ਨਸ਼ੇ ਕਾਰਨ ਨੌਜਵਾਨ ਦੀ ਮੌਤ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਪੱਤਰ ਪ੍ਰੇਰਕ)- ਸਰਹਿੰਦ ਦੇ ਮੁਹੱਲਾ ਗੁਰਦੇਵ ਨਗਰ ਵਿਚ ਇਕ 24 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡਿਫੈਂਸ ਬੰਦ ਦੇ ਨਜ਼ਦੀਕ ਸਥਿਤ ਗੁਰਦੇਵ ਨਗਰ ਵਿਚ ਰਹਿਣ ਵਾਲੇ ਲਵਲੀ ਨਾਮਕ ਨੌਜਵਾਨ ਦੀ ਨਸ਼ੀਲੇ ਪਦਾਰਥ ਦੇ ਸੇਵਨ ਕਾਰਨ ਮੌਤ ਹੋ ਗਈ ਹੈ।
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਪੱਤਰ ਪ੍ਰੇਰਕ)- ਸਰਹਿੰਦ ਦੇ ਮੁਹੱਲਾ ਗੁਰਦੇਵ ਨਗਰ ਵਿਚ ਇਕ 24 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡਿਫੈਂਸ ਬੰਦ ਦੇ ਨਜ਼ਦੀਕ ਸਥਿਤ ਗੁਰਦੇਵ ਨਗਰ ਵਿਚ ਰਹਿਣ ਵਾਲੇ ਲਵਲੀ ਨਾਮਕ ਨੌਜਵਾਨ ਦੀ ਨਸ਼ੀਲੇ ਪਦਾਰਥ ਦੇ ਸੇਵਨ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਪਰਿਵਾਰ ਨੇ ਉਸ ਨੂੰ ਨਸ਼ੇ ਦੀ ਆਦਤ ਤੋਂ ਬਾਹਰ ਕੱਢਣ ਲਈ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿਚ ਵੀ ਦਾਖ਼ਲ ਕਰਵਾਇਆ ਸੀ ਅਤੇ ਕੇਂਦਰ ਤੋਂ ਵਾਪਸ ਆਉਣ ਮਗਰੋਂ ਉਹ ਮੁੜ ਨਸ਼ੇ ਦਾ ਸੇਵਨ ਕਰਨ ਲੱਗ ਪੈਂਦਾ ਸੀ, ਜਿਸ ਕਾਰਨ ਪਰਿਵਾਰ ਦੀਆਂ ਚਿੰਤਾਵਾਂ ਲਗਾਤਾਰ ਵਧਦੀਆਂ ਰਹੀਆਂ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਲਗਾਤਾਰ ਨਸ਼ੇ ਦੇ ਸੇਵਨ ਕਾਰਨ ਲਵਲੀ ਦਾ ਜਿਗਰ ਖ਼ਰਾਬ ਹੋ ਚੁੱਕਾ ਸੀ। ਪਰਿਵਾਰ ਵਲੋਂ ਉਸ ਨੂੰ ਨਸ਼ੇ ਦੀ ੀਦਲਦਲ ਵਿਚੋਂ ਕੱਢਣ ਲਈ ਯਤਨ ਕੀਤੇ ਗਏ, ਪਰ ਆਖ਼ਰਕਾਰ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਹੋਰਨਾਂ ਘਰਾਂ ਦੇ ਨੌਜਵਾਨਾਂ ਬੱਚਿਆਂ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਬਚਾਇਆ ਜਾ ਸਕੇ।