ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਪੁਲਿਸ ਵਲੋਂ ਦਾਖ਼ਲ ਹੋ ਕੇ ਗੁਰੂ ਮਰਯਾਦਾ ਦਾ ਘਾਣ ਕਰਨ ਦੇ ਅਮਲ ਬਰਦਾਸ਼ਤਯੋਗ ਨਹੀਂ- ਮਾਨ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਪੁਲਿਸ ਵਲੋ ਜੁੱਤੀਆਂ ਸਮੇਤ ਨੰਗੇ ਸਿਰ ਦਾਖ਼ਲ ਹੋ ਕੇ ਗੁਰੂਘਰ ਦੀਆਂ ਮਰਿਯਾਦਾਵਾਂ ਦਾ ਘਾਣ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ.
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਪੁਲਿਸ ਵਲੋ ਜੁੱਤੀਆਂ ਸਮੇਤ ਨੰਗੇ ਸਿਰ ਦਾਖ਼ਲ ਹੋ ਕੇ ਗੁਰੂਘਰ ਦੀਆਂ ਮਰਿਯਾਦਾਵਾਂ ਦਾ ਘਾਣ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ. ਮਾਨ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਇਹ ਵਰਤਾਰਾ ਸਿੱਖ ਕੌਮ ਲਈ ਅਸਹਿ ਹੈ ਅਤੇ ਸਿੱਖ ਕੌਮ ਅਜਿਹੀਆਂ ਹਕੂਮਤੀ ਕਾਰਵਾਈਆਂ ਨੂੰ ਬਿਲਕੁਲ ਬਰਦਾਸ਼ਤ ਨਹੀ ਕਰੇਗੀ। ਉਨ੍ਹਾਂ ਕਿਹਾ ਕਿ ਹਕੂਮਤ ਦੇ ਨਸ਼ੇ ਵਿਚ ਸਿੱਖ ਕੌਮ ਹੁਕਮਰਾਨਾਂ ਨੂੰ ਇਸ ਤਰ੍ਹਾਂ ਸਿੱਖੀ ਪਰੰਪਰਾਵਾਂ ਤੇ ਮਰਿਯਾਦਾਵਾਂ ਦਾ ਘਾਣ ਕਰਨ ਅਤੇ ਗੁਰੂ ਘਰਾਂ ਦੇ ਅਪਮਾਨ ਕਰਨ ਦੀ ਇਜਾਜ਼ਤ ਕਦਾਚਿਤ ਨਹੀਂ ਦੇ ਸਕਦੇ। ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਕਿਸੇ ਧਰਮ, ਕੌਮ, ਕਬੀਲੇ, ਵਰਗ ਆਦਿ ਜਾਂ ਘਰ-ਬਾਰ ’ਤੇ ਕਿਸੇ ਤਰ੍ਹਾਂ ਵੀ ਮੰਦਭਾਵਨਾ ਅਧੀਨ ਹਮਲਾ ਨਹੀਂ ਕਰਦੀ ਅਤੇ ਨਾ ਹੀ ਕਿਸੇ ਧਰਮ ਨੂੰ ਅਪਮਾਨਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੁਕਮਰਾਨਾਂ ਨੇ ਤਾਕਤ ਦੇ ਨਸ਼ੇ ਵਿਚ ਇਹ ਅਮਲ ਕੀਤੇ ਹਨ ਉਨ੍ਹਾਂ ਨੇ ਬਹੁਤ ਵੱਡੀ ਬੱਜਰ ਗੁਸਤਾਖ਼ੀ ਕੀਤੀ ਹੈ ਜੋ ਬਿਲਕੁਲ ਬਰਦਾਸ਼ਤ ਯੋਗ ਨਹੀਂ।