19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨੰਨ੍ਹੇ ਕਲਮਕਾਰਾਂ ਵਲੋਂ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਇਕ ਸਮਾਗਮ ਦੌਰਾਨ ਨੰਨ੍ਹੇ ਕਲਮਕਾਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਖ਼ੂਬਸੂਰਤ ਵੱਡ-ਆਕਾਰੀ ਮੂਰਤੀ, ਸ਼ਾਲ, ਪੁਸਤਕਾਂ ਤੇ ਪੈੱਨ ਭੇਟ ਕਰਕੇ ਸਨਮਾਨਿਤ ਕੀਤਾ।

Ad Position 21
No active advertisement
ਸਮਾਗਮ ਦੌਰਾਨ ਨੰਨ੍ਹੇ ਕਲਮਕਾਰ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ 19-10-2026
ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਇਕ ਸਮਾਗਮ ਦੌਰਾਨ ਨੰਨ੍ਹੇ ਕਲਮਕਾਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਖ਼ੂਬਸੂਰਤ ਵੱਡ-ਆਕਾਰੀ ਮੂਰਤੀ, ਸ਼ਾਲ, ਪੁਸਤਕਾਂ ਤੇ ਪੈੱਨ ਭੇਟ ਕਰਕੇ ਸਨਮਾਨਿਤ ਕੀਤਾ। ਬੀਬੀ ਸਰਹਿੰਦ ਨੇ ਕਿਹਾ ਕਿ ਭਾਵੇਂ ਭਾਸ਼ਾ ਵਿਗਿਆਨੀ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਹਨ, ਪਰ ਜਦੋਂ ਛੇ ਤੋਂ ਪੰਦਰਾਂ ਸਾਲ ਦੀ ਉਮਰ ਦੇ ਬੱਚਿਆਂ ਦੇ ਮਨਾਂ ਵਿਚ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰਤੀ ਇੰਨਾ ਪਿਆਰ ਦੇਖਣ ਨੂੰ ਮਿਲਦਾ ਹੈ ਤਾਂ ਮਾਂ-ਬੋਲੀ ਦੇ ਭਵਿੱਖ ਪ੍ਰਤੀ ਆਸ ਬੱਝਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਅਨਮੋਲ ਸੰਭਾਵਨਾਵਾਂ ਹਨ। ਉਨ੍ਹਾਂ ਸਭ ਤੋਂ ਛੋਟੀ ਉਮਰ ਵਿਚ ਕਲਮ ਚੁੱਕਣ ਵਾਲੀ ਬੱਚੀ ਕੁਦਰਤ ਕੌਰ ਅਤੇ ਉਸ ਦੀ ਵੱਡੀ ਭੈਣ ਸਿਮਰਨ ਕੌਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਮਾਪਿਆਂ ਜਗਸੀਰ ਸਿੰਘ ਅਤੇ ਸੁਖਪਾਲ ਕੌਰ ਨੂੰ ਵਧਾਈ ਦਿੱਤੀ। ਦੋਵਾਂ ਭੈਣਾਂ ਨੇ ਆਪਣੇ ਕਲਮਕਾਰ ਮਾਪਿਆਂ ਦੀ ਸਾਂਝੀ ਬਾਲ ਪੁਸਤਕ ‘ਬੁੱਝੋ ਮੇਰੀ ਬਾਤ’ ਉਨ੍ਹਾਂ ਨੂੰ ਭੇਟ ਕੀਤੀ। ਇਸੇ ਤਰ੍ਹਾਂ ਸਾਧਿਕ ਸਿੰਘ ਵਲੋਂ ਸੁੰਦਰ ਪੈੱਨ ਭੇਟ ਕਰਕੇ ਸਤਿਕਾਰ ਪ੍ਰਗਟਾਇਆ ਗਿਆ। ਉਸ ਨੂੰ ਸਾਹਿਤਕ ਰੁਚੀਆਂ ਆਪਣੇ ਸ਼ਾਇਰ-ਗਾਇਕ ਪਿਤਾ ਮੀਤ ਬਠਿੰਡਾ ਅਤੇ ਸੂਝਵਾਨ ਮਾਤਾ ਪੂਰਣਿਮਾ ਸਿੰਘ ਤੋਂ ਵਿਰਾਸਤ ਵਿਚ ਮਿਲੀਆਂ ਹਨ। ਸਿਮਰੋਜ਼ ਕੌਰ ਲੇਖਣੀ ਦੇ ਨਾਲ-ਨਾਲ ਚਿੱਤਰਕਾਰੀ ਵਿਚ ਵੀ ਦਿਲਚਸਪੀ ਰੱਖਦੀ ਹੈ, ਜਦਕਿ ਉਸ ਦੀ ਛੋਟੀ ਭੈਣ ਹਰਿਸ਼ਤਾ ਵੀ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਯਤਨਸ਼ੀਲ ਹੈ। ਇਸ ਮੌਕੇ ਤੇਜ਼ ਕੌਰ, ਬਿੱਲੂ ਸਿੰਘ, ਮੱਖਣ ਸਿੰਘ, ਰਜਿੰਦਰ ਕੌਰ ਵੀ ਸਮਾਗਮ ਵਿਚ ਸ਼ਾਮਲ ਸਨ। ਬੀਬੀ ਸਰਹਿੰਦ ਨੇ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿਚ ਸੰਸਕਾਰ, ਸਾਹਿਤਕ ਰੁਚੀ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਉਨ੍ਹਾਂ ਦੀ ਚੰਗੀ ਪਰਵਰਿਸ਼ ਦਾ ਨਤੀਜਾ ਹੈ। ਉਨ੍ਹਾਂ ਨੰਨ੍ਹੇ ਕਲਮਕਾਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿਰਫ਼ ਆਪਣੇ ਮਾਪਿਆਂ ਦੇ ਹੀ ਵਾਰਸ ਨਹੀਂ, ਸਗੋਂ ਸਮੁੱਚੇ ਲੇਖਕ ਭਾਈਚਾਰੇ ਦੀ ਸਾਂਝੀ ਵਿਰਾਸਤ ਵੀ ਹਨ। ਉਨ੍ਹਾਂ ਕਿਹਾ ਕਿ ਇਹ ਮਿਲਣੀ ਉਨ੍ਹਾਂ ਦੀ ਜ਼ਿੰਦਗੀ ਦੀਆਂ ਸਭ ਤੋਂ ਮਿੱਠੀਆਂ ਅਤੇ ਪਿਆਰੀਆਂ ਯਾਦਾਂ ਵਿਚੋਂ ਇਕ ਰਹੇਗੀ ਅਤੇ ਲੇਖਕ ਭਾਈਚਾਰੇ ਲਈ ਵੀ ਪ੍ਰੇਰਨਾਦਾਇਕ ਮਿਸਾਲ ਬਣੇਗੀ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ ਦੇ ਸਪੁੱਤਰ ਜਪਕੀਰਤ ਸਿੰਘ ਬਠਿੰਡਾ ਦੀ ਦਸਤਾਰਬੰਦੀ ਵੀ ਹੋਈ।
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਖੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਸਵਾਗਤ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ... ਅਗਲੀ ਖ਼ਬਰ ਪੁਲਿਸ ਵਲੋਂ 28 ਗ੍ਰਾਮ ਹੈਰੋਇਨ 2 ਗ੍ਰਾਮ ਆਈਸ ਡਰੱਗ ਸਮੇਤ ਚਾਰ ਵਿਅਕਤੀ ਕਾਬੂ
Ad Position 24