ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਜੂਨੋਵਾ ’ਚ ਮਾਰੀਆਂ ਮੱਲਾਂ
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਮੁੰਬਈ ਸਥਿਤ ਐਸ਼ਾਬਾਈ ਕਾਲਜ ਆਫ਼ ਐਜੂਕੇਸ਼ਨ ਵਲੋਂ ਕਰਵਾਏ ਗਏ ਐਜੂਨੋਵਾ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 12 ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਚਾਰ ਮੁਕਾਬਲਿਆਂ ਵਿਚ ਆਪਣੀ ਨਵੀਨਤਾ, ਆਲੋਚਨਾਤਮਿਕ ਚਿੰਤਨ ਤੇ ਸਮਕਾਲੀ ਸਿੱਖਿਆ ਪ੍ਰਤੀ ਸਮਝ ਦਾ ਪ੍ਰਗਟਾਵਾ ਕੀਤਾ।
ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਮੁੰਬਈ ਸਥਿਤ ਐਸ਼ਾਬਾਈ ਕਾਲਜ ਆਫ਼ ਐਜੂਕੇਸ਼ਨ ਵਲੋਂ ਕਰਵਾਏ ਗਏ ਐਜੂਨੋਵਾ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 12 ਸਥਾਨ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਚਾਰ ਮੁਕਾਬਲਿਆਂ ਵਿਚ ਆਪਣੀ ਨਵੀਨਤਾ, ਆਲੋਚਨਾਤਮਿਕ ਚਿੰਤਨ ਤੇ ਸਮਕਾਲੀ ਸਿੱਖਿਆ ਪ੍ਰਤੀ ਸਮਝ ਦਾ ਪ੍ਰਗਟਾਵਾ ਕੀਤਾ। ਸਿੱਖਿਆ ਵਿਭਾਗ ਦੀ ਮੁਖੀ ਡਾ. ਹਰਨੀਤ ਬਿਲਿੰਗ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਮਿਹਨਤ ਤੇ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਤਕਨੀਕੀ ਕੌਸ਼ਲ ਆਧਾਰਿਤ ਪਾਠ-ਯੋਜਨਾ ਵਿਚ ਸੁਖਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸਿੱਖਿਆ ਨੀਤੀ ਦੀ ਦ੍ਰਿਸ਼ਟੀ ਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਚਿੱਤਰਮਈ ਪੇਸ਼ਕਾਰੀ ਵਿਚ ਪ੍ਰਜੋਤ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ, ਸੁਖਲੀਨ ਕੌਰ ਨੇ ਤੀਜਾ ਅਤੇ ਸੋਨੀਆ ਰਾਣੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਸਿਰਜਣਾਤਮਕ ਕਲਾਸ-ਰੂਮ ਨਿਰਮਾਣ ਅਤੇ ਅਧਿਆਪਨ ਸਹਾਇਕ ਸਮਗਰੀ ਵਿਚ ਨਵੀਨਤਾ ਵਿਚ ਜਸਪ੍ਰੀਤ ਕੌਰ ਨੇ ਪਹਿਲਾ, ਹਰਜੋਤ ਕੌਰ ਨੇ ਦੂਜਾ, ਮਨਜੀਤ ਕੌਰ ਨੇ ਤੀਜਾ ਤੇ ਰਾਜਦੀਪ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਸਿੱਖਿਆ ਚਿੰਤਨ ਤੇ ਅਧਿਆਪਕ-ਸਿੱਖਿਅਕਾਂ ਲਈ ਲੇਖ ਲੇਖਨ ਵਿਚ ਸਮੀਨਾ ਨੇ ਪਹਿਲਾ, ਆਸ਼ਿਕਾ ਮਲਿਕ ਨੇ ਦੂਜਾ ਅਤੇ ਲੈਵਲੀਨਾ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪਰਿਤਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਜਣਾਤਮਿਕਤਾ ਅਤੇ ਨਵੀਨਤਾ ਅਜੋਕੇ ਸਿੱਖਿਆ ਖੇਤਰ ਦੇ ਮਹੱਤਵਪੂਰਨ ਅੰਗ ਹਨ। ਇਹ ਪ੍ਰਾਪਤੀ ਵਿਭਾਗ ਵਲੋਂ ਨਵੀਨ ਅਧਿਆਪਨ ਵਿਧੀਆਂ ਤੇ ਭਵਿੱਖ ਦੇ ਅਧਿਆਪਕਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦੀ ਹੈ।