19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਿੰਡ ਮਾਲੋਵਾਲ ਵਿਖੇ ਦੋ ਦਰਜਨ ਦੇ ਕਰੀਬ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ

ਅਮਲੋਹ, 19 ਅਕਤੂਬਰ (ਕੇਵਲ ਸਿੰਘ)- ਨਜ਼ਦੀਕੀ ਪਿੰਡ ਮਾਲੋਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਦੋ ਦਰਜਨ ਦੇ ਕਰੀਬ ਲੋਕਾਂ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Ad Position 21
No active advertisement
ਅਜੀਤ ਡੈਸਕ 20-10-2026
ਅਮਲੋਹ, 19 ਅਕਤੂਬਰ (ਕੇਵਲ ਸਿੰਘ)- ਨਜ਼ਦੀਕੀ ਪਿੰਡ ਮਾਲੋਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਦੋ ਦਰਜਨ ਦੇ ਕਰੀਬ ਲੋਕਾਂ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਿਲ ਰਹੇ ਸਮਰਥਨ ਨਾਲ ਕਾਂਗਰਸ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਬਦਲਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਪਰਗਟ ਸਿੰਘ ਮਾਲੋਵਾਲ, ਸੁਖਵਿੰਦਰ ਸਿੰਘ ਮਾਲੋਵਾਲ, ਬਲਵੀਰ ਸਿੰਘ ਮਿੰਟੂ, ਰਾਜਿੰਦਰ ਸਿੰਘ ਟਿੱਬੀ, ਬਿੱਕਰ ਸਿੰਘ ਦੀਵਾ, ਗੁਰਮੀਤ ਸਿੰਘ ਟਿੱਬੀ, ਨੇਤਰ ਸਿੰਘ ਬੁੱਗਾ, ਚੇਅਰਮੈਨ ਰਣਜੀਤ ਕੋਟਲੀ, ਹਰਬੰਸ ਸਿੰਘ ਰੈਸਲ, ਜਗਜੀਤ ਟਿੱਬੀ, ਲੱਕੀ ਟਿੱਬੀ, ਭਗਤ ਸਿੰਘ ਟਿੱਬੀ, ਜਗਜੀਤ ਸ਼ੇਰਗੜ੍ਹ, ਰੂਪ ਸਿੰਘ, ਭੂਸਣ ਸ਼ਰਮਾ, ਬਿੱਟੂ ਔਜਲਾ, ਜਗਦੀਪ ਸਿੰਘ ਮਾਨ, ਦਲਜੋਤ ਔਜਲਾ, ਸੁੱਖਾ ਖੁੰਮਣਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ’ਚ ਨਹੀਂ, ਸਗੋਂ ਨਸ਼ਿਆਂ ਨੂੰ ਫੈਲਾਉਣ ਵਿਚ ਲੱਗੀ ਹੋਈ ਹੈ- ਭੁੱਟਾ ਅਗਲੀ ਖ਼ਬਰ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਿਆ ਵਿਖੇ ਦੁਸਹਿਰਾ ਮਨਾਇਆ
Ad Position 24