24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਚ. ਆਈ. ਵੀ. ਤੇ ਸਿਫਲਸ ਦੀ ਰੋਕਥਾਮ ਸੰਬੰਧੀ ਟਰੇਨਿੰਗ ਸੈਸ਼ਨ ਕਰਵਾਇਆ

ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)- ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
No active advertisement
ਟਰੇਨਿੰਗ ਨੂੰ ਸੰਬੋਧਨ ਕਰਦੇ ਹੋਏ ਐਸ.ਐਮ.ਓ ਡਾ. ਜਸਪ੍ਰੀਤ ਸਿੰਘ ਬੇਦੀ ਤੇ ਡਾ. ਨੀਰੂ ਸਿਆਲ। ਅਜੀਤ ਤਸਵੀਰ 24-09-2026
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਮਨਪ੍ਰੀਤ ਸਿੰਘ)- ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ, ਡੀ.ਟੀ.ਓ. ਡਾ. ਮਨਪ੍ਰੀਤ ਕੌਰ ਦੀ ਦੇਖ ਰੇਖ ਹੇਠ ਆਈ.ਸੀ.ਟੀ.ਸੀ. ਦਿਸ਼ਾ ਕਲਸਟਰ ਹੈੱਡ ਡਾ.ਯਾਦਵਿੰਦਰ ਸਿੰਘ ਵਿਰਕ ਤੇ ਡਾ. ਅਮਨਦੀਪ ਕੌਰ ਦੇ ਸਹਿਯੋਗ ਨਾਲ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਨੂੰ ਐਚ.ਆਈ.ਵੀ. ਅਤੇ ਸਿਫਲਸ ਦੇ ਵਰਟੀਕਲ ਟਰਾਂਸਮਿਸ਼ਨ ਨੂੰ ਖਤਮ ਕਰਨ ਲਈ ਇਕ ਰੋਜ਼ਾ ਟਰੇਨਿੰਗ ਦਿੱਤੀ ਗਈ। ਮਾਸਟਰ ਟਰੇਨਰ ਕਮ ਔਰਤ ਰੋਗਾਂ ਦੇ ਮਾਹਿਰ ਡਾ. ਨੀਰੂ ਸਿਆਲ, ਡਾ. ਸਤਵਿੰਦਰ ਸਿੰਘ, ਦਿਸ਼ਾ ਕਲੱਸਟਰ ਪਟਿਆਲਾ ਸੀ.ਐਸ.ਓ ਨਿਤਿਨ ਚਾਂਦਲਾ ਵਲੋਂ ਭਾਗੀਦਾਰੀਆਂ ਨੂੰ ਸੰਬੋਧਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਟਰੇਨਿੰਗ ਦਾ ਮੁੱਖ ਉਦੇਸ਼ ਈ.ਵੀ.ਟੀ.ਐਚ. ਪ੍ਰੋਗਰਾਮ ਦੇ ਮੁੱਖ ਪਹਿਲੂਆਂ ਬਾਰੇ ਗਿਆਨ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਸੀ, ਜਿਸ ਤਹਿਤ ਐਚ.ਆਈ.ਵੀ ਨਾਲ ਜੀਵਨ ਬਤੀਤ ਕਰ ਰਹੀਆਂ ਔਰਤਾਂ ਵਿਚ ਅਣਚਾਹੇ ਗਰਭ-ਧਾਰਨ ਨੂੰ ਰੋਕਣਾ, ਗਰਭਵਤੀ ਔਰਤਾਂ ਦੀ ਐਚ.ਆਈ.ਵੀ. ਤੇ ਸਿਫਲਸ ਲਈ ਜਾਂਚ ਦਾ ਉਚਿੱਤ ਪ੍ਰਬੰਧਨ, ਬੱਚਿਆਂ ਦੀ ਸ਼ੁਰੂਆਤੀ ਜਾਂਚ (ਈ.ਆਈ.ਡੀ.) ਅਤੇ ਐਚ.ਆਈ.ਵੀ. /ਸਿਫਲਸ ਦੇ ਸੰਪਰਕ ਵਿਚ ਆਏ ਬੱਚਿਆਂ ਦੀ ਦੇਖਭਾਲ, ਜ਼ਰੂਰੀ ਸਮੱਗਰੀ ਦੀ ਉਪਲਬਧਤਾ, ਸਪਲਾਈ ਚੇਨ ਨੂੰ ਮਜ਼ਬੂਤ ਕਰਨਾ, ਰਾਜ ਪੱਧਰ ’ਤੇ ਐਨ.ਐਚ.ਐਮ ਤੇ ਐਸ.ਏ.ਸੀ.ਐਸ ਅਧੀਨ ਈ.ਵੀ.ਟੀ.ਐਚ.ਐਸ ਨਾਲ ਸਬੰਧਿਤ ਗਤੀਵਿਧੀਆਂ ਦਾ ਰਿਕਾਰਡ ਰੱਖਣਾ ਤੇ ਰਿਪੋਰਟਿੰਗ ਕਰਨਾ, ਮਾਂ ਤੋਂ ਬੱਚੇ ਵਿਚ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਗਰਭਵਤੀ ਔਰਤਾਂ ਦੀ ਕਾਉਂਸਲਿੰਗ, ਫਾਲੋਅੱਪ, ਐਚ.ਆਈ.ਵੀ ਅਤੇ ਸਿਫਲਸ ਦੇ ਮਾਂ ਤੋਂ ਬੱਚੇ ਵਿਚ ਫੈਲਣ ਨੂੰ ਰੋਕਣ ਲਈ ਗਰਭਵਤੀ ਔਰਤਾਂ ਦੀ ਪ੍ਰਭਾਵਸ਼ਾਲੀ ਕੌਂਸਲਿੰਗ, ਸਮੇਂ ਸਿਰ ਜਾਂਚ, ਉਚਿੱਤ ਪ੍ਰਬੰਧਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਸੈਸ਼ਨ ਦਾ ਉਦੇਸ਼ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਈ.ਵੀ.ਟੀ.ਐਚ.ਐਸ. ਪ੍ਰੋਗਰਾਮ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਮਨਪ੍ਰੀਤ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਆਈ. ਸੀ. ਟੀ. ਸੀ. ਕੌਂਸਲਰ ਅਮਨਪ੍ਰੀਤ ਕੌਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਲੋਂ ਜੀਵਨ ਕੌਸ਼ਲ, ਸਵੈ-ਜਾਗਰੂਕਤਾ ਤੇ ਭਾਵਨਾਤਮਿਕ ਨਿਯਮਨ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ ਚੋਣਾਂ ਨੇੜੇ ਆਉਂਦਿਆਂ ਦੇਖ ‘ਆਪ’ ਸਰਕਾਰ ਨੇ ਨੀਂਹ ਪੱਥਰਾਂ ਦੀ ਰਾਜਨੀਤੀ ਕੀਤੀ ਸ਼ੁਰੂ- ਰਾਜੂ ਖੰਨਾ
Ad Position 24