30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਰਾਈਜ਼ਿੰਗ ਸਟਾਰ ਸ਼ੂਟਿੰਗ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ

ਮੰਡੀ ਗੋਬਿੰਦਗੜ੍ਹ, 30 ਸਤੰਬਰ (ਇਕਬਾਲਦੀਪ ਸੰਧੂ)-ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਰਾਈਜ਼ਿੰਗ ਸਟਾਰ ਸ਼ੂਟਿੰਗ ਅਕੈਡਮੀ ਮੰਡੀ ਗੋਬਿੰਦਗੜ੍ਹ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 10 ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਵਿਚ 6 ਸੋਨੇ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਲ ਹੈ।

Ad Position 21
No active advertisement
ਅਜੀਤ ਡੈਸਕ 01-10-2026
ਮੰਡੀ ਗੋਬਿੰਦਗੜ੍ਹ, 30 ਸਤੰਬਰ (ਇਕਬਾਲਦੀਪ ਸੰਧੂ)-ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਰਾਈਜ਼ਿੰਗ ਸਟਾਰ ਸ਼ੂਟਿੰਗ ਅਕੈਡਮੀ ਮੰਡੀ ਗੋਬਿੰਦਗੜ੍ਹ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 10 ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਵਿਚ 6 ਸੋਨੇ, 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੋਨੀਆ ਸ਼ਰਮਾ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿਚ ਰਨਵੀਰ ਸਿੰਘ ਨੇ ਅੰਡਰ-21 ਏਅਰ ਰਾਈਫ਼ਲ ਵਿਚ ਸੋਨੇ ਦਾ ਤਗਮਾ, ਮਨਿੰਦਰ ਸਿੰਘ ਨੇ ਅੰਡਰ-17 ਏਅਰ ਰਾਈਫ਼ਲ ਵਿੱਚ ਸੋਨੇ ਦਾ ਤਗਮਾ, ਗੁਰਵੀਰ ਸਿੰਘ ਨੇ ਅੰਡਰ-17 ਓਪਨ ਸਾਈਟ ਰਾਈਫ਼ਲ ਵਿਚ ਸੋਨੇ ਦਾ ਤਗਮਾ ਅਤੇ ਸ਼ਿਵਰਾਜ ਪਨਵਰ ਨੇ ਅੰਡਰ-17 ਏਅਰ ਪਿਸਟਲ ਵਿਚ ਚਾਂਦੀ ਦਾ ਤਗਮਾ ਜਿੱਤਿਆ। ਲੜਕੀਆਂ ਦੇ ਵਰਗ ਵਿੱਚ ਅਵਰੀਤ ਕੌਰ ਨੇ ਅੰਡਰ-14 ਏਅਰ ਪਿਸਟਲ ਵਿਚ ਸੋਨੇ ਦਾ ਤਗਮਾ, ਹੇਜ਼ਲ ਭਾਮਰੀ ਨੇ ਅੰਡਰ-14 ਏਅਰ ਪਿਸਟਲ ਵਿਚ ਚਾਂਦੀ ਦਾ ਤਗਮਾ, ਮਹਿਕਾ ਨੇ ਅੰਡਰ-14 ਏਅਰ ਪਿਸਟਲ ਵਿਚ ਕਾਂਸੀ ਦਾ ਤਗਮਾ, ਪਵਨੀਤ ਕੌਰ ਨੇ ਅੰਡਰ-17 ਏਅਰ ਪਿਸਟਲ ਵਿਚ ਸੋਨੇ ਦਾ ਤਗਮਾ, ਸਿਮਰਨ ਕੌਰ ਨੇ ਅੰਡਰ-21 ਏਅਰ ਰਾਈਫ਼ਲ ਵਿਚ ਸੋਨੇ ਦਾ ਤਗਮਾ ਤੇ ਅਨੁਸ਼ਕਾ ਸ਼ਰਮਾ ਨੇ ਅੰਡਰ-21 ਏਅਰ ਰਾਈਫ਼ਲ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰਤਨਗੜ੍ਹ ਵਿਖੇ ਬਲਾਕ ਪੱਧਰੀ ਖੇਤੀਬਾੜੀ ਕੈਂਪ ਲਗਾਇਆ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਸ੍ਰੀ ਰਾਮ ਮੰਦਿਰ ਗੋਪਾਲ ਮਾਰਕੀਟ ਵਿਖੇ ਸ੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ
Ad Position 24