17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਰਾਲੀ ਸਾੜਨ ਤੋਂ ਕਿਸਾਨ ਨੂੰ ਰੋਕਣ ’ਤੇ ਹੋਇਆ ਹੰਗਾਮਾ, ਪੁਲਿਸ ਕੋਲ ਪਹੁੰਚਿਆ ਮਾਮਲਾ

ਸੰਘੋਲ, 16 ਅਕਤੂਬਰ (ਪਰਮਵੀਰ ਧਨੋਆ)- ਖੇਤੀਬਾੜੀ ਵਿਭਾਗ ਬਲਾਕ ਖਮਾਣੋਂ ਦੇ ਅਧਿਕਾਰੀ ਨਾਲ ਕਿਸਾਨ ਵਲੋਂ ਬਦਤਮੀਜ਼ੀ ਕੀਤੇ ਜਾਣ ਦਾ ਮਾਮਲਾ ਚਰਚਾ ’ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਅਧਿਕਾਰੀ ਨੂੰ ਪਿੰਡ ਪੋਹਲੋਮਾਜਰਾ ਨੇੜੇ ਕਿਸਾਨ ਵਲੋਂ ਖੇਤ ’ਚ ਪਰਾਲੀ ਨੂੰ ਅੱਗ ਲਾਏ ਜਾਣ ਦੀ ਸੂਚਨਾ ਮਿਲੀ, ਜਿਸ ’ਤੇ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚਿਆ ਤਾਂ ਪੜਤਲ ਦੌਰਾਨ ਪਤਾ ਲੱਗਾ ਕਿ ਖੇਤ ’ਚ ਬੱਚੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਪਿੰਡ ਧਿਆਨੂੰਮਾਜਰਾ ਦੇ ਕਿਸਾਨ ਨੇ ਲਗਾਈ ਹੈ ਜੋ ਠੇਕੇ ’ਤੇ ਜ਼ਮੀਨ ਲੈ ਕੇ ਵਾਹ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 17-10-2026
ਸੰਘੋਲ, 16 ਅਕਤੂਬਰ (ਪਰਮਵੀਰ ਧਨੋਆ)- ਖੇਤੀਬਾੜੀ ਵਿਭਾਗ ਬਲਾਕ ਖਮਾਣੋਂ ਦੇ ਅਧਿਕਾਰੀ ਨਾਲ ਕਿਸਾਨ ਵਲੋਂ ਬਦਤਮੀਜ਼ੀ ਕੀਤੇ ਜਾਣ ਦਾ ਮਾਮਲਾ ਚਰਚਾ ’ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਅਧਿਕਾਰੀ ਨੂੰ ਪਿੰਡ ਪੋਹਲੋਮਾਜਰਾ ਨੇੜੇ ਕਿਸਾਨ ਵਲੋਂ ਖੇਤ ’ਚ ਪਰਾਲੀ ਨੂੰ ਅੱਗ ਲਾਏ ਜਾਣ ਦੀ ਸੂਚਨਾ ਮਿਲੀ, ਜਿਸ ’ਤੇ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚਿਆ ਤਾਂ ਪੜਤਲ ਦੌਰਾਨ ਪਤਾ ਲੱਗਾ ਕਿ ਖੇਤ ’ਚ ਬੱਚੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਪਿੰਡ ਧਿਆਨੂੰਮਾਜਰਾ ਦੇ ਕਿਸਾਨ ਨੇ ਲਗਾਈ ਹੈ ਜੋ ਠੇਕੇ ’ਤੇ ਜ਼ਮੀਨ ਲੈ ਕੇ ਵਾਹ ਰਿਹਾ ਸੀ। ਅੱਗ ਨੇ ਆਲ਼ੇ-ਦੁਆਲੇ ਦੇ ਖੇਤਾਂ ’ਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੋਰਨਾਂ ਕਿਸਾਨਾਂ ਨੇ ਹਿੰਮਤ ਕਰ ਕੇ ਅੱਗ ’ਤੇ ਕਾਬੂ ਪਾਇਆ ਤਾਂ ਖੜੀ ਫ਼ਸਲ ਦਾ ਬਚਾਅ ਹੋਇਆ। ਮਾਮਲੇ ਬਾਰੇ ਸੰਪਰਕ ਕਰਨ ’ਤੇ ਖੇਤੀਬਾੜੀ ਵਿਭਾਗ ਦੇ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਉਕਤ ਵਰਤਾਰੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨ ਨੇ ਸਵਾਲ ਕਰਨ ’ਤੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਧਮਕਾਇਆ ਕਿ ਜੋ ਤੁਸੀਂ ਜਾਂ ਵਿਭਾਗ ਨੇ ਕਰਨਾ ਹੈ ਕਰ ਲਵੋ। ਅਧਿਕਾਰੀ ਦੱਸਿਆ ਕਿ ਕਿਸਾਨ ਨੇ ਸਰਕਾਰੀ ਕੰਮ ’ਚ ਵਿਘਨ ਪਾਇਆ ਹੈ। ਮਸਲੇ ਬਾਰੇ ਉਨ੍ਹਾਂ ਵਲੋਂ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਿਤ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਹੈ। ਸੰਪਰਕ ਕਰਨ ’ਤੇ ਹਰਜੀਤ ਸਿੰਘ ਚੌਂਕੀ ਇੰਚਾਰਜ ਸੰਘੋਲ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਵਿਕਾਸ ਅਫ਼ਸਰ ਖਮਾਣੋਂ ਦਮਨ ਝਾਂਜੀ ਵਲੋਂ ਵਾਪਰੇ ਘਟਨਾਕ੍ਰਮ ਨੂੰ ਮੰਦਭਾਗਾ ਦੱਸਿਆ ਗਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ’ਚ ਬੱਚੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਅਤੇ ਵਿਭਾਗੀ ਅਧਿਕਾਰੀਆਂ ਦੀ ਡਿਊਟੀ ’ਚ ਸਹਿਯੋਗ ਕਰਨ। ਅਧਿਕਾਰੀ ਕਿਹਾ ਕਿ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾ ਡਾ. ਨਵਜੋਤ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਜਿੱਤਿਆ ਸੋਨੇ ਦਾ ਤਗਮਾ ਡਾ. ਨਵਜੋਤ ਕੌਰ ਵਲੋਂ ਸੋਨ ਤਗਮਾ... ਅਗਲੀ ਖ਼ਬਰ ਸੰਘੋਲ ’ਚ ਡਰੱਗ ਇੰਸਪੈਕਟਰ ਨੇ ਕੀਤੀ ਮੈਡੀਕਲ ਸਟੋਰਾਂ ਦੀ ਜਾਂਚ
Ad Position 24