ਗਿਆਨੇਸ਼ ਕੁਮਾਰ ਤੇ ਭਾਜਪਾ ਨੇ ਮਿਲ ਕੇ ਵੋਟ ਚੋਰੀ ਕਰਕੇ ਲੋਕਤੰਤਰ ਦਾ ਕੀਤਾ ਘਾਣ- ਡਾ. ਨਰੇਸ਼ ਚੌਹਾਨ
ਖਮਾਣੋਂ, 27 ਸਤੰਬਰ (ਜੋਗਿੰਦਰ ਪਾਲ)- ਸਾਈ ਹਸਪਤਾਲ ਵਿਖੇ ਸਾਬਕਾ ਐਸ. ਐਮ.
ਖਮਾਣੋਂ, 27 ਸਤੰਬਰ (ਜੋਗਿੰਦਰ ਪਾਲ)- ਸਾਈ ਹਸਪਤਾਲ ਵਿਖੇ ਸਾਬਕਾ ਐਸ. ਐਮ. ਓ. ਡਾ. ਨਰੇਸ਼ ਚੌਹਾਨ ਨੇ ਵੱਖ-ਵੱਖ ਪਿੰਡਾਂ ਦੀ ਨਾਰੀ ਸ਼ਕਤੀ ਨਾਲ ਮੀਟਿੰਗ ਕੀਤੀ। ਇਸ ਮੌਕੇ ਡਾ. ਚੌਹਾਨ ਨੇ ਇਲੈੱਕਸ਼ਨ ਕਮਿਸ਼ਨ ਦੇ ਚੇਅਰਮੈਨ ਗਿਆਨੇਸ਼ ਕੁਮਾਰ ਦੁਆਰਾ ਆਪਣੇ ਪਦ ਦੀ ਗ਼ਲਤ ਉਪਯੋਗ ਕਰਕੇ ਭਾਜਪਾ ਨੂੰ ਵੋਟ ਚੋਰੀ ਕਰਨ ਵਿਚ ਕੀਤੀ ਮਦਦ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਲੈੱਕਸ਼ਨ ਕਮਿਸ਼ਨ ਵਿਚ ਤਿੰਨ ਮੈਂਬਰੀ ਕਮੇਟੀ ਹੁੰਦੀ ਹੈ, ਜਿਸ ਵਿਚ ਗਿਆਨੇਸ਼ ਕੁਮਾਰ, ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਫ਼ੈਸਲਾ ਲੈਣ ਲਈ ਤਿੰਨੋ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ, ਪਰ ਖ਼ਬਰਾਂ ਦੇ ਹਵਾਲੇ ਵਿਚ ਇਹ ਸਾਹਮਣੇ ਆਇਆ ਹੈ ਕਿ ਗਿਆਨੇਸ਼ ਕੁਮਾਰ ਨੇ ਪਿਛਲੇ 14 ਫ਼ੈਸਲੇ ਬਿਨਾਂ ਮੈਂਬਰਾਂ ਦੀ ਸਹਿਮਤੀ ਤੋਂ ਕੀਤੇ ਹਨ ਜਿਸ ਨਾਲ ਵੋਟ ਸੂਚੀ ’ਚੋਂ ਕਈ ਵੋਟਰਾਂ ਦੇ ਨਾਮ ਕੱਟ ਦਿੱਤੇ ਹਨ ਜਿਸ ਨੂੰ ਕਿ ਐਸ.ਆਈ.ਆਰ. ਦੀ ਪ੍ਰਕਿਰਿਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਿਛਲੇ ਦੋ ਸਾਲਾਂ ਤੋਂ ਇਹ ਉਜਾਗਰ ਕਰ ਰਹੇ ਹਨ ਕਿ ਭਾਜਪਾ ਦੀ ਮੋਦੀ ਸਰਕਾਰ ਇਲੈੱਕਸ਼ਨ ਕਮਿਸ਼ਨਰ ਨਾਲ ਮਿਲ ਕੇ ਵੋਟਰ ਸੂਚੀ ਵਿਚੋਂ ਭਾਜਪਾ ਦੀਆਂ ਨੀਤੀਆਂ ਤੋਂ ਦੁਖੀ ਲੋਕਾਂ ਨੂੰ ਕੱਢ ਰਹੇ ਹਨ ਅਤੇ ਭਾਜਪਾ ਨਾਲ ਸਹਿਮਤ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਵੋਟ ਸੂਚੀ ਨਾਲ ਜੋੜ ਰਹੇ ਹਨ। ਡਾ. ਚੌਹਾਨ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਹੁਣ ਜ਼ਿਆਦਾ ਦੇਰ ਸੈਂਟਰ ਵਿਚ ਨਹੀਂ ਰਹਿ ਸਕਦੀ, ਕਿਉਂਕਿ ਉਨ੍ਹਾਂ ਤੇ ਵੋਟ ਚੋਰੀ ਦੇ ਲਾਏ ਗਏ ਦੋਸ਼ ਸਾਬਤ ਹੋ ਰਹੇ ਹਨ ਤੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਇਸ ਮੌਕੇ ਪਰਮਜੀਤ ਕੌਰ ਰਾਣਵਾਂ, ਹਰਜਿੰਦਰ ਕੌਰ ਅਮਰਾਲਾ, ਬਲਵਿੰਦਰ ਕੌਰ, ਮਮਤਾ, ਹਰਮੇਸ਼ ਕੌਰ ਕਾਲੇਵਾਲ, ਰਣਜੀਤ ਕੌਰ, ਕਮਲਜੀਤ ਕੌਰ, ਦਲਜਿੰਦਰ ਕੌਰ , ਸੁਰੇਸ਼ ਰਾਣੀ, ਰਸ਼ਪਾਲ ਕੌਰ ਤੇ ਪਰਮਜੀਤ ਕੌਰ ਰਾਣਵਾਂ ਆਦਿ ਹਾਜ਼ਰ ਹਨ।