06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਸੀ ਪਠਾਣਾਂ ਯੂਥ ਕਾਂਗਰਸ ਵਲੋਂ ਚੁੰਨੀ ਤੇ ਖਮਾਣੋਂ ’ਚ ਹੋਣਗੀਆਂ ਰੈਲੀਆਂ

ਖਮਾਣੋਂ, 6 ਅਕਤੂਬਰ (ਮਨਮੋਹਣ ਸਿੰਘ ਕਲੇਰ)- ਹਲਕਾ ਬਸੀ ਪਠਾਣਾਂ ਯੂਥ ਕਾਂਗਰਸ ਵਲੋਂ ਆਉਣ ਵਾਲੀ 10 ਤੇ 11 ਅਕਤੂਬਰ ਨੂੰ ਪਿੰਡ ਚੁੰਨੀ ਤੇ ਖਮਾਣੋਂ ਵਿਚ ਇੰਡੀਅਨ ਯੂਥ ਕਾਂਗਰਸ ਵਲੋਂ ਚੱਲ ਰਹੀ ਮੁਹਿੰਮ ‘ਘਰ-ਘਰ ਤਿਰੰਗਾ’ ਤਹਿਤ ਦੋ ਹੋਰ ਰੈਲੀਆਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸਾਂਝਾ ਕਰਦਿਆਂ ਹਲਕਾ ਯੂਥ ਪ੍ਰਧਾਨ ਹਰਮਨ ਸਿੰਘ ਸਿੱਧੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਪਿਛਲੇ ਮਹੀਨੇ ਵਿਚ ਭੜੀ ਅਤੇ ਬਸੀ ਪਠਾਣਾਂ ਵਿਖੇ ਕੀਤੀਆਂ ਰੈਲੀਆਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਅਗਲੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

Ad Position 21
No active advertisement
ਯੂਥ ਆਗੂ ਰੈਲੀਆਂ ਸਬੰਧੀ ਜਾਣਕਾਰੀ ਦੇਣ ਮੌਕੇ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 07-10-2026
ਖਮਾਣੋਂ, 6 ਅਕਤੂਬਰ (ਮਨਮੋਹਣ ਸਿੰਘ ਕਲੇਰ)- ਹਲਕਾ ਬਸੀ ਪਠਾਣਾਂ ਯੂਥ ਕਾਂਗਰਸ ਵਲੋਂ ਆਉਣ ਵਾਲੀ 10 ਤੇ 11 ਅਕਤੂਬਰ ਨੂੰ ਪਿੰਡ ਚੁੰਨੀ ਤੇ ਖਮਾਣੋਂ ਵਿਚ ਇੰਡੀਅਨ ਯੂਥ ਕਾਂਗਰਸ ਵਲੋਂ ਚੱਲ ਰਹੀ ਮੁਹਿੰਮ ‘ਘਰ-ਘਰ ਤਿਰੰਗਾ’ ਤਹਿਤ ਦੋ ਹੋਰ ਰੈਲੀਆਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸਾਂਝਾ ਕਰਦਿਆਂ ਹਲਕਾ ਯੂਥ ਪ੍ਰਧਾਨ ਹਰਮਨ ਸਿੰਘ ਸਿੱਧੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਪਿਛਲੇ ਮਹੀਨੇ ਵਿਚ ਭੜੀ ਅਤੇ ਬਸੀ ਪਠਾਣਾਂ ਵਿਖੇ ਕੀਤੀਆਂ ਰੈਲੀਆਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਅਗਲੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਾਰੇ ਬਸੀ ਪਠਾਣਾਂ ਹਲਕੇ ਤੇ ਖ਼ਾਸ ਕਰਕੇ ਚੁੰਨੀ ਤੇ ਖਮਾਣੋਂ ਦੇ ਨਾਲ ਲੱਗਦੇ ਪਿੰਡਾਂ ਵਿਚੋਂ ਨੌਜਵਾਨ, ਪਾਰਟੀ ਵਰਕਰ, ਅਹੁਦੇਦਾਰ ਅਤੇ ਆਗੂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੈਲੀਆਂ ਦੀ ਪ੍ਰਧਾਨਗੀ ਸੀਨੀਅਰ ਕਾਂਗਰਸੀ ਆਗੂ ਇੰਟਕ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਡਾ. ਮਨੋਹਰ ਸਿੰਘ ਕਰਨਗੇ। ਇਲਾਕੇ ਦੇ ਪ੍ਰਮੁੱਖ ਕਾਂਗਰਸ ਪਾਰਟੀ ਆਗੂ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਆਖਿਆ ਕਿ ਇਸ ਮੌਕੇ ਕਈ ਨਵੇਂ ਚਿਹਰੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਗੇ। ਖਮਾਣੋਂ ਬਲਾਕ ਯੂਥ ਕਾਂਗਰਸ ਪ੍ਰਧਾਨ ਹਰਜਸ ਸਿੰਘ ਅਤੇ ਬਲਾਕ ਬਸੀ ਮੀਤ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਰੈਲੀਆਂ ਦਾ ਆਯੋਜਨ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਕੀਤਾ ਜਾਵੇਗਾ ਜਿੱਥੇ ਯੂਥ ਕਾਂਗਰਸ ਦੀ ਮੁਹਿੰਮ ‘ਘਰ-ਘਰ ਤਿਰੰਗਾ’ ਨੂੰ ਹਲਕੇ ਭਰ ਵਿਚ ਚਲਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਖਮਾਣੋਂ ਰੈਲੀ ਬਾਬਾ ਪੂਰਨਗਿਰ ਮੇਲੇ ਵਾਲੇ ਦਿਨ ਉਨ੍ਹਾਂ ਦੇ ਸਥਾਨਾਂ ਨੇੜੇ ਸਥਿਤ ਕਨਾਲ ਵਿਸ਼ਰਾਮ ਘਰ ਦੇ ਸਾਹਮਣੇ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰਨ ਲਈ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ। ਯੂਥ ਆਗੂਆਂ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਪ੍ਰਸਿੱਧ ਦੁਗਾਣਾ ਜੋੜੀ ਹੁਸ਼ਿਆਰ ਮਾਹੀ ਤੇ ਰਮਨ ਸੱਗੂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਿਲਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਘਰ-ਘਰ ਪ੍ਰਚਾਰ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਪਿੰਡ ਬਹਿਰਾਮਪੁਰ ’ਚ ਜ਼ਮੀਨੀ ਰਸਤੇ ਨੂੰ ਲੈ ਕੇ ਚੱਲੀਆਂ ਗੋਲੀਆਂ
Ad Position 24