15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ੍ਰੀ ਰਾਮ ਲੀਲ੍ਹਾ ਕਮੇਟੀ ਨੇ ਸੱਤਵੇਂ ਦਿਨ ਭਗਵਾਨ ਰਾਮ ਦੇ ਬਨਵਾਸ ਦੇ ਭਾਵੁਕ ਸੀਨ ਦਿਖਾਏ

ਬਸੀ ਪਠਾਣਾਂ, 14 ਅਕਤੂਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 15-10-2026
ਬਸੀ ਪਠਾਣਾਂ, 14 ਅਕਤੂਬਰ (ਐਚ.ਐਸ.ਗੌਤਮ, ਰਾਜਿੰਦਰ ਸ਼ਰਮਾ)- ਸ੍ਰੀ ਰਾਮ ਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਅਜੇ ਸਿੰਗਲਾ ਦੀ ਪ੍ਰਧਾਨਗੀ ਹੇਠ ਚੱਲ ਰਹੀ ਰਾਮ ਲੀਲ੍ਹਾ ਦੇ ਸੱਤਵੇਂ ਦਿਨ ਦਸ਼ਰਥ-ਕੈਕਈ, ਰਾਮ-ਸੀਤਾ ਤੇ ਭਗਵਾਨ ਰਾਮ ਦੇ ਬਨਵਾਸ ਦੇ ਭਾਵੁਕ ਸੀਨ ਦਿਖਾਏ ਗਏ। ਐਡਵੋਕੇਟ ਜਨਰਲ ਡਾ. ਧਰਮਿੰਦਰ ਸਿੰਘ ਲਾਂਬਾ ਮੁੱਖ ਮਹਿਮਾਨ ਤੇ ਮਾਧਵ ਅਰੋੜਾ, ਰਚਿਤ ਕਟਾਰੀਆ, ਰਾਹੁਲ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਧਰਮਿੰਦਰ ਸਿੰਘ ਨੇ ਕਮੇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿੱਥੇ ਭਗਵਾਨ ਰਾਮ ਨੂੰ ਰਾਜ ਤਿਲਕ ਹੋਣਾ ਸੀ ਉੱਥੇ ਭਗਵਾਨ ਰਾਮ ਆਪਣੇ ਮਾਤਾ-ਪਿਤਾ ਦਾ ਹੁਕਮ ਮੰਨ ਕੇ ਜੰਗਲਾਂ ਨੂੰ ਚਲੇ ਗਏ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਲਿਖੀ ਰਮਾਇਣ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਾਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਮੁੱਖ ਮਹਿਮਾਨ ਡਾ. ਧਰਮਿੰਦਰ ਸਿੰਘ, ਮਾਧਵ ਅਰੋੜਾ ਤੇ ਰਚਿਤ ਕਟਾਰੀਆ ਦਾ ਧੰਨਵਾਦ ਕਰਦਿਆਂ ਦੱਸਿਆ ਕਿ 2 0 ਅਕਤੂਬਰ ਨੂੰ ਦਸਹਿਰਾ ਗਰਾਊਂਡ ਵਿਖੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਖ਼ਜ਼ਾਨਚੀ ਜਤਿਨ ਪਰਾਸ਼ਰ, ਮੀਤ ਪ੍ਰਧਾਨ ਬਲਰਾਮ ਚਾਵਲਾ, ਸੈਕਟਰੀ ਗੁਰਵਿੰਦਰ ਮਿੰਟੂ, ਸਟੋਰ ਕੀਪਰ ਰਵਿੰਦਰ ਰੰਮੀ, ਡਾਇਰੈਕਟਰ ਹਰੀਸ਼ ਥਰੇਜਾ ਤੇ ਕੁਲਦੀਪ ਕਿੱਪੀ, ਸ਼ਾਮ ਗੌਤਮ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਅਮਿਤ ਪਰਾਸ਼ਰ, ਇੰਦਰਜੀਤ ਇੰਦਰੀ, ਜਤਿੰਦਰ ਸ਼ਰਮਾ, ਨੀਰਜ ਮਲਹੋਤਰਾ, ਅਨਿਲ ਕੁਮਾਰ, ਵਿਨੋਦ ਸ਼ਰਮਾ, ਰਵੀਸ਼ ਅਰੋੜਾ, ਪੁਨੀਤ ਚਾਵਲਾ, ਕਮਲ ਕ੍ਰਿਸ਼ਨ ਬਾਂਡਾ, ਕਰਨ ਪਨੇਸਰ, ਗੁਲਸ਼ਨ, ਨਿਤੀਸ਼ ਗੌਤਮ, ਜਵਾਹਰ ਲਾਲ, ਜਸਵਿੰਦਰ ਬਬਲੂ, ਚਨਪ੍ਰੀਤ ਸਿੰਘ, ਰੋਹਿਤ ਅਤੇ ਹੋਰ ਮੈਂਬਰ, ਪਾਤਰ ਅਤੇ ਸੇਵਾਦਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਵ ਗਠੀਆ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਨਾਜ ਮੰਡੀ ਬਸੀ ਪਠਾਣਾਂ ਵਿਖੇ ਪਨਸਪ ਦੇ ਐਮ. ਡੀ. ਨਿਵਾਸਨ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਐਮ. ਡੀ. ਬੀ. ਸ...
Ad Position 24