ਸ੍ਰੀ ਰਾਮ-ਲੀਲ੍ਹਾ ਕਮੇਟੀ ਨੇ ਅਗਰਵਾਲ ਧਰਮਸ਼ਾਲਾ ਵਿਖੇ ਝੰਡੇ ਦੀ ਰਸਮ ਕੀਤੀ ਅਦਾ
ਬਸੀ ਪਠਾਣਾਂ, 6 ਅਕਤੂਬਰ (ਰਜਿੰਦਰ ਸ਼ਰਮਾ)- ਸ੍ਰੀ ਰਾਮ-ਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਸ੍ਰੀ ਰਾਮ-ਲੀਲ੍ਹਾ ਦੇ ਮੰਚਨ ਲਈ ਝੰਡੇ ਦੀ ਰਸਮ ਸ਼ਰਧਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਦਾ ਕੀਤੀ ਗਈ। ਇਸ ਮੌਕੇ ਪੰਡਿਤ ਲਲਿਤ ਮੋਹਨ ਭਾਰਦਵਾਜ ਵਲੋਂ ਪੂਰੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾਈ ਗਈ ਅਤੇ ਭਗਵਾਨ ਸ੍ਰੀ ਰਾਮ ਦੇ ਪਾਵਨ ਨਾਮ ਦਾ ਸਿਮਰਨ ਕਰਦਿਆਂ ਝੰਡੇ ਦੀ ਰਸਮ ਸੰਪੰਨ ਕਰਵਾਈ ਗਈ।
ਅ
ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ-ਲੀਲ੍ਹਾ ਕਮੇਟੀ ਦੇ ਸਮੂਹ ਅਹੁਦੇਦਾਰ ਕਲਾਕਾਰ ਅਤੇ ਮੈਂਬਰ ਰਾਮ ਲੀਲ੍ਹਾ ਦੇ ਮੰਚਨ ਲਈ ਝੰਡੇ ਦੀ ਰਸਮ ਅਦਾ ਕਰਦੇ ਹੋਏ ਨਾਲ ਹੋਰ। ਤਸਵੀਰ :ਰਾਜਿੰਦਰ ਸ਼ਰਮਾ
07-10-2026
ਬਸੀ ਪਠਾਣਾਂ, 6 ਅਕਤੂਬਰ (ਰਜਿੰਦਰ ਸ਼ਰਮਾ)- ਸ੍ਰੀ ਰਾਮ-ਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਅਗਰਵਾਲ ਧਰਮਸ਼ਾਲਾ ਵਿਖੇ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਸ੍ਰੀ ਰਾਮ-ਲੀਲ੍ਹਾ ਦੇ ਮੰਚਨ ਲਈ ਝੰਡੇ ਦੀ ਰਸਮ ਸ਼ਰਧਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਦਾ ਕੀਤੀ ਗਈ। ਇਸ ਮੌਕੇ ਪੰਡਿਤ ਲਲਿਤ ਮੋਹਨ ਭਾਰਦਵਾਜ ਵਲੋਂ ਪੂਰੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾਈ ਗਈ ਅਤੇ ਭਗਵਾਨ ਸ੍ਰੀ ਰਾਮ ਦੇ ਪਾਵਨ ਨਾਮ ਦਾ ਸਿਮਰਨ ਕਰਦਿਆਂ ਝੰਡੇ ਦੀ ਰਸਮ ਸੰਪੰਨ ਕਰਵਾਈ ਗਈ। ਇਸ ਮੌਕੇ ਪੰਡਿਤ ਲਲਿਤ ਮੋਹਨ ਭਾਰਦਵਾਜ ਨੇ ਕਿਹਾ ਕਿ ਸ੍ਰੀ ਰਾਮ-ਲੀਲ੍ਹਾ ਕਮੇਟੀ ਦੇ ਸਮੂਹ ਮੈਂਬਰ ਅਤੇ ਕਲਾਕਾਰਾਂ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋ ਰਿਹਾ ਹੈ। ਕਮੇਟੀ ਦੇ ਸਕੱਤਰ ਮਨੋਜ ਭੰਡਾਰੀ ਨੇ ਸਮਾਗਮ ਵਿਚ ਪਹੁੰਚੇ ਸਮੂਹ ਪਤਵੰਤਿਆਂ, ਮੈਂਬਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼੍ਰੀ ਰਾਮ-ਲੀਲ੍ਹਾ ਦਾ ਮੰਚਨ 6 ਤੋਂ 21 ਅਕਤੂਬਰ ਤੱਕ ਰੋਜ਼ਾਨਾ ਰਾਤ 8:30 ਵਜੇ ਤੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਐਤਵਾਰ ਨੂੰ ਸ਼ਾਮ 5 ਵਜੇ ਸ੍ਰੀ ਸ਼ਿਵ ਦੁਰਗਾ ਮੰਦਰ ਬਸੀ ਪਠਾਣਾਂ ਤੋਂ ਭਗਵਾਨ ਸ੍ਰੀ ਰਾਮ ਜੀ ਦੀ ਬਾਰਾਤ ਧੂਮਧਾਮ ਨਾਲ ਰਵਾਨਾ ਹੋਵੇਗੀ, ਜਦਕਿ 20 ਅਕਤੂਬਰ ਨੂੰ ਦਸਹਿਰਾ ਉਤਸਵ ਦਸਹਿਰਾ ਗਰਾਊਂਡ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਮ-ਲੀਲ੍ਹਾ ਦੇ ਸਮੂਹ ਧਾਰਮਿਕ ਸਮਾਗਮਾਂ ਵਿਚ ਪਰਿਵਾਰ ਸਮੇਤ ਸ਼ਾਮਲ ਹੋ ਕੇ ਪ੍ਰਭੂ ਸ੍ਰੀ ਰਾਮ ਦੀਆਂ ਸਿੱਖਿਆਵਾਂ ਨਾਲ ਜੁੜਦੇ ਹੋਏ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਕੈਸ਼ੀਅਰ ਜਤਿਨ ਪਰਾਸ਼ਰ, ਮੀਤ ਪ੍ਰਧਾਨ ਬਲਰਾਮ ਚਾਵਲਾ, ਸਕੱਤਰ ਗੁਰਵਿੰਦਰ ਮਿੰਟੂ, ਸਟੋਰ ਕੀਪਰ ਰਵਿੰਦਰ ਰੰਮੀ, ਨਿਰਦੇਸ਼ਕ ਹਰੀਸ਼ ਥਰੇਜਾ, ਕੁਲਦੀਪ ਕਿੱਪੀ, ਕਮਲ ਬੈਰਾਗੀ, ਅਸ਼ੋਕ ਗੌਤਮ, ਸੰਦੀਪ ਧੀਰ, ਖੁਸ਼ਦੀਪ ਮਲਹੋਤਰਾ, ਨੰਦ ਲਾਲ, ਨੀਰਜ ਮਲਹੋਤਰਾ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਨਰੇਸ਼ ਵਰਮਾ, ਜਤਿੰਦਰ ਸ਼ਰਮਾ, ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ, ਰਾਕੇਸ਼ ਗੁਪਤਾ, ਰਾਜੀਵ ਕੁਮਾਰ, ਨਿਯਮ ਭੰਡਾਰੀ , ਗੌਰਵ, ਜੈ ਕਟਾਰੀਆ, ਤੁਸ਼ਾਰ ਗੁਲਾਟੀ, ਮਾਨਵ, ਯਸ਼ ਮੁਖੀਜਾ, ਅੰਮ੍ਰਿਤ ਬਾਜਵਾ, ਰਿਧਮ ਸੱਪਲ, ਮਨੀਸ਼ ਕੁਮਾਰ ਸਮੇਤ ਰਾਮ-ਲੀਲ੍ਹਾ ਕਮੇਟੀ ਦੇ ਸਮੂਹ ਕਲਾਕਾਰ ਅਤੇ ਸੇਵਾਦਾਰ ਹਾਜ਼ਰ ਸਨ।