ਕਾਂਗਰਸੀ ਆਗੂਆਂ ਨੇ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਖਮਾਣੋਂ, 2 ਅਕਤੂਬਰ (ਜੋਗਿੰਦਰ ਪਾਲ)- ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਸੱਚ, ਅਹਿੰਸਾ ਅਤੇ ਸਾਦਗੀ ਦੇ ਸਿਧਾਂਤਾਂ ਨੂੰ ਯਾਦ ਕੀਤਾ।
ਖਮਾਣੋਂ, 2 ਅਕਤੂਬਰ (ਜੋਗਿੰਦਰ ਪਾਲ)- ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਸੱਚ, ਅਹਿੰਸਾ ਅਤੇ ਸਾਦਗੀ ਦੇ ਸਿਧਾਂਤਾਂ ਨੂੰ ਯਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸੱਚ ਅਤੇ ਅਹਿੰਸਾ ਦੇ ਰਸਤੇ ’ਤੇ ਚੱਲਦਿਆਂ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਅਤੇ ਦੇਸ਼ ਲਈ ਪ੍ਰੇਰਣਾਦਾਇਕ ਹਨ । ਉਨ੍ਹਾਂ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਆਪਸੀ ਭਾਈਚਾਰਾ, ਸ਼ਾਂਤੀ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸਿੰਘ ਜੀਤੀ ਪ੍ਰਧਾਨ ਬਲਾਕ ਖਮਾਣੋਂ, ਡਾ. ਨਰੇਸ਼ ਚੌਹਾਨ, ਐਡਵੋਕੇਟ ਗੁਰਜੀਤ ਸਿੰਘ ਮਾਰਵਾ, ਇੰਦਰਜੀਤ ਸਿੰਘ ਦੀਵਾਨਾ, ਅਮੀ ਚੰਦ ਭਟੇੜੀ ਪ੍ਰਧਾਨ ਬਲਾਕ ਬਸੀ ਪਠਾਣਾਂ, ਨਾਜ਼ਰ ਸਿੰਘ ਰੱਤੋਂ ਪ੍ਰਧਾਨ ਕਿਸਾਨ ਸੈੱਲ ਬਲਾਕ ਖਮਾਣੋਂ, ਨੰਬਰਦਾਰ ਨੱਥੂ ਰਾਮ ਨੰਗਲਾਂ ਜ਼ਿਲ੍ਹਾ ਮੀਤ ਪ੍ਰਧਾਨ, ਹਰਮਨਜੀਤ ਸਿੰਘ ਸੇਖੋਂ, ਮਨਤੇਜ ਸਿੰਘ ਜਟਾਣਾ, ਗੋਬਿੰਦ ਭਟੇੜੀ, ਤੇਜਿੰਦਰ ਕੁੱਕੂ, ਜਸਮੀਤ ਸਿੰਘ ਮਾਰਵਾ, ਨੰਬਰਦਾਰ ਅਵਤਾਰ ਸਿੰਘ ਖਮਾਣੋਂ ਅਤੇ ਸੁਰਿੰਦਰ ਸਿੰਘ ਬਰਵਾਲੀ ਹਾਜ਼ਰ ਸਨ।