ਸਮਾਣਾ ਦੀ ਸਿਆਸਤ ਵਿਚ ਨਵੀਂ ਚਰਚਾ
ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਨਾਲ ਕੀਤੀ ਮੁਲਾਕਾਤ ਸਮਾਣਾ, 1 ਨਵੰਬਰ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਭਾਈ ਬਗੀਚਾ ਸਿੰਘ ਰੱਤਾ ਖੇੜਾ ਦੇ ਦਫ਼ਤਰ ਪਹੁੰਚੇ। ਉਸ ਸਮੇਂ ਦਫ਼ਤਰ ਵਿਚ ਕਾਫੀ ਲੋਕ ਮੌਜੂਦ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਗੀਚਾ ਸਿੰਘ ਰੱਤਾ ਖੇੜਾ ਨਾਲ ਕੀਤੀ ਮੁਲਾਕਾਤ ਸਮਾਣਾ, 1 ਨਵੰਬਰ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਭਾਈ ਬਗੀਚਾ ਸਿੰਘ ਰੱਤਾ ਖੇੜਾ ਦੇ ਦਫ਼ਤਰ ਪਹੁੰਚੇ। ਉਸ ਸਮੇਂ ਦਫ਼ਤਰ ਵਿਚ ਕਾਫੀ ਲੋਕ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ, ਦੋਵਾਂ ਆਗੂਆਂ ਵਿਚਕਾਰ ਕਰੀਬ ਡੇਢ ਘੰਟਾ ਬੰਦ ਕਮਰੇ ਵਿਚ ਬੈਠਕ ਹੋਈ। ਮੁਲਾਕਾਤ ਦੌਰਾਨ ਕਿਹੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ, ਇਸ ਬਾਰੇ ਹਾਲੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਅਤੇ ਸਿੱਖ ਮਾਮਲਿਆਂ ‘ਤੇ ਗੰਭੀਰ ਵਿਚਾਰ-ਚਰਚਾ ਹੋਈ ਹੈ। ਸੂਤਰਾਂ ਅਨੁਸਾਰ ਭਾਈ ਰੱਤਾ ਖੇੜਾ ਨੇ ਸਿੱਖ ਬੰਦੀਆਂ ਦੀ ਰਿਹਾਈ ਲਈ ਗੰਭੀਰ ਯਤਨ ਕਰਨ ’ਤੇ ਜ਼ੋਰ ਦਿੱਤਾ। ਇਹ ਵੀ ਦੱਸਣਯੋਗ ਹੈ ਕਿ ਭਾਈ ਰੱਤਾ ਖੇੜਾ ਸਮਾਣਾ ਹਲਕੇ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਵਜੋਂ ਟਿਕਟ ਦੇ ਦਾਅਵੇਦਾਰ ਹਨ ਅਤੇ ਇਸ ਸੰਬੰਧੀ ਕੋਸ਼ਿਸ਼ਾਂ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਰੱਤਾਖੇੜਾ ਨੇ ਪੁੱਛਣ ’ਤੇ ਇਸ ਨੂੰ ਰਸਮੀ ਮੁਲਾਕਾਤ ਦੱਸਿਆ। ਇਸ ਪਿਛੋਕੜ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਉਨ੍ਹਾਂ ਦੇ ਦਫ਼ਤਰ ਵਿਚ ਹੋਈ ਅਚਾਨਕ ਮੁਲਾਕਾਤ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ।