ਅਜੈਬ ਸਿੰਘ ਚੰਡਿਆਲਾ ਭਾਜਪਾ ’ਚ ਹੋਏ ਸ਼ਾਮਿਲ
ਖਮਾਣੋਂ, 15 ਅਕਤੂਬਰ (ਮਨਮੋਹਣ ਸਿੰਘ ਕਲੇਰ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖ ਚੁੱਕੇ ਅਜੈਬ ਸਿੰਘ ਚੰਡਿਆਲਾ ਸਾਬਕਾ ਸਰਪੰਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਭੱਟੀ ਨੇ ਅਜੈਬ ਸਿੰਘ ਨੂੰ ਪਾਰਟੀ ਨਿਸ਼ਾਨ ਦਾ ਮਫ਼ਲਰ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ।
ਖਮਾਣੋਂ, 15 ਅਕਤੂਬਰ (ਮਨਮੋਹਣ ਸਿੰਘ ਕਲੇਰ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖ ਚੁੱਕੇ ਅਜੈਬ ਸਿੰਘ ਚੰਡਿਆਲਾ ਸਾਬਕਾ ਸਰਪੰਚ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਭੱਟੀ ਨੇ ਅਜੈਬ ਸਿੰਘ ਨੂੰ ਪਾਰਟੀ ਨਿਸ਼ਾਨ ਦਾ ਮਫ਼ਲਰ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ। ਭੱਟੀ ਨੇ ਕਿਹਾ ਕਿ ਅਜੈਬ ਸਿੰਘ ਸਮਾਜ ਵਿਚ ਵਿਚਰਨ ਵਾਲੀ ਨੇਕ ਸ਼ਖ਼ਸੀਅਤ ਹਨ। ਜਿਨ੍ਹਾਂ ਦਾ ਹਲਕਾ ਬਸੀ ਪਠਾਣਾਂ ਤੋਂ ਇਲਾਵਾ ਵੱਖ-ਵੱਖ ਹੋਰਨਾਂ ਹਿੱਸਿਆਂ ਵਿਚ ਵੀ ਚੰਗਾ ਪ੍ਰਭਾਵ ਹੈ। ਜਿਨ੍ਹਾਂ ਦੀ ਆਮਦ ਪਾਰਟੀ ਲਈ ਚੰਗਾ ਹੁਲਾਰਾ ਦੇਣ ਵਾਲੀ ਹੈ। ਇਸ ਦੌਰਾਨ ਅਜੈਬ ਸਿੰਘ ਚੰਡਿਆਲਾ ਨੇ ਪਾਰਟੀ ਪ੍ਰਧਾਨ ਦੀਦਾਰ ਸਿੰਘ ਭੱਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਜੋ ਵੀ ਹੁਕਮ ਲਵਾਏਗੀ ਉਸ ਮੁਤਾਬਿਕ ਉਹ ਕੰਮ ਕਰਦੇ ਰਹਿਣਗੇ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਜਾ ਸਕੇ। ਇਸ ਮੌਕੇ ਮਨਜਿੰਦਰ ਸਿੰਘ ਰੋਮੀ ਕਨਵੀਨਰ ਐਨ.ਜੀਓ ਸੈੱਲ ਪੰਜਾਬ ਭਾਜਪਾ ਨੇ ਵੀ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਹੈ। ਇਸ ਮੌਕੇ ਮਹੀਪਾਲ ਸਿੰਘ ਸੇਵਾ ਮੁਕਤ ਆਈ.ਜੀ. ਪੰਜਾਬ ਪੁਲਿਸ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ।