03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 6 ਦਿਨਾ ਸਿਖਲਾਈ ਕੋਰਸ ਕਰਵਾਇਆ

ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਮਨਪ੍ਰੀਤ ਸਿੰਘ)-ਪੇਂਡੂ ਔਰਤਾਂ ਵਿਚ ਹੁਨਰ ਵਿਕਾਸ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ‘ਸਜਾਵਟੀ ਵਸਤੂਆਂ ਦੀ ਤਿਆਰੀ’ ਵਿਸ਼ੇ ’ਤੇ 6 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਡਿਪਟੀ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 04-10-2026
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਮਨਪ੍ਰੀਤ ਸਿੰਘ)-ਪੇਂਡੂ ਔਰਤਾਂ ਵਿਚ ਹੁਨਰ ਵਿਕਾਸ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ‘ਸਜਾਵਟੀ ਵਸਤੂਆਂ ਦੀ ਤਿਆਰੀ’ ਵਿਸ਼ੇ ’ਤੇ 6 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਸਜਾਵਟੀ ਵਸਤੂਆਂ ਤਿਆਰ ਕਰਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੋਮਬੱਤੀ ਬਣਾਉਣ, ਦੀਵਾ ਸਜਾਵਟ ਅਤੇ ਰੇਜ਼ਿਨ ਆਰਟ ਸਬੰਧੀ ਵਿਸ਼ੇਸ਼ ਪ੍ਰੈਕਟੀਕਲ ਡੈਮੋਨਸਟਰੇਸ਼ਨ ਕਰਵਾਏ ਗਏ। ਭਾਗੀਦਾਰਾਂ ਨੂੰ ਕੱਚੇ ਮਾਲ ਦੀ ਚੋਣ, ਲੋੜੀਂਦੇ ਸਾਜ਼ੋ-ਸਾਮਾਨ ਦੀ ਵਰਤੋਂ, ਰੰਗਾਂ ਅਤੇ ਡਿਜ਼ਾਈਨਾਂ ਦੀ ਚੋਣ, ਉਤਪਾਦ ਦੀ ਫਿਨਿਸਿੰਗ ਅਤੇ ਤਿਆਰ ਵਸਤੂਆਂ ਦੀ ਆਕਰਸ਼ਕ ਪੈਕਿੰਗ ਅਤੇ ਪੇਸ਼ਕਾਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਮਨੀਸ਼ਾ ਭਾਟੀਆ ਅਸਿਸਟੈਂਟ ਪ੍ਰੋਫੈਸਰ (ਹੋਮ ਸਾਇੰਸ) ਵਲੋਂ ਵੇਸਟ ਜਾਂ ਘੱਟ ਲਾਗਤ ਵਾਲੀ ਸਮੱਗਰੀ ਦੀ ਮੁੜ ਵਰਤੋਂ ਕਰਕੇ ਉਪਯੋਗੀ ਅਤੇ ਆਕਰਸ਼ਕ ਸਜਾਵਟੀ ਵਸਤੂਆਂ ਤਿਆਰ ਕਰਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਨਾਲ ਭਾਗੀਦਾਰਾਂ ਨੂੰ ਵਾਤਾਵਰਣ-ਪੱਖੀ ਤਰੀਕਿਆਂ ਨੂੰ ਅਪਣਾਉਣ ਦੇ ਨਾਲ-ਨਾਲ ਘਰੇਲੂ ਪੱਧਰ ’ਤੇ ਛੋਟਾ ਉੱਦਮ ਸ਼ੁਰੂ ਕਰਕੇ ਵਾਧੂ ਆਮਦਨ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੈਫਰਨ ਸਿਟੀ ਸਕੂਲ ਨੇ ਰਾਜ ਅਤੇ ਜ਼ਿਲ੍ਹਾ ਪੱਧਰੀ ਖੇਡ ਚੈਂਪੀਅਨਸ਼ਿਪ ਵਿਚ ਗੱਡੇ ਝੰਡੇ ਅਗਲੀ ਖ਼ਬਰ ਵਾਰਡ ਨੰਬਰ 9 ਦੀਆਂ ਕੱਚੀਆਂ ਗਲੀਆਂ ਨੂੰ ਲੈ ਕੇ ਰਾਜੂ ਖੰਨਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24