23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿਲ੍ਹਾ ਹਸਪਤਾਲ ’ਚ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਦਾ ਕੀਤਾ ਸਫ਼ਲ ਆਪ੍ਰੇਸ਼ਨ- ਡਾ. ਓਮਕਾਰਵੀਰ ਸਿੰਘ

ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਲੈਪਰੋਸਕੋਪਿਕ ਸਰਜਨ ਡਾ.

Ad Position 21
No active advertisement
ਅਜੀਤ ਡੈਸਕ 23-09-2026
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਲੈਪਰੋਸਕੋਪਿਕ ਸਰਜਨ ਡਾ. ਓਮਕਾਰਵੀਰ ਸਿੰਘ ਤੇ ਔਰਤ ਰੋਗਾਂ ਦੇ ਮਾਹਿਰ ਡਾ. ਨੀਰੂ ਸਿਆਲ ਵਲੋਂ ਬੱਚੇਦਾਨੀ ਦੇ ਗੰਭੀਰ ਰੋਗਾਂ ਤੋਂ ਪੀੜਿਤ ਔਰਤ ਦੀ ਲੈਪਰੋਸਕੋਪਿਕ ਹਿਸਟਰੈਕਟਮੀ ਕਰਕੇ ਉਸ ਦੀ ਰੋਗ ਗ੍ਰਸਤ ਬੱਚੇਦਾਨੀ ਨੂੰ ਸਫਲਤਾ ਪੂਰਵਕ ਕੱਢਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਪਰੋਸਕੋਪਿਕ ਸਰਜਨ ਡਾ. ਓਮਕਾਰਵੀਰ ਸਿੰਘ ਨੇ ਦੱਸਿਆ ਕਿ ਇਕ ਔਰਤ ਜੋ ਬੱਚੇਦਾਨੀ ਦੇ ਗੰਭੀਰ ਰੋਗਾਂ ਤੇ ਦਰਦਾਂ ਤੋਂ ਪੀੜਤ ਸੀ, ਹਸਪਤਾਲ ਵਿਚ ਦਾਖਲ ਹੋਈ, ਜਿਸ ਦੇ ਤੁਰੰਤ ਲੈਬਾਰਟਰੀ, ਅਲਟਰਾਸਾਊਂਡ ਤੇ ਹੋਰ ਲੋੜੀਂਦੇ ਡਾਇਗਨੋਸਟਿਕ ਟੈੱਸਟ ਕਰਕੇ ਦੂਰਬੀਨ ਨਾਲ ਰੋਗ ਗ੍ਰਸਤ ਬੱਚੇਦਾਨੀ ਕੱਢੀ ਗਈ। ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਕਾਫ਼ੀ ਗੁੰਝਲਦਾਰ ਸੀ, ਪਰ ਹਸਪਤਾਲ ਵਿਚ ਤਜਰਬੇਕਾਰ ਤੇ ਮਿਹਨਤੀ ਸਟਾਫ਼, ਵਧੀਆ ਸਿਹਤ ਸਹੂਲਤਾਂ ਅਤੇ ਸਰਜਨ ਸਮੇਤ ਐਡਵਾਂਸਡ ਲੈਪਰੋਸੋਪਿਕ ਸਹੂਲਤ ਉਪਲਬਧ ਹੋਣ ਕਾਰਨ ਇਹ ਅਪ੍ਰੇਸ਼ਨ ਸੰਭਵ ਹੋ ਸਕਿਆ। ਉਨ੍ਹਾਂ ਦੱਸਿਆ ਕਿ ਹੁਣ ਮਰੀਜ਼ ਠੀਕ ਮਹਿਸੂਸ ਕਰ ਰਿਹਾ ਹੈ। ਡਾ. ਓਮਕਾਰਵੀਰ ਨੇ ਦੱਸਿਆ ਕਿ ਰਵਾਇਤੀ ਓਪਨ ਸਰਜਰੀ ਦੇ ਮੁਕਾਬਲੇ ਇਸ ਤਕਨੀਕ ਨਾਲ ਅਪਰੇਸ਼ਨ ਕਰਨ ਨਾਲ ਘੱਟ ਦਰਦ, ਘੱਟ ਚੀਰਾ ਅਤੇ ਦਾਖਲ ਰਹਿਣ ਲਈ ਘੱਟ ਸਮੇਂ ਦੀ ਲੋੜ ਹੁੰਦੀ ਹੈ ਅਤੇ ਮਰੀਜ਼ ਵੀ ਤੇਜ਼ੀ ਨਾਲ ਠੀਕ ਹੁੰਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਮੈਡੀਕਲ, ਪੈਰਾਮੈਡੀਕਲ, ਤੇ ਹੋਰ ਸਹਿਯੋਗੀ ਸਟਾਫ਼ ਦੀ ਪ੍ਰਸੰਸਾ ਕੀਤੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਤਕਨੀਕਾਂ ਰਾਹੀਂ ਵਿਸ਼ੇਸ਼ ਸਰਜੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖੇਡ ਮੇਲਿਆਂ ਦਾ ਨੌਜਵਾਨਾਂ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਰੋਲ- ਹਰਵਿੰਦਰ ਨੱਪੀ ਅਗਲੀ ਖ਼ਬਰ ਉਸਾਰੀ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ
Ad Position 24