27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਟੁੱਟੀ ਸੜਕ ਨੂੰ ਬਣਵਾਉਣ ਲਈ ਬਸੰਤਪੁਰਾ ਅੱਡੇ ’ਤੇ ਕਾਂਗਰਸੀਆਂ ਲਗਾਇਆ ਧਰਨਾ

ਰਾਜਪੁਰਾ, 27 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 28-09-2026
ਰਾਜਪੁਰਾ, 27 ਸਤੰਬਰ (ਜੀ.ਪੀ. ਸਿੰਘ)- ਬਸੰਤਪੁਰਾ ਤੋਂ ਚੁੰਨੀ ਵਾਇਆ ਪਿੰਡ ਭਗੜਾਣਾ ਦੇ 25 ਪਿੰਡਾਂ ਨੂੰ ਜੋੜਨ ਵਾਲੀ ਟੁੱਟੀ ਅਤੇ ਵੱਡੇ-ਵੱਡੇ ਟੋਇਆਂ ਵਾਲੀ ਸੜਕ ਨੂੰ ਬਣਾਉਣ ਲਈ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ’ਤੇ ਪਿੰਡ ਬਸੰਤਪੁਰਾ ਅੱਡੇ ’ਤੇ ਬਣੇ ਫਲਾਈਓਵਰ ਹੇਠਾਂ ਕਾਂਗਰਸੀ ਵਰਕਰਾਂ ਤੇ ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ ਲਗਾਇਆ ਗਿਆ ਅਤੇ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਲਕਾ ਵਿਚ ਮੌਜੂਦਾ ਹਲਕਾ ਵਿਧਾਇਕਾ ਨੇ ਦਰਜਨਾਂ ਨੀਂਹ ਪੱਥਰ ਰੱਖੇ ਹਨ ਪਰ ਕੰਮ ਕਿਸੇ ਦਾ ਵੀ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਸੰਤਪੁਰਾ ਤੋਂ ਚੁੰਨੀ ਵਾਇਆ ਭਗੜਾਣਾ ਜਾਣ ਵਾਲੀ ਸੜਕ ਦਾ ਬਣਵਾਉਣ ਲਈ ਨੀਂਹ ਪੱਥਰ ਇਕ ਸਾਲ ਪਹਿਲਾਂ ਰੱਖਿਆ ਗਿਆ ਸੀ ਤੇ ਸੜਕ ਅਜੇ ਤੱਕ ਨਹੀਂ ਬਣਨੀ ਸ਼ੁਰੂ ਹੋਈ। ਕੰਬੋਜ ਨੇ ਕਿਹਾ ਕਿ ਲੰਘੇ ਸਾਢੇ 4 ਸਾਲਾਂ ’ਚ ਕਿਸੇ ਪਿੰਡ ਨੂੰ ਕੋਈ ਗਰਾਂਟ ਨਹੀਂ ਮਿਲੀ ਤੇ ਵਿਧਾਇਕਾ ਬੀ.ਡੀ.ਪੀ.ਓ. ਰਾਜਪੁਰਾ ਤੇ ਪੰਚਾਇਤ ਸਕੱਤਰ ਨਾਲ ਮਿਲ ਕੇ ਪਿੰਡਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ’ਚ ਲੱਗੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਸੜਕ 10 ਦਿਨਾਂ ਦੇ ਅੰਦਰ ਬਣਨੀ ਸ਼ੁਰੂ ਨਾਂਹ ਹੋਈ ਤਾਂ ਮੁੱਖ ਰਾਜ ਮਾਰਗ ਜਾਮ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਨਿੰਮਾ, ਗੁਰਸੇਵਕ ਸਿੰਘ ਬਲਸੂਆਂ, ਹਰਨੇਕ ਸਿੰਘ ਅਲੂਣਾ, ਜੀਤ ਸਿੰਘ ਪੰਮੀ ਉਗਾਣੀ, ਗੁਰਮੀਤ ਸਿੰਘ ਬਸੰਤਪੁਰਾ, ਰਮਨਦੀਪ ਸਿੰਘ ਬਲਸੂਆਂ, ਸੇਵਕ ਸਿੰਘ, ਕਰਮਜੀਤ ਸਿੰਘ ਨੈਣਾ, ਅਮਰਿੰਦਰ ਸਿੰਘ ਬਲਸੂਆਂ, ਰਸ਼ਨਦੀਪ ਸਿੰਘ, ਨੀਲੂ ਸਰਾਏਬੰਜਾਰਾ, ਹਰਪ੍ਰੀਤ ਸਿੰਘ ਅਲੂਣਾ ਸਮੇਤ ਸੈਂਕੜੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਪਾਤੜਾਂ ਇਲਾਕੇ ਦਾ ਕੀਤਾ ਦੌਰਾ ਅਗਲੀ ਖ਼ਬਰ ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਸ਼ਾਲ ਯਾਤਰਾ ਦੀ ਸ਼ੁਰੂਆਤ
Ad Position 24