08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ੍ਰੀਮਦ ਭਾਗਵਤ ਕਥਾ ਸੁਣਨ ’ਤੇ ਬਾਂਕੇ ਬਿਹਾਰੀ ਦੀ ਕਿਰਪਾ ਤੇ ਗੁਰੂਆਂ ਦਾ ਆਸ਼ੀਰਵਾਦ ਮਿਲਦਾ ਹੈ- ਵਿਧਾਇਕ ਡਾ. ਚੰਨੀ

ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ, ਐਚ. ਐਸ.

Ad Position 21
No active advertisement
ਅਜੀਤ ਡੈਸਕ 08-10-2026
ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)- ਮੰਦਰ ਸ੍ਰੀ ਸੱਤ ਨਰਾਇਣ ਮੁਹੱਲਾ ਕਲੰਦਰ ਸ਼ਾਹ ਵਿਖੇ ਪਿੱਤਰਾਂ ਨੂੰ ਸਮਰਪਿਤ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਦਾ ਧਾਰਮਿਕ ਸਮਾਰੋਹ ਕ੍ਰਿਸ਼ਨਾ ਮਾਤਾ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਰੋਹ ਦੌਰਾਨ ਸ਼੍ਰੀ ਵ੍ਰਿਦਾਵੰਨ ਧਾਮ ਤੋਂ ਸੁਆਮੀ ਸਤਿਆ ਮੋਹਨ ਪਰਾਸ਼ਰ ਵਲੋਂ ਸੰਗਤ ਨੂੰ ਕਥਾ ਸੁਣਾ ਕੇ ਭਗਵਾਨ ਦੀ ਸੁੰਦਰ ਬਾਣੀ ਨਾਲ ਜੋੜਿਆ ਗਿਆ। ਚੌਥੇ ਦਿਨ ਦੀ ਕਥਾ ਦੇ ਸਮਾਰੋਹ ਵਿਚ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਵਲੋਂ ਦਰਬਾਰ ਵਿਚ ਨਤਮਸਤਕ ਹੋ ਕੇ ਬਾਂਕੇ ਬਿਹਾਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਰੋਹ ਕਰਵਾਉਣ ਵਾਲਿਆਂ ’ਤੇਂ ਬਾਂਕੇ ਬਿਹਾਰੀ ਜੀ ਦੀ ਬੜੀ ਕਿਰਪਾ ਹੁੰਦੀ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਾਡੀ ਨੌਜਵਾਨ ਪੀੜੀ ਨੂੰ ਸਾਡੇ ਧਾਰਮਿਕ ਗ੍ਰੰਥਾਂ ਤੋਂ ਇਲਾਵਾ ਦੇਵੀ ਦੇਵਤਿਆਂ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਮੰਦਰ ਪ੍ਰਮੁੱਖ ਕ੍ਰਿਸ਼ਨਾ ਮਾਤਾ ਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕ੍ਰਿਸ਼ਨਾ ਮਾਤਾ ਜਿੱਥੇ ਲਗਾਤਾਰ ਧਾਰਮਿਕ ਆਯੋਜਨ ਕਰਵਾਉਣ ਦੀ ਸੇਵਾ ਕਰਦੇ ਹਨ ਉੱਥੇ ਹੀ ਉਨ੍ਹਾਂ ਵਲੋਂ ਦੀਨ ਦੁਖੀਆਂ ਅਤੇ ਮਾਨਵਤਾ ਦੀ ਸੇਵਾ ਕਰਕੇ ਸਮਾਜਿਕ ਤੌਰ ਤੇ ਵੀ ਫ਼ਰਜ਼ ਨਿਭਾ ਰਹੇ ਹਨ। ਇਸ ਮੌਕੇ ਮੰਦਿਰ ਪ੍ਰਮੁੱਖ ਕ੍ਰਿਸ਼ਨਾ ਮਾਤਾ, ਦੇਵਰਾਜ, ਅਜੈ ਮਲਹੋਤਰਾ, ਰਾਜ ਕੁਮਾਰ ਵਧਵਾ, ਰਾਮ ਕ੍ਰਿਸ਼ਨ ਚੁੱਘ, ਹੇਮਰਾਜ ਥਰੇਜਾ, ਕਰਮ ਚੰਦ ਬੱਤਰਾ, ਐਡਵੋਕੇਟ ਸ਼ਨੀ, ਰਾਜ ਕੁਮਾਰ ਰਾਜੂ, ਪ੍ਰੀਤਮ ਰਬੜ, ਪੰਡਿਤ ਕ੍ਰਿਸ਼ਨ ਗੋਪਾਲ ਵਲੋਂ ਵਿਧਾਇਕ ਡਾ.ਚਰਨਜੀਤ ਸਿੰਘ ਚੰਨੀ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਕਈ ਰਾਜਨੀਤਕ ਪਾਰਟੀਆਂ ਦੇ ਆਗੂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੰਦਰ ਪ੍ਰਬੰਧਕ ਕਮੇਟੀ ਵਲੋਂ ਭਗਤਾਂ ਲਈ ਕਥਾ ਸਮਾਪਤੀ ਤੋਂ ਬਾਅਦ ਲੰਗਰ ਵੀ ਲਗਾਏ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਬਨੂੜ ਵਲੋਂ ਮੰਡੀਆਂ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਦੇ ਨਵ-ਨਿਯੁਕਤ ਜਨਰਲ ਸਕੱਤਰ ਸਿਕੰਦਰ ਸਿੰਘ ਚੋਲਟੀ ਖੇੜੀ ਦਾ ਸਨਮਾਨ
Ad Position 24