈ। ਇਸ ਮੀਟਿੰਗ ਵਿਚ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਾਰ ਰਹਿ ਚੁੱਕੇ ਲੋਕ ਸਭਾ ਮੈਂਬਰ ਅਤੇ ਮਸ਼ਹੂਰ ਫ਼ਿਲਮ ਅਦਾਕਾਰ ਮਨੋਜ ਤਿਵਾੜੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਦੇ ਐਨ ਜੀਓ ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਅਤੇ ਐਨ ਜੀਓ ਸੈੱਲ ਦੇ ਕੋ ਕਨਵੀਨਰ ਗੁਰਵਿੰਦਰ ਸਿੰਘ ਸੋਹੀ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ।

Ad Position 21
No active advertisement
ਅਜੀਤ ਡੈਸਕ 23-09-2026
ਖਮਾਣੋਂ, 22 ਸਤੰਬਰ (ਮਨਮੋਹਨ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੂਜੇ ਪੜਾਅ ਦੇ ਸਬੰਧ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਰੱਖੇ ਵੱਖ-ਵੱਖ ਰੈਲੀਆਂ ਨੂੰ ਲੈ ਕੇ ਇਕ ਮੀਟਿੰਗ ਭਾਜਪਾ ਆਗੂਆਂ ਵਲੋਂ ਕੀਤੀ ਗਈ। ਇਸ ਮੀਟਿੰਗ ਵਿਚ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਾਰ ਰਹਿ ਚੁੱਕੇ ਲੋਕ ਸਭਾ ਮੈਂਬਰ ਅਤੇ ਮਸ਼ਹੂਰ ਫ਼ਿਲਮ ਅਦਾਕਾਰ ਮਨੋਜ ਤਿਵਾੜੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਦੇ ਐਨ ਜੀਓ ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਅਤੇ ਐਨ ਜੀਓ ਸੈੱਲ ਦੇ ਕੋ ਕਨਵੀਨਰ ਗੁਰਵਿੰਦਰ ਸਿੰਘ ਸੋਹੀ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਮਨੋਜ ਤਿਵਾੜੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੇ ਹਨ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਵਿਚ ਆ ਕੇ ਪੰਜਾਬੀਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਮਨੋਜ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਟਨਾ ਸਾਹਿਬ ਵਿਚ ਹੋਇਆ ਹੈ ਅਤੇ ਬਚਪਨ ਤੋਂ ਹੀ ਉਹ ਸਿੱਖੀ ਪ੍ਰਤੀ ਸ਼ਰਧਾ ਭਾਵ ਰੱਖਦੇ ਹਨ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਨੋਜ ਤਿਵਾੜੀ ਨੂੰ ਨਸ਼ੇ ਦੇ ਸਬੰਧ ਵਿਚ ਪੰਜਾਬ ਦੀ ਹਾਲਤ ਤੋਂ ਜਾਣੂ ਕਰਵਾਇਆ। ਰੋਮੀ ਅਤੇ ਗੁਰਵਿੰਦਰ ਸਿੰਘ ਸੋਹੀ ਵਲੋਂ ਇਸ ਪ੍ਰੋਗਰਾਮ ਦੀ ਰੂਪਰੇਖਾ ਸਬੰਧੀ ਚਰਚਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਉਸਾਰੀ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਡਡਹੇੜੀ ਵਿਖੇ ਸਵੱਛਤਾ ਆਧਾਰਿਤ ਨੁੱਕੜ ਨਾਟਕ ਖੇਡਿਆ
Ad Position 24